ਬਾਲੀਵੁੱਡ ਡੈਸਕ- ਕਾਮੇਡੀਅਨ ਕਪਿਲ ਸ਼ਰਮਾ ਆਪਣੇ ਸ਼ੋਅ ਦਾ ਨਵਾਂ ਸੀਜ਼ਨ ਲੈ ਕੇ ਆ ਰਹੇ ਹਨ। ਇਹ ਨਵਾਂ ਸੀਜ਼ਨ ਜਲਦੀ ਹੀ ਸ਼ੁਰੂ ਹੋਣ ਜਾ ਰਿਹਾ ਹੈ। ਉਨ੍ਹਾਂ ਨੇ ਨਵੇਂ ਸੀਜ਼ਨ ਦਾ ਪਹਿਲਾ ਐਪੀਸੋਡ ਸ਼ੂਟ ਕੀਤਾ ਹੈ। ਜਿਸ ਦੀਆਂ ਕੁਝ ਤਸਵੀਰਾਂ ਕਾਮੇਡੀਅਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀਆਂ ਕੀਤੀਆਂ ਹਨ।
![PunjabKesari](https://static.jagbani.com/multimedia/18_14_441080796urvashi1234567890123456789012345678901234567890123456789012-ll.jpg)
ਇਹ ਵੀ ਪੜ੍ਹੋ : ‘ਫਾਈਟਰ’ ਲਈ ਰਿਤਿਕ ਰੋਸ਼ਨ 9 ਨਵੰਬਰ ਤੱਕ ਪੂਰਾ ਕਰ ਲੈਣਗੇ ਆਪਣਾ ਫਿਜ਼ੀਕਲ ਟ੍ਰਾਂਸਫਾਰਮੇਸ਼ਨ
ਕਪਿਲ ਸ਼ਰਮਾ ਇਕ ਨਵੇਂ ਅਵਤਾਰ ਨਾਲ ਵਾਪਸੀ ਕਰ ਰਹੇ ਹਨ। ‘ਦਿ ਕਪਿਲ ਸ਼ਰਮਾ ਸ਼ੋਅ’ ਦਾ ਨਵਾਂ ਸੀਜ਼ਨ 10 ਸਤੰਬਰ ਨੂੰ ਸ਼ੁਰੂ ਹੋਣ ਜਾ ਰਿਹਾ ਹੈ। ਕਪਿਲ ਨੇ ਸ਼ੋਅ ਦਾ ਪਹਿਲਾ ਐਪੀਸੋਡ ਸ਼ੂਟ ਕਰ ਲਿਆ ਗਿਆ ਹੈ।
![PunjabKesari](https://static.jagbani.com/multimedia/18_14_431862242urvashi1234567890123456789012345678901234567890123456-ll.jpg)
ਤਸਵੀਰਾਂ ਸਾਂਝੀਆਂ ਕਰਦੇ ਹੋਏ ਕਪਿਲ ਨੇ ਇਕ ਕੈਪਸ਼ਨ ਵੀ ਦਿੱਤੀ ਹੈ। ਕਪਿਲ ਨੇ ਕੈਪਸ਼ਨ ’ਚ ਲਿਖਿਆ ਹੈ ਕਿ ‘ਸਾਡੀਆਂ ਗੋਲਡਨ ਗਰਲਜ਼ ਦੀ ਮੇਜ਼ਬਾਨੀ ਕਰਨਾ ਬਹੁਤ ਖੁਸ਼ੀ ਦੀ ਗੱਲ ਸੀ, ਜਿਨ੍ਹਾਂ ਨੇ ‘CommonWealth Games 2022’ ’ਚ ਪੂਰੇ ਦੇਸ਼ ਨੂੰ ਮਾਣ ਮਹਿਸੂਸ ਕਰਵਾਇਆ।’
![PunjabKesari](https://static.jagbani.com/multimedia/18_14_433424569urvashi12345678901234567890123456789012345678901234567-ll.jpg)
ਐਤਵਾਰ ਨੂੰ ਕਪਿਲ ਨੇ ਐਪੀਸੋਡ ਦੀ ਸ਼ੂਟਿੰਗ ਕੀਤੀ। ‘ਦਿ ਕਪਿਲ ਸ਼ਰਮਾ ਸ਼ੋਅ’ ਦੇ ਇਸ ਐਪੀਸੋਡ ’ਚ ਗੋਲਡਨ ਗਰਲਜ਼ ਆਉਣ ਵਾਲੀ ਹੈ। ਉਸ ਨੇ ਗੋਲਡਨ ਗਰਲਜ਼ ਨਾਲ ਮਸਤੀ ਕਰਦੇ ਹੋਏ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ।
![PunjabKesari](https://static.jagbani.com/multimedia/18_14_434674661urvashi123456789012345678901234567890123456789012345678-ll.jpg)
ਤਸਵੀਰਾਂ ’ਚ ਕਪਿਲ ਗੋਲਡਨ ਗਰਲਜ਼ ਨਾਲ ਸੈਲਫ਼ੀ ਲੈ ਰਹੇ ਹਨ। ਇਹ ਗੋਲਡਨ ਗਰਲਜ਼ ਹਨ- ਪੀਵੀ ਸਿੰਧੂ, ਲਵਲੀ ਚੌਬੇ, ਨਿਖਤ ਜ਼ਰੀਨ, ਰੂਪਾ ਰਾਣੀ ਤਿਰਕੀ, ਪਿੰਕੀ ਸਿੰਘ ਅਤੇ ਨਯਨ ਮੋਨੀ ਸੈਕੀਆ ਆਈਆਂ ਹਨ।
![PunjabKesari](https://static.jagbani.com/multimedia/18_14_436393624urvashi1234567890123456789012345678901234567890123456789-ll.jpg)
‘ਦਿ ਕਪਿਲ ਸ਼ਰਮਾ ਸ਼ੋਅ ’ਚ ਕਪਿਲ ਦਾ ਬਿਲਕੁਲ ਵੱਖਰਾ ਲੁੱਕ ਦੇਖਣ ਨੂੰ ਮਿਲਣ ਵਾਲਾ ਹੈ। ਉਸ ਦੇ ਇਸ ਟ੍ਰਾਂਸਫ਼ਾਰਮੇਸ਼ਨ ਨੂੰ ਦੇਖ ਕੇ ਪ੍ਰਸ਼ੰਸਕ ਹੈਰਾਨ ਹਨ। ਕਪਿਲ ਨੇ ਕਾਫ਼ੀ ਵਜਨ ਘਟਾਇਆ ਹੈ।
![PunjabKesari](https://static.jagbani.com/multimedia/18_14_438112578urvashi12345678901234567890123456789012345678901234567890-ll.jpg)
ਇਹ ਵੀ ਪੜ੍ਹੋ : ਗਣੇਸ਼ ਚਤੁਰਥੀ 2022: ਧੂਮਧਾਮ ਨਾਲ ‘ਬੱਪਾ’ ਨੂੰ ਘਰ ਲੈ ਆਏ ਰਾਜ ਕੁੰਦਰਾ, ਵਾਕਰ ਦੇ ਸਹਾਰੇ ਸ਼ਿਲਪਾ ਨੇ ਕੀਤੀ ਆਰਤੀ
‘ਦਿ ਕਪਿਲ ਸ਼ਰਮਾ ਸ਼ੋਅ’ ਦੇ ਨਵੇਂ ਸੀਜ਼ਨ ਦੀ ਗੱਲ ਕਰੀਏ ਤਾਂ ਇਸ ’ਚ ਕਈ ਨਵੇਂ ਕਲਾਕਾਰ ਨਜ਼ਰ ਆਉਣ ਵਾਲੇ ਹਨ। ਕਪਿਲ ਨੇ ਨਵੀਂ ਟੀਮ ਨੂੰ ਦਰਸ਼ਕਾਂ ਦੇ ਸਾਹਮਣੇ ਪੇਸ਼ ਕੀਤਾ ਹੈ।
![PunjabKesari](https://static.jagbani.com/multimedia/18_14_439518581urvashi123456789012345678901234567890123456789012345678901-ll.jpg)
‘ਫਾਈਟਰ’ ਲਈ ਰਿਤਿਕ ਰੋਸ਼ਨ 9 ਨਵੰਬਰ ਤੱਕ ਪੂਰਾ ਕਰ ਲੈਣਗੇ ਆਪਣਾ ਫਿਜ਼ੀਕਲ ਟ੍ਰਾਂਸਫਾਰਮੇਸ਼ਨ
NEXT STORY