ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਅਦਾਕਾਰਾ ਭੂਮੀ ਪੇਡਨੇਕਰ ਨੇ ਆਪਣੇ ਕਿਰਦਾਰਾਂ ਦੀ ਚੋਣ ਦੇ ਜ਼ਰੀਏ, ਉਨ੍ਹਾਂ ਅਭਿਨੇਤਰੀਆਂ ਦੀ ਭੂਮਿਕਾ ਨਿਭਾਉਣਾ ਪਸੰਦ ਕਰਦੀ ਹੈ, ਜੋ ਇਹ ਦਾਅਵਾ ਕਰਨ ਤੋਂ ਪਿੱਛੇ ਨਹੀਂ ਹਟਦੀਆਂ ਕਿ ਉਹ ਕਿਸੇ ਵੀ ਮਰਦ ਦੇ ਬਰਾਬਰ ਹਨ। ਭਲਕੇ ਰਿਲੀਜ਼ ਹੋਣ ਵਾਲੀ ਆਪਣੀ ਫ਼ਿਲਮ 'ਗੋਵਿੰਦਾ ਨਾਮ ਮੇਰਾ' 'ਚ ਵੀ ਉਹ ਇਕ ਆਤਮਵਿਸ਼ਵਾਸੀ ਔਰਤ ਦੀ ਭੂਮਿਕਾ ਨਿਭਾ ਰਹੀ ਹੈ, ਜੋ ਆਪਣੀਆਂ ਸ਼ਰਤਾਂ 'ਤੇ ਜ਼ਿੰਦਗੀ ਜੀ ਰਹੀ ਹੈ।

ਭੂਮੀ ਕਹਿੰਦੀ ਹੈ, ''ਮੇਰਾ ਹਮੇਸ਼ਾ ਇਹ ਮੰਨਣਾ ਹੈ ਕਿ ਮਜ਼ਬੂਤ, ਆਜ਼ਾਦ ਤੇ ਅਗਾਂਹਵਧੂ ਔਰਤਾਂ ਨੂੰ ਪਰਦੇ ’ਤੇ ਦਿਖਾਉਣ ਲਈ ਸਿਨੇਮਾ ਇਕ ਜ਼ਬਰਦਸਤ ਜ਼ਰੀਆ ਹੋ ਸਕਦਾ ਹੈ | ਸਿਨੇਮਾ ’ਚ ਮੇਰਾ ਸਫ਼ਰ ਇਕ ਜਿਉਂਦਾ ਜਾਗਦਾ ਉਦਾਹਰਣ ਰਿਹਾ ਹੈ ਕਿਉਂਕਿ ਮੈਂ ਸੁਚੇਤ ਤੌਰ ’ਤੇ ਅਜਿਹੀਆਂ ਫ਼ਿਲਮਾਂ ਚੁਣੀਆਂ ਹਨ ਜੋ ਅੱਜ ਦੀ ਔਰਤ ਨੂੰ ਦਰਸਾਉਂਦੀਆਂ ਹਨ, ਇਕ ਅਜਿਹੀ ਔਰਤ ਜਿਸ ’ਚ ਹੋਰ ਔਰਤਾਂ ਆਪਣੇ ਆਪ ਨੂੰ ਦੇਖ ਸਕਦੀਆਂ ਹਨ ਤੇ ਉਹਨਾਂ ਨਾਲ ਜੁੜ ਸਕਦੀਆਂ ਹਨ।''

ਭੂਮੀ ਨੇ ਕਿਹਾ, ''ਮੈਨੂੰ ਉਹਨਾਂ ਔਰਤਾਂ ਦੀਆਂ ਭੂਮਿਕਾਵਾਂ ਨਿਭਾਉਣਾ ਪਸੰਦ ਹੈ ਜੋ ਸਮਾਜ ’ਚ ਮੌਜੂਦਾ ਸਥਿਤੀ ਨੂੰ ਚੁਣੌਤੀ ਦਿੰਦੀਆਂ ਹਨ ਤੇ ਆਦਮੀ ਜਾਂ ਔਰਤ ਪ੍ਰਤੀ ਲੋਕਾਂ ਦੇ ਨਜ਼ਰੀਏ ਨੂੰ ਬਦਲ ਦਿੰਦੀਆਂ ਹਨ।''

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।
ਰਣਵੀਰ ਸਿੰਘ ਬਣੇ ਛੋਟੇ ਬੱਚੇ ਦੇ ਰਖਵਾਲੇ, ਵੀਡੀਓ ਹੋਈ ਵਾਇਰਲ
NEXT STORY