ਨਵੀਂ ਦਿੱਲੀ: ਚੀਨ ’ਚ ਇਨ੍ਹੀਂ ਦਿਨੀਂ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਇਕ ਵਾਰ ਫਿਰ ਲਾਕਡਾਊਨ ਲਗਾਇਆ ਗਿਆ ਹੈ। ਹਾਲਾਂਕਿ ਭਾਰਤ ’ਚ ਕੋਰੋਨਾ ਦਾ ਅਸਰ ਇੰਨਾ ਜ਼ਿਆਦਾ ਦੇਖਣ ਨੂੰ ਨਹੀਂ ਮਿਲ ਰਿਹਾ ਹੈ ਪਰ ਚੀਨ ਦੇ ਕਈ ਸੂਬਿਆਂ 'ਚ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਅਜੇ ਵੀ ਵੱਧ ਰਹੇ ਹਨ। ਇਹੀ ਕਾਰਨ ਹੈ ਕਿ ਜ਼ੀਰੋ ਕੋਵਿਡ ਲੌਕਡਾਊਨ ਨੀਤੀ ਤਹਿਤ ਦੇਸ਼ ਦੇ ਕਈ ਹਿੱਸਿਆਂ ’ਚ ਤਾਲਾਬੰਦੀ ਹੈ।
ਇਹ ਵੀ ਪੜ੍ਹੋ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਪੰਜਾਬੀ ਗਾਇਕ ਜਸਬੀਰ ਜੱਸੀ
ਹੁਣ ਲੋਕ ਇਸ ਨੂੰ ਲੈ ਕੇ ਵੱਖ-ਵੱਖ ਤਰੀਕੇ ਨਾਲ ਸਰਕਾਰ ਦਾ ਵਿਰੋਧ ਕਰ ਰਹੇ ਹਨ। ਦਿਲਚਸਪ ਗੱਲ ਇਹ ਹੈ ਕਿ ਇਸ ਦਾ ਵਿਰੋਧ ਕਰਨ ਲਈ ਬੱਪੀ ਲਹਿਰੀ ਦਾ ਗੀਤ 'ਜਿੰਮੀ ਜਿੰਮੀ' ਗਾਉਂਦੇ ਹੋਏ ਲੋਕ ਖਾਲੀ ਭਾਂਡੇ ਖੜਕਾ ਰਹੇ ਹਨ। Tiktok ਵਰਗੇ ਮੀਡੀਆ ਪਲੇਟਫਾਰਮ 'ਤੇ ਚੀਨ ਦੇ ਕਈ ਵੀਡੀਓ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੋ- ਹਿਨਾ ਖ਼ਾਨ ਨੇ ਬੈਕਲੇਸ ਜੰਪਸੂਟ ’ਚ ਦਿੱਤੇ ਕਿਲਰ ਪੋਜ਼, ਹੌਟ ਅੰਦਾਜ਼ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ
ਦੱਸ ਦੇਈਏ ਵੀਡੀਓ ’ਚ ਲੋਕ ਚੀਨ ਲੋਕ ਜ਼ੀਰੋ-ਕੋਵਿਡ ਨੀਤੀ ਪ੍ਰਤੀ ਆਪਣਾ ਗੁੱਸਾ ਜ਼ਾਹਰ ਕਰਨ ਲਈ ਬੱਪੀ ਦੇ ਇਸ ਗੀਤ ਦੀ ਵਰਤੋਂ ਕਰ ਰਹੇ ਹਨ। ਹਾਲਾਂਕਿ ਇਸਨੂੰ ਹਿੰਦੀ ’ਚ ਨਹੀਂ ਮੈਂਡਰਿਨ ਭਾਸ਼ਾ ’ਚ ਗਾਇਆ ਜਾ ਰਿਹਾ ਹੈ। ਮੈਂਡਰਿਨ ਭਾਸ਼ਾ ਦੇ ਸ਼ਬਦ ਕੁਝ ਇਸ ਤਰ੍ਹਾਂ ਦੇ ਸਨ- 'ਜੀ ਮੀ, ਜੀ ਮੀ', ਜਿਸਦਾ ਅਰਥ ਹੈ 'ਮੈਨੂੰ ਚੌਲ ਦਿਓ, ਮੈਨੂੰ ਚੌਲ ਦਿਓ।’
ਹਿਨਾ ਖ਼ਾਨ ਨੇ ਬੈਕਲੇਸ ਜੰਪਸੂਟ ’ਚ ਦਿੱਤੇ ਕਿਲਰ ਪੋਜ਼, ਹੌਟ ਅੰਦਾਜ਼ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ
NEXT STORY