ਮੁੰਬਈ- ਸੋਸ਼ਲ ਮੀਡੀਆ 'ਤੇ 'ਬਚਪਨ ਕਾ ਪਿਆਰ' ਗਾਣਾ ਗਾ ਕੇ ਪ੍ਰਸਿੱਧੀ ਹੋਏ ਸਹਿਦੇਵ ਦਿਰਦੋ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਹਾਦਸੇ 'ਚ ਸਹਿਦੇਵ ਦੇ ਸਿਰ 'ਚ ਗੰਭੀਰ ਸੱਟ ਲੱਗੀ ਹੈ। ਸੁਕਮਾ ਜ਼ਿਲਾ ਹਸਪਤਾਲ 'ਚ ਸ਼ੁਰੂਆਤੀ ਇਲਾਜ ਤੋਂ ਬਾਅਦ ਸਹਿਦੇਵ ਨੂੰ ਜਗਦਲਪੁਰ ਦੇ ਮੈਡੀਕਲ ਕਾਲਜ 'ਚ ਰੈਫਰ ਕਰ ਦਿੱਤਾ ਗਿਆ ਹੈ।
ਸਹਿਦੇਵ ਨੂੰ ਜ਼ਖਮੀ ਹਾਲਤ 'ਚ ਸੁਕਮਾ ਦੇ ਜ਼ਿਲਾ ਹਸਪਤਾਲ 'ਚ ਪਹੁੰਚਾਇਆ ਗਿਆ, ਜਿਥੇ ਉਨ੍ਹਾਂ ਦਾ ਹਾਲ ਜਾਣਨ ਲਈ ਕਲੈਕਟਰ ਵਿਨੀਤ ਬੰਦਨਵਾਰ ਅਤੇ ਐੱਸ.ਪੀ. ਸੁਨੀਲ ਸ਼ਰਮਾ ਪਹੁੰਚੇ ਅਤੇ ਡਾਕਟਰਾਂ ਨੂੰ ਉਚਿਤ ਇਲਾਜ ਦੇ ਨਿਰਦੇਸ਼ ਦਿੱਤੇ ਗਏ। ਉਧਰ ਹੁਣ ਗਾਇਕ ਰੈਪਰ ਬਾਦਸ਼ਾਹ ਨੇ ਵੀ ਟਵੀਟ ਕਰਕੇ ਸਹਿਦੇਵ ਦੀ ਤਬੀਅਤ ਦੀ ਜਾਣਕਾਰੀ ਦਿੱਤੀ ਹੈ।
ਉਨ੍ਹਾਂ ਨੇ ਲਿਖਿਆ-'ਸਹਿਦੇਵ ਦੇ ਪਰਿਵਾਰ ਅਤੇ ਦੋਸਤਾਂ ਦੇ ਨਾਲ ਸੰਪਰਕ 'ਚ ਹਾਂ। ਉਹ ਅਜੇ ਬੇਹੋਸ਼ ਹੈ। ਹਸਪਤਾਲ ਦੇ ਰਸਤੇ 'ਚ ਹਾਂ। ਮੈਂ ਉਸ ਦੇ ਲਈ ਖੜ੍ਹਾ ਹਾਂ। ਤੁਹਾਡੀਆਂ ਦੁਆਵਾਂ ਦੀ ਲੋੜ ਹੈ'।
ਜਾਣਕਾਰੀ ਮੁਤਾਬਕ ਇਹ ਮਾਮਲਾ ਮੰਗਲਵਾਰ ਸ਼ਾਮ ਦਾ ਹੈ। ਸਹਿਦੇਵ ਦੋ ਪਹੀਆ ਵਾਹਨ 'ਤੇ ਸਵਾਰ ਹੋ ਕੇ ਆਪਣੇ ਦੋਸਤਾਂ ਦੇ ਨਾਲ ਸ਼ਬਰੀ ਨਗਰ ਜਾ ਰਹੇ ਸਨ। ਇਸ ਦੌਰਾਨ ਸੜਕ 'ਤੇ ਉਨ੍ਹਾਂ ਦੀ ਬਾਈਕ ਬੇਕਾਬੂ ਹੋ ਗਈ। ਇਸ ਹਾਦਸੇ 'ਚ ਸਹਿਦੇਵ ਨੂੰ ਸਿਰ 'ਤੇ ਗੰਭੀਰ ਸੱਟ ਲੱਗੀ। ਇਸ ਦੌਰਾਨ ਉਨ੍ਹਾਂ ਦੇ ਸਿਰ 'ਤੇ ਚਾਰ ਟਾਂਕੇ ਵੀ ਲੱਗੇ ਹਨ।
ਸਹਿਦੇਵ ਛੱਤੀਸਗੜ੍ਹ ਦੇ ਰਹਿਣ ਵਾਲੇ ਹਨ। ਪੈਨਡੈਮਿਕ ਦੌਰਾਨ ਜਦ ਕਈ ਲੋਕ ਘਰ ਬੈਠੇ ਵੀਡੀਓਜ਼ ਅਤੇ ਰੀਲਸ ਬਣਾ ਰਹੇ ਸਨ, ਉਦੋਂ ਸਹਿਦੇਵ ਦਾ ਗਾਣਾ 'ਬਚਪਨ ਦਾ ਪਿਆਰ' ਵੀ ਖੂਬ ਪ੍ਰਸਿੱਧੀ ਹੋਇਆ। ਸਹਿਦੇਵ ਦੇ ਸਕੂਲ ਟੀਚਰ ਨੇ 2019 'ਚ ਉਸ ਦਾ ਇਕ ਵੀਡੀਓ ਰਿਕਾਰਡ ਕੀਤਾ ਸੀ। ਸਹਿਦੇਵ ਆਪਣੀ ਕਲਾਸ ਦੇ ਅੰਦਰ ਸਕੂਲ ਯੂਨੀਫਾਰਮ 'ਚ 'ਬਚਪਨ ਦਾ ਪਿਆਰ ਗਾਣੇ' ਨੂੰ ਲੜਖੜਾਉਂਦੀ ਪਰ ਬੁਲੰਦ ਆਵਾਜ਼ 'ਚ ਬਚਪਨ ਦਾ ਪਿਆਰ ਦਾ ਲਿਰਿਕਸ ਦੇ ਨਾਲ ਗਾਉਂਦੇ ਹਨ।
ਹੁਣ ਤੱਕ ਕਈ ਸਿਤਾਰੇ ਇਸ 'ਤੇ ਰੀਲਸ ਬਣਾ ਚੁੱਕੇ ਹਨ। ਰੈਪਰ ਬਾਦਸ਼ਾਹ ਨੇ ਵੀ ਇਸ ਗਾਣੇ ਦਾ ਰਿਮਿਕਸ ਵਰਜਨ ਸਹਿਦੇਵ ਦੇ ਨਾਲ ਤਿਆਰ ਕੀਤਾ।
ਬਾਲੀਵੁੱਡ ’ਤੇ ਓਮੀਕ੍ਰੋਨ ਦਾ ਡਰ, ‘83’ ਦੇ ਠੰਡੇ ਪ੍ਰਦਰਸ਼ਨ ਤੋਂ ਬਾਅਦ ਸ਼ਾਹਿਦ ਦੀ ‘ਜਰਸੀ’ ਹੋਈ ਮੁਲਤਵੀ
NEXT STORY