ਮੁੰਬਈ: ਬਾਲੀਵੁੱਡ ਅਦਾਕਾਰਾ ਸ਼ਵੇਤਾ ਤਿਵਾੜੀ ਆਏ ਦਿਨ ਆਪਣੀਆਂ ਖ਼ੂਬਸੂਰਤ ਤਸਵੀਰਾਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ। ਹੁਣ ਫਿਰ ਸ਼ਵੇਤਾ ਤਿਵਾੜੀ ਦੀਆਂ ਖ਼ੂਬਸੂਰਤ ਤਸਵੀਰਾਂ ਵਾਇਰਲ ਹੋਈਆਂ ਹਨ ਜਿਸ ’ਚ ਸਵੇਤਾ ਨੇ ਜੰਪ ਸੂਟ ਪਹਿਣਿਆ ਹੋਇਆ ਹੈ। ਇਨ੍ਹਾਂ ਤਸਵੀਰਾਂ 'ਚ ਉਹ ਆਪਣੀ ਉਮਰ ਤੋਂ ਕਾਫ਼ੀ ਛੋਟੀ ਨਜ਼ਰ ਆ ਰਹੀ ਹੈ।
ਦੱਸਣਯੋਗ ਹੈ ਕਿ ਇਨ੍ਹਾਂ ਤਸਵੀਰਾਂ ’ਚ ਸ਼ਵੇਤਾ ਨੇ ਇਕ ਵਨ ਸ਼ੋਲਡਰ ਜੰਪ ਸੂਟ ਪਾਇਆ ਹੋਇਆ ਹੈ ਜਿਸ ’ਚ ਉਹ ਬੇਹੱਦ ਖ਼ੂਬਸੂਰਤ ਦਿਖਾਈ ਦੇ ਰਹੀ ਹੈ।
ਸ਼ਵੇਤਾ ਨੇ ਹੈਵੀ ਈਅਰਰਿੰਗ ਅਤੇ ਸਮੋਕੀ ਅੱਖਾਂ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ ਜਿਸ ’ਚ ਉਹ ਬੇਹੱਦ ਖ਼ੂਬਸੂਰਤ ਦਿਖਾਈ ਦੇ ਰਹੀ ਹੈ।
ਅਦਾਕਾਰਾ ਸ਼ਵੇਤਾ ਤਿਵਾੜੀ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਬਹੁਤ ਪਸੰਦ ਕਰ ਰਹੇ ਹਨ।
‘ਲਕਸ਼ਮੀ’ ਨੂੰ ਕੈਰੀਅਰ ਦੀ ਸਭ ਤੋਂ ਚੁਣੌਤੀਪੂਰਨ ਫ਼ਿਲਮ ਮੰਨਦੇ ਹਨ ਅਕਸ਼ੈ ਕੁਮਾਰ
NEXT STORY