ਚੰਡੀਗੜ੍ਹ (ਬਿਊਰੋ) : ਆਪਣੀ ਐਕਟਿੰਗ ਦੇ ਦਮ 'ਤੇ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੀ ਅਦਾਕਾਰਾ ਜੈਕਲੀਨ ਫਰਨਾਡਿਜ਼ ਸੋਸ਼ਲ ਮੀਡੀਆ 'ਤੇ ਕਾਫ਼ੀ ਚਰਚਾ 'ਚ ਰਹਿੰਦੀ ਹੈ। ਜੈਕਲੀਨ ਇਕ ਵਾਰ ਮਸ਼ਹੂਰ ਸਿੰਗਰ ਬਾਦਸ਼ਾਹ ਨਾਲ ਗੀਤ 'ਪਾਣੀ ਪਾਣੀ' ਨਾਲ ਇਕ ਵਾਰ ਫਿਰ ਧਮਾਲ ਮਚਾਉਂਦੀ ਨਜ਼ਰ ਆਉਣ ਵਾਲੀ ਹੈ। ਇਸ ਗੀਤ ਨੂੰ ਲੈ ਕੇ ਉਨ੍ਹਾਂ ਦੇ ਪ੍ਰਸ਼ੰਸਕ ਕਾਫ਼ੀ ਉਤਸ਼ਾਹਿਤ ਹਨ। ਹਾਲ ਹੀ 'ਚ ਬਾਦਸ਼ਾਹ ਨੇ ਗੀਤ ਦਾ ਟੀਜ਼ਰ ਰਿਲੀਜ਼ ਹੋਇਆ ਹੈ, ਜਿਸ ਜੈਕਲੀਨ ਤੇ ਬਾਦਸ਼ਾਹ ਖ਼ਾਸ ਅੰਦਾਜ਼ 'ਚ ਨਜ਼ਰ ਆ ਰਹੇ ਹਨ। ਗੀਤ ਦੇ ਇਸ ਟੀਜ਼ਰ ਨੂੰ ਸੋਸ਼ਲ ਮੀਡੀਆ 'ਤੇ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ 'ਚ ਜੈਕਲੀਨ ਬਹੁਤ ਹੀ ਖ਼ੂਬਸੂਰਤ ਤੇ ਹੌਟ ਨਜ਼ਰ ਆ ਰਹੀ ਹੈ।
ਦੱਸ ਦਈਏ ਕਿ ਇਸ ਦੀ ਜਾਣਕਾਰੀ ਉਨ੍ਹਾਂ ਨੇ 30 ਮਈ ਨੂੰ ਆਪਣੇ ਅਧਿਕਾਰਤ ਇੰਸਟਾਗ੍ਰਾਮ 'ਤੇ ਗੀਤ ਦੀ ਇਕ ਪੋਸਟ ਸ਼ੇਅਰ ਕਰਕੇ ਦਿੱਤੀ ਸੀ। ਇਸ ਪੋਸਟਰ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦਿਆਂ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ ਸੀ, 'ਅਸੀਂ ਇਕ ਵਾਰ ਇਕੱਠਿਆਂ ਆ ਰਹੇ ਹਾਂ। ਨਾਲ ਹੀ ਉਨ੍ਹਾਂ ਨੇ 31 ਮਈ ਨੂੰ ਗੀਤ ਦੇ ਫਰਸਟ ਲੁੱਕ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਸੀ, ਜਿਸ 'ਚ ਉਹ ਸਿੰਗਰ ਬਾਦਸ਼ਾਹ ਨਾਲ ਨਜ਼ਰ ਆ ਰਹੀ ਹੈ।'
ਦੱਸਣਯੋਗ ਹੈ ਕਿ ਅਦਕਾਰਾ ਦੇ ਨਵੇਂ ਗੀਤ ਦੇ ਫਰਸਟ ਲੁੱਕ ਨੂੰ ਸੋਸ਼ਲ ਮੀਡੀਆ 'ਤੇ ਜੈਕਲੀਨ ਦੇ ਪ੍ਰਸ਼ੰਸਕ ਦਿਲ ਖੋਲ੍ਹ ਕੇ ਪਿਆਰ ਲੁਟਾ ਰਹੇ ਹਨ। ਇਸ ਪੋਸਟ ਨੂੰ ਇੰਸਟਾਗ੍ਰਾਮ 'ਤੇ ਹੁਣ ਤਕ ਸਾਢੇ 5 ਲੱਖ ਤੋਂ ਜ਼ਿਆਦਾ ਲੋਕ ਲਾਈਕ ਕਰ ਚੁੱਕੇ ਹਨ। ਨਾਲ ਹੀ ਪੋਸਟਰ 'ਤੇ ਕੁਮੈਂਟ ਕਰ ਆਪਣੀ ਪ੍ਰਤਿਕਿਰਿਆ ਦੇ ਰਹੇ ਹਨ।
ਗਾਇਕਾ ਗੁਰਲੇਜ ਅਖਤਰ ਨੇ ਲਈ ਕੋਵਿਡ-19 ਦੀ ਪਹਿਲੀ ਖੁਰਾਕ, ਸਾਂਝੀ ਕੀਤੀ ਤਸਵੀਰ
NEXT STORY