ਮੁੰਬਈ- ਅਦਾਕਾਰਾ ਕਰਿਸ਼ਮਾ ਤੰਨਾ ਪ੍ਰੇਮੀ ਵਰੁਣ ਬੰਗੇਰਾ ਨਾਲ ਵਿਆਹ ਤੋਂ ਬਾਅਦ ਕਾਫੀ ਚਰਚਾ 'ਚ ਰਹਿੰਦੀ ਹੈ। ਵਿਆਹ ਦੇ ਕੁਝ ਦਿਨ ਬਾਅਦ ਹੀ ਅਦਾਕਾਰਾ ਆਪਣੇ ਪਹਿਲੇ ਵਾਲੇ ਅੰਦਾਜ਼ 'ਚ ਪਰਤ ਗਈ ਹੈ। ਉਨ੍ਹਾਂ ਨੇ ਬਿਨਾਂ ਹਾਰ-ਸ਼ਿੰਗਾਰ ਦੇ ਦੇਖ ਲੋਕ ਉਨ੍ਹਾਂ ਨੂੰ ਟਰੋਲ ਵੀ ਕਰਦੇ ਨਜ਼ਰ ਆਉਂਦੇ ਹਨ। ਇਸ ਵਿਚਾਲੇ ਹਾਲ ਹੀ 'ਚ ਕਰਿਸ਼ਮਾ ਨੇ ਵਿਆਹ ਤੋਂ ਬਾਅਦ ਪਹਿਲੀ ਵਾਰ ਆਪਣੀ ਟ੍ਰੇਡੀਸ਼ਨਲ ਲੁਕ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜੋ ਇੰਟਰਨੈੱਟ 'ਤੇ ਆਉਂਦੇ ਹੀ ਵਾਇਰਲ ਹੋ ਗਈਆਂ ਹਨ।

ਲੁਕ ਦੀ ਗੱਲ ਕਰੀਏ ਤਾਂ ਇਨ੍ਹਾਂ ਤਸਵੀਰਾਂ 'ਚ ਕਰਿਸ਼ਮਾ ਤੰਨਾ ਗੋਲਡਨ ਚਮਕਦਾਰ ਸਾੜੀ 'ਚ ਖੂਬਸੂਰਤ ਲੱਗ ਰਹੀ ਹੈ। ਇਸ ਲੁਕ ਨੂੰ ਉਨ੍ਹਾਂ ਨੇ ਡਰੈੱਸ ਨਾਲ ਮੈਚਿੰਗ ਰਿੰਗ ਅਤੇ ਈਅਰਰਿੰਗਸ ਨਾਲ ਪੂਰਾ ਕੀਤਾ ਹੋਇਆ ਹੈ।

ਮਿਨੀਮਲ ਮੇਕਅਪ ਅਤੇ ਖੁੱਲ੍ਹੇ ਵਾਲਾਂ ਨਾਲ ਕਮਿਸ਼ਮਾ ਪੋਜ਼ ਦਿੰਦੀ ਦਿਖਾਈ ਦੇ ਰਹੀ ਹੈ ਜਿਨ੍ਹਾਂ 'ਤੇ ਪ੍ਰਸ਼ੰਸਕ ਦਿਲ ਖੋਲ੍ਹ ਕੇ ਲਾਈਕ ਅਤੇ ਕੁਮੈਂਟ ਕਰ ਰਹੇ ਹਨ।

ਦੱਸ ਦੇਈਏ ਕਿ ਕਰਿਸ਼ਮਾ ਤੰਨਾ ਨੇ ਇਸ ਸਾਲ 6 ਫਰਵਰੀ ਨੂੰ ਪ੍ਰੇਮੀ ਵਰੁਣ ਬੰਗੇਰਾ ਨਾਲ ਵਿਆਹ ਕੀਤਾ ਸੀ। ਦੋਵਾਂ ਨੇ ਵਿਆਹ ਤੋਂ ਪਹਿਲੇ ਕਾਫੀ ਸਮੇਂ ਤੱਕ ਇਕ ਦੂਜੇ ਨੂੰ ਡੇਟ ਕੀਤਾ ਸੀ। ਵਿਆਹ ਤੋਂ ਬਾਅਦ ਜੋੜੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈਆਂ ਸਨ।
ਸ਼ਹਿਨਾਜ਼ ਗਿੱਲ ਨੇ ਸਵੀਮਿੰਗ ਪੂਲ 'ਚ ਦਿੱਤੇ ਖ਼ੂਬਸੂਰਤ ਪੋਜ਼, ਤਸਵੀਰਾਂ ਵਾਇਰਲ
NEXT STORY