ਮੁੰਬਈ (ਬਿਊਰੋ) - ਬਾਲੀਵੁੱਡ ਸਟਾਰ ਭੂਮੀ ਪੇਡਨੇਕਰ ਇਕ ਪੀੜ੍ਹੀ ਨੂੰ ਪਰਿਭਾਸ਼ਿਤ ਕਰਨ ਵਾਲੀ ਅਭਿਨੇਤਰੀ ਹੈ, ਜਿਸ ਨੂੰ ਭਾਰਤ ਦੀਆਂ ਸਭ ਤੋਂ ਵੱਧ ਭੱਜ=ਦੌੜ ਕਰਨ ਵਾਲੀਆਂ ਅਭਿਨੇਤਰੀਆਂ ’ਚੋਂ ਇਕ ਮੰਨਿਆ ਜਾਂਦਾ ਹੈ। ਸਿਰਫ 7 ਸਾਲਾਂ ’ਚ ਅਦਾਕਾਰੀ ਲਈ 26 ਪੁਰਸਕਾਰ ਜਿੱਤ ਕੇ, ਭੂਮੀ ਨੇ ਆਪਣੇ ਆਪ ਨੂੰ ਇਸ ਦੇਸ਼ ਦੀ ਸਰਵੋਤਮ ਅਦਾਕਾਰਾਂ ’ਚੋਂ ਇਕ ਵਜੋਂ ਸਥਾਪਿਤ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ : ਬੈਗ ਲੈ ਕੇ ਸਕੂਟਰ ਤੋਂ ਰਾਸ਼ਨ ਲੈਣ ਨਿਕਲੇ ਅਰਿਜੀਤ ਸਿੰਘ, ਦਿਲ ਨੂੰ ਛੂਹ ਰਹੀ ਸਾਦਗੀ ਭਰੀ ਵੀਡੀਓ
ਫ਼ਿਲਮਾਂ ਰਾਹੀਂ, ਉਹ ਸਿਨੇਮਾ ’ਚ ਔਰਤਾਂ ਦੀ ਬਿਹਤਰ ਪ੍ਰਤੀਨਿਧਤਾ ਲਈ ਸਮਾਜ ਨੂੰ ਬਦਲਣ ਦਾ ਟੀਚਾ ਰੱਖਦੀ ਹੈ। ਭੂਮੀ ਨੇ ਦੱਸਿਆ ਕਿ ਮੈਂ ਇਸ ਇੰਡਸਟਰੀ ਦੀ ਮੋਹਰੀ ਔਰਤ ਬਣਨ ਲਈ ਕਦੇ ਵੀ ਆਦਰਸ਼ਾਂ ਦੀ ਪਾਲਣਾ ਕਰਨ ਦੇ ਜਾਲ ’ਚ ਨਹੀਂ ਫਸਾਂਗੀ। ਮੈਂ ਜਾਣਦੀ ਹਾਂ ਕਿ ਮੈਂ ਪਰਦੇ ’ਤੇ ਮੋਹਰੀ ਔਰਤਾਂ ਦੇ ਰਹਿਣ ਦੇ ਆਦਰਸ਼ ਤੋਂ ਭਟਕ ਰਹੀ ਹਾਂ ਤੇ ਮੈਨੂੰ ਇਹ ਪਸੰਦ ਹੈ। ਲੋਕ ਮੈਨੂੰ ਸਿਰਫ਼ ਉਸ ਕੰਮ ਲਈ ਯਾਦ ਕਰਨਗੇ ਜੋ ਮੈਂ ਸਕ੍ਰੀਨ ’ਤੇ ਕਰਦੀ ਹਾਂ। ਇਸ ਲਈ ਇਹ ਜ਼ਰੂਰੀ ਹੈ ਕਿ ਮੈਂ ਅਜਿਹੀਆਂ ਫ਼ਿਲਮਾਂ ਦੀ ਚੋਣ ਕਰਾਂ ਜੋ ਕੁਝ ਨਵਾਂ ਕਹਿਣ ਦੀ ਕੋਸ਼ਿਸ਼ ਕਰ ਰਹੀਆਂ ਹੋਣ।
ਇਹ ਖ਼ਬਰ ਵੀ ਪੜ੍ਹੋ : ਮੁਸ਼ਕਿਲਾਂ ’ਚ ਘਿਰੀ ‘ਦਿ ਕੇਰਲ ਸਟੋਰੀ’ ਦੀ ਅਦਾ ਸ਼ਰਮਾ, ਕਾਨਟੈਕਟ ਡਿਟੇਲ ਹੋਈ ਆਨਲਾਈਨ ਲੀਕ
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਸਾਜਿਦ ਨਾਡਿਆਡਵਾਲਾ ਫ਼ਿਲਮ ‘ਸੱਤਿਆਪ੍ਰੇਮ ਕੀ ਕਥਾ’ ਨੂੰ ਵੱਡਾ ਬਣਾਉਣ ’ਚ ਨਹੀਂ ਛੱਡ ਰਹੇ ਕੋਈ ਕਸਰ
NEXT STORY