ਨਵੀਂ ਦਿੱਲੀ (ਬਿਊਰੋ) : ਓਮੀਕ੍ਰੋਨ ਦਾ ਕਹਿਰ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਕੋਰੋਨਾ ਦਾ ਪ੍ਰਕੋਪ ਹੁਣ ਟੀ. ਵੀ. ਅਤੇ ਫ਼ਿਲਮ ਉਦਯੋਗ 'ਚ ਵੀ ਦਿਖਾਈ ਦੇਣਾ ਸ਼ੁਰੂ ਕਰ ਰਿਹਾ ਹੈ। ਪਿਛਲੇ ਕੁਝ ਦਿਨਾਂ 'ਚ ਕਈ ਬਾਲੀਵੁੱਡ ਅਤੇ ਟੀ. ਵੀ. ਸਿਤਾਰੇ ਇਸ ਖ਼ਤਰਨਾਕ ਵਾਇਰਸ ਦੀ ਚਪੇਟ 'ਚ ਆ ਚੁੱਕੇ ਹਨ। ਹੁਣ ਛੋਟੇ ਪਰਦੇ ਦੇ ਮਸ਼ਹੂਰ ਟੀ. ਵੀ. ਸੀਰੀਅਲ 'ਭਾਬੀ ਜੀ ਘਰ ਪਰ ਹੈ' ਦੀ ਅਦਾਕਾਰਾ ਨੇਹਾ ਪੇਂਡਸੇ ਕੋਰੋਨਾ ਵਾਇਰਸ ਦੀ ਚਪੇਟ 'ਚ ਆ ਗਈ ਹੈ। 'ਭਾਬੀ ਜੀ ਘਰ ਪਰ ਹੈਂ' 'ਚ ਨੇਹਾ ਪੇਂਡਸੇ ਨੇ 'ਅਨੀਤਾ ਭਾਬੀ' ਦਾ ਕਿਰਦਾਰ ਨਿਭਾਇਆ ਹੈ।
ਨੇਹਾ ਪੇਂਡਸੇ ਨੇ ਸੋਸ਼ਲ ਮੀਡੀਆ ਰਾਹੀਂ ਖੁਦ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਣ ਦੀ ਜਾਣਕਾਰੀ ਦਿੱਤੀ ਹੈ। ਨੇਹਾ ਪੇਂਡਸੇ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ। ਉਹ ਆਪਣੇ ਪ੍ਰਸ਼ੰਸਕਾਂ ਲਈ ਖ਼ਾਸ ਤਸਵੀਰਾਂ ਅਤੇ ਵੀਡੀਓਜ਼ ਵੀ ਸ਼ੇਅਰ ਕਰਦੀ ਰਹਿੰਦੀ ਹੈ। ਨੇਹਾ ਪੇਂਡਸੇ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ 'ਚ ਉਸ ਨੇ ਆਪਣੇ ਆਪ ਨੂੰ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਣ ਬਾਰੇ ਦੱਸਿਆ ਹੈ।
ਨੇਹਾ ਪੇਂਡਸੇ ਨੇ ਪੋਸਟ 'ਚ ਲਿਖਿਆ, ''2 ਸਾਲ ਤਕ ਵਾਇਰਸ ਨੂੰ ਚਕਮਾ ਦੇਣ ਤੋਂ ਬਾਅਦ ਬਦਕਿਸਮਤੀ ਨਾਲ ਇਸ ਨੇ ਮੈਨੂੰ ਫੜ ਲਿਆ। ਰਿਪੋਰਟ ਪਾਜ਼ੇਟਿਵ ਆਈ ਹੈ। ਮੈਂ ਹੋਮ ਕੁਆਰੰਟੀਨ 'ਚ ਹਾਂ। ਪਿਛਲੇ ਕੁਝ ਦਿਨਾਂ ਤੋਂ ਬਾਹਰ ਨਹੀਂ ਨਿਕਲੀ ਅਤੇ ਨਾ ਹੀ ਕਿਸੇ ਨੂੰ ਮਿਲੀ। ਸ਼ਾਂਤ ਰਹਿਣਾ ਕਈ ਵਾਰ ਮਦਦਗਾਰ ਹੋ ਸਕਦਾ ਹੈ।'' ਨੇਹਾ ਪੇਂਡਸੇ ਦੀ ਇਹ ਪੋਸਟ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਅਦਾਕਾਰਾ ਦੇ ਪ੍ਰਸ਼ੰਸਕ ਉਸ ਦੀ ਪੋਸਟ 'ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ, ਨਾਲ ਹੀ ਟਿੱਪਣੀ ਕਰਕੇ ਉਸ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰ ਰਹੇ ਹਨ।
ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।
ਮਹਾਠੱਗ ਨਾਲ ਜੈਕਲੀਨ ਫਰਨਾਂਡੀਜ਼ ਦੀਆਂ ਨਿੱਜੀ ਤਸਵੀਰਾਂ ਵਾਇਰਲ, ਅਦਾਕਾਰਾ ਨੇ ਬਿਆਨ ਜਾਰੀ ਕਰ ਦੇਖੋ ਕੀ ਕਿਹਾ
NEXT STORY