ਮੁੰਬਈ: ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਬੀ-ਟਾਊਨ ਦੇ ਸਭ ਤੋਂ ਮਸ਼ਹੂਰ ਸੈਲੀਬ੍ਰਿਟੀ ਜੋੜਿਆਂ ’ਚੋਂ ਇਕ ਹਨ। ਦੋਵਾਂ ਦੀ ਬਹੁਤ ਵੱਡੀ ਫ਼ੈਨ ਫ਼ਾਲੋਇੰਗ ਹੈ। ਭਾਰਤੀ ਅਤੇ ਹਰਸ਼ 3 ਅਪ੍ਰੈਲ ਨੂੰ ਇਕ ਪਿਆਰੇ ਪੁੱਤਰ ਦੇ ਮਾਤਾ-ਪਿਤਾ ਬਣੇ, ਜਿਸਦਾ ਨਾਮ ਲਕਸ਼ ਸਿੰਘ ਲਿੰਬਾਚੀਆ ਹੈ। ਹਾਲਾਂਕਿ ਇਹ ਜੋੜਾ ਪਿਆਰ ਨਾਲ ਆਪਣੇ ਪੁੱਤਰ ਨੂੰ ‘ਗੋਲਾ’ ਆਖਦਾ ਹੈ। ਭਾਰਤੀ ਸਿੰਘ ਆਪਣੇ ਕੰਮ ’ਚ ਰੁੱਝੀ ਹੋਈ ਹੈ ਅਤੇ ਆਪਣੇ ਬੱਚੇ ਲਕਸ਼ ਦੀ ਦੇਖਭਾਲ ਕਰ ਰਹੀ ਹੈ। ਭਾਰਤੀ ਆਪਣੇ ਪੁੱਤਰ ਦੇ ਜਨਮ ਤੋਂ ਬਾਅਦ ਹੀ ਕੰਮ ’ਤੇ ਵਾਪਸ ਆਈ, ਹਾਲਾਂਕਿ ਉਹ ਆਪਣੇ ਪਿਆਰੇ ਨਾਲ ਸਮਾਂ ਬਿਤਾਉਣ ਦਾ ਕੋਈ ਮੌਕਾ ਨਹੀਂ ਛੱਡਦੀ।
![PunjabKesari](https://static.jagbani.com/multimedia/11_03_110158609bharti12-ll.jpg)
ਸੋਮਵਾਰ ਸ਼ਾਮ ਨੂੰ ਭਾਰਤੀ ਨੂੰ ਆਪਣੇ ਆਉਣ ਵਾਲੇ ਪ੍ਰੋਜੈਕਟ ਦੀ ਸ਼ੂਟਿੰਗ ਦੌਰਾਨ ਦੇਖਿਆ ਗਿਆ। ਇਸ ਦੌਰਾਨ ਭਾਰਤੀ ਦੇ ਨਾਲ ਉਸ ਦਾ ਪੁੱਤਰ ਲਕਸ਼ ਵੀ ਨਜ਼ਰ ਆਇਆ। ‘ਮਾਂ’ ਦੇ ਸੈੱਟ ’ਤੇ ਪਹੁੰਚਣ ’ਤੇ ਛੋਟੇ ਲਕਸ਼ ਨੇ ਸਾਰੀ ਲਾਈਮਲਾਈਟ ਚੁਰਾ ਲਈ। ਇਸ ਦੌਰ ਦੀਆਂ ਕਈ ਤਸਵੀਰਾਂ ਵਾਇਰਲ ਹੋ ਰਹੀਆਂ ਹਨ।
![PunjabKesari](https://static.jagbani.com/multimedia/11_03_111564570bharti123-ll.jpg)
ਸਾਹਮਣੇ ਆਈ ਤਸਵੀਰਾਂ ’ਚ ਭਾਰਤੀ ਨੂੰ ਸਕੂਲ ਦੇ ਬੱਚੇ ਦੀ ਤਰ੍ਹਾਂ ਦੇਖਿਆ ਜਾ ਸਕਦਾ ਹੈ। ਲੁੱਕ ਗੱਲ ਕਰੀਏ ਤਾਂ ਭਾਰਤੀ ਵਾਈਟ ਸ਼ਰਟ ਅਤੇ ਯੈਲੋ ਚੈੱਕ ਸਕਰਟ ’ਚ ਨਜ਼ਰ ਆਈ। ਇਸ ਦੇ ਨਾਲ ਅਦਾਕਾਰਾ ਨੇ ਵਾਲਾਂ ਦੀ ਦੋ ਪੋਨੀਟੇਲ ਬਣਾਈ ਹੋਈ ਹੈ।
![PunjabKesari](https://static.jagbani.com/multimedia/11_03_112970903bharti1234-ll.jpg)
ਇਹ ਵੀ ਪੜ੍ਹੋ : ‘ਫਾਈਟਰ’ ਲਈ ਰਿਤਿਕ ਰੋਸ਼ਨ 9 ਨਵੰਬਰ ਤੱਕ ਪੂਰਾ ਕਰ ਲੈਣਗੇ ਆਪਣਾ ਫਿਜ਼ੀਕਲ ਟ੍ਰਾਂਸਫਾਰਮੇਸ਼ਨ
ਲਕਸ਼ ਵੀ ਆਪਣੀ ਮਾਂ ਨਾਲ ਮੈਚਿੰਗ ਕਰਦੇ ਨਜ਼ਰ ਆਇਆ। ਵਾਈਟ ਆਊਟਫ਼ਿਟ ’ਚ ਗੋਲਾ ਬੇਹੱਦ ਕਿਊਟ ਲੱਗ ਰਿਹਾ ਹੈ। ਕਿਊਟ ਨੈੱਸ ਵੀ ਗੋਲਾ ਦੇ ਸਾਹਮਣੇ ਫ਼ੇਲ ਲੱਗ ਰਹੀ ਹੈ।
![PunjabKesari](https://static.jagbani.com/multimedia/11_03_113752683bharti12345-ll.jpg)
ਭਾਰਤੀ ਕਦੀ ਨੂੰ ਗਲ ਲਗਾਉਂਦੀ ਹੈ ਅਤੇ ਕਦੇ ਉਸ ਉਛਾਲਦੀ ਨਜ਼ਰ ਆਉਂਦੀ ਹੈ। ਇਕ ਤਸਵੀਰ ’ਚ ਇਹ ਪਿਆਰੀ ਬੱਚੀ ਲਕਸ਼ ਨਾਲ ਖੇਡਦੀ ਨਜ਼ਰ ਆ ਰਹੀ ਹੈ, ਜਿਸ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
![PunjabKesari](https://static.jagbani.com/multimedia/11_03_119376978bharti123456789-ll.jpg)
ਇਹ ਵੀ ਪੜ੍ਹੋ : ‘ਦਿ ਕਪਿਲ ਸ਼ਰਮਾ ਸ਼ੋਅ’ ਦੇ ਨਵੇਂ ਸੀਜ਼ਨ ਦੇ ਪਹਿਲੇ ਐਪੀਸੋਡ ’ਚ ਨਜ਼ਰ ਆਉਣਗੀਆਂ ਇਹ ‘ਗੋਲਡਨ ਗਰਲਜ਼’
ਭਾਰਤੀ ਅਤੇ ਹਰਸ਼ ਅਕਸਰ ਕਹਿੰਦੇ ਹਨ ਕਿ ਗੋਲਾ ਉਰਫ਼ ਲਕਸ਼ ਇਕ ਸ਼ਾਂਤ ਬੱਚਾ ਹੈ ਅਤੇ ਜਦੋਂ ਉਹ ਘਰ ਤੋਂ ਬਾਹਰ ਹੁੰਦਾ ਹੈ ਤਾਂ ਹਰ ਪਲ ਦਾ ਆਨੰਦ ਲੈਂਦਾ ਹੈ।
![PunjabKesari](https://static.jagbani.com/multimedia/11_03_118127179bharti12345678-ll.jpg)
ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਲਕਸ਼ ਜਦੋਂ ਵੀ ਮਾਂ ਭਾਰਤੀ ਦੇ ਘਰ ਤੋਂ ਬਾਹਰ ਨਿਕਲਦੇ ਹਨ ਤਾਂ ਉਸ ਦੇ ਚਿਹਰੇ ਹਮੇਸ਼ਾ ਖੁਸ਼ੀ ਹੁੰਦੀ ਹੈ। ਇਹ ਮਾਂ-ਪੁੱਤ ਦੀ ਜੋੜੀ ਲਈ ਨਿਸ਼ਚਿਤ ਤੌਰ ’ਤੇ ਬਹੁਤ ਵਧੀਆ ਦਿਨ ਸੀ ਕਿਉਂਕਿ ਭਾਰਤੀ ਦੇ ਕੰਮ ’ਚ ਰੁੱਝੇ ਰਹਿਣ ਦੌਰਾਨ ਵੀ ਦੋਵੇਂ ਕੁਝ ਮਸਤੀ ਕਰਨ ’ਚ ਕਾਮਯਾਬ ਰਹੇ।
![PunjabKesari](https://static.jagbani.com/multimedia/11_03_116877081bharti1234567-ll.jpg)
ਭਾਰਤੀ ਸਾਰੀਆਂ ਮਾਵਾਂ ਦੀ ਤਰ੍ਹਾਂ ਆਪਣੇ ਪੁੱਤਰ ਲਕਸ਼ ਨਾਲ ਸਮਾਂ ਬਿਤਾਉਣਾ ਅਤੇ ਉਸਦੇ ਨਾਲ ਹਰ ਪਲ ਦੀ ਕਦਰ ਕਰਨਾ ਪਸੰਦ ਕਰਦੀ ਹੈ। ਸੈੱਟ ਤੋਂ ਸਾਹਮਣੇ ਆਈਆਂ ਇਹ ਤਸਵੀਰਾਂ ਇਸ ਗੱਲ ਦਾ ਸਬੂਤ ਹਨ।
ਟਾਈਗਰ ਦਾ ਖ਼ੁਲਾਸਾ ਤੇ ਕ੍ਰਿਤੀ ਦਾ ਧਮਾਕੇਦਾਰ ਜਵਾਬ ਸੁਣ ਫਸੇ ਕਰਨ ਜੌਹਰ
NEXT STORY