ਮੁੰਬਈ- ਫੁੱਟਵੀਅਰ ’ਚ ਮੁਟਿਆਰਾਂ ਨੂੰ ਵੱਖ-ਵੱਖ ਤਰ੍ਹਾਂ ਦੇ ਡਿਜ਼ਾਈਨ ਦੇ ਸੈਂਡਲ ਪਹਿਨੇ ਵੇਖਿਆ ਜਾ ਸਕਦਾ ਹੈ। ਜ਼ਿਆਦਾਤਰ ਮੁਟਿਆਰਾਂ ਅਜਿਹੇ ਫੁੱਟਵੀਅਰ ਪਹਿਨਣਾ ਪਸੰਦ ਕਰਦੀਆਂ ਹਨ, ਜੋ ਉਨ੍ਹਾਂ ਨੂੰ ਕੰਫਰਟੇਬਲ ਫੀਲ ਕਰਵਾਉਣ ਦੇ ਨਾਲ-ਨਾਲ ਸਟਾਈਲਿਸ਼ ਲੁਕ ਵੀ ਦੇਣ। ਇਨ੍ਹੀਂ ਦਿਨੀਂ ਕ੍ਰਾਕਸ ਸੈਂਡਲ ਕਾਫ਼ੀ ਟ੍ਰੈਂਡ ’ਚ ਹਨ। ਮੁਟਿਆਰਾਂ ਨੂੰ ਇੰਡੀਅਨ ਅਤੇ ਵੈਸਟਰਨ ਦੋਹਾਂ ਤਰ੍ਹਾਂ ਦੀਆਂ ਡ੍ਰੈੱਸਾਂ ਦੇ ਨਾਲ ਕਈ ਮੌਕਿਆਂ ’ਤੇ ਕ੍ਰਾਕਸ ਸੈਂਡਲ ਪਹਿਨੇ ਵੇਖਿਆ ਜਾ ਸਕਦਾ ਹੈ। ਇਹ ਮੁਟਿਆਰਾਂ ਨੂੰ ਕਾਫ਼ੀ ਸਟਾਈਲਿਸ਼ ਅਤੇ ਅਟਰੈਕਟਿਵ ਲੁਕ ਦਿੰਦੇ ਹਨ। ਇਹ ਪਹਿਨਣ ’ਚ ਕੰਫਰਟੇਬਲ ਹੋਣ ਦੇ ਨਾਲ-ਨਾਲ ਮੁਟਿਆਰਾਂ ਨੂੰ ਯੁਨੀਕ ਅਤੇ ਡਿਫਰੈਂਟ ਲੁਕ ਦਿੰਦੇ ਹਨ।
ਕ੍ਰਾਕਸ ਸੈਂਡਲ ਕਈ ਡਿਜ਼ਾਈਨਾਂ ’ਚ ਆਉਂਦੇ ਹਨ। ਇਸ ’ਚ ਫਲਿਪ-ਫਲਾਪ ਸਧਾਰਣ ਅਤੇ ਆਰਾਮਦਾਇਕ ਸੈਂਡਲ ਹੁੰਦੇ ਹਨ ਜੋ ਗਰਮੀਆਂ ’ਚ ਪਹਿਨਣ ਲਈ ਢੁੱਕਵੇਂ ਹੁੰਦੇ ਹਨ। ਸਟ੍ਰੈਪ ਸੈਂਡਲ ’ਚ ਸਟ੍ਰੈਪ ਹੁੰਦੇ ਹਨ, ਜੋ ਪੈਰਾਂ ਨੂੰ ਸੁਰੱਖਿਅਤ ਰੱਖਦੇ ਹਨ। ਸਲਾਈਡ ਸੈਂਡਲ ਬਿਨਾਂ ਸਟ੍ਰੈਪ ਦੇ ਹੁੰਦੇ ਹਨ। ਇਨ੍ਹਾਂ ’ਚ ਸਿੰਗਲ, ਡਬਲ ਜਾਂ ਮਲਟੀ ਸਟ੍ਰੈਪ ਵੀ ਹੁੰਦੇ ਹਨ। ਕ੍ਰਾਕਸ ਸੈਂਡਲ ’ਚ ਆਊਟ ਸੋਲ ਡਿਜ਼ਾਈਨ ਹੁੰਦਾ ਹੈ। ਕ੍ਰਾਕਸ ਸੈਂਡਲ ਵੱਖ-ਵੱਖ ਮਟੀਰੀਅਲ ਨਾਲ ਬਣਾਏ ਜਾਂਦੇ ਹਨ, ਜਿਵੇਂ ਕਿ ਰਬੜ, ਪਲਾਸਟਿਕ ਜਾਂ ਚਮਡ਼ਾ ਆਦਿ। ਇਹ ਸੈਂਡਲ ਕੈਜ਼ੂਅਲ ਆਊਟਿੰਗ ਜਿਵੇਂ ਕਿ ਪਿਕਨਿਕ, ਪਾਰਕ ’ਚ ਘੁੰਮਣ ਜਾਂ ਦੋਸਤਾਂ ਨਾਲ ਬਾਹਰ ਜਾਣ ਲਈ ਢੁੱਕਵੇਂ ਹੁੰਦੇ ਹਨ। ਇਸ ਨੂੰ ਮੁਟਿਆਰਾਂ ’ਚ ਪਾਰਟੀ ’ਤੇ ਵੀ ਪਹਿਨਣਾ ਪਸੰਦ ਕਰ ਰਹੀਆਂ ਹਨ, ਕਿਉਂਕਿ ਇਹ ਆਰਾਮਦਾਇਕ ਹੁੰਦੇ ਹਨ ਅਤੇ ਪਾਣੀ ’ਚ ਵੀ ਪਹਿਨੇ ਜਾ ਸਕਦੇ ਹਨ। ਇਹ ਸੈਂਡਲ ਕੈਜ਼ੂਅਲ ਯਾਤਰਾ ਲਈ ਢੁੱਕਵੇਂ ਹੁੰਦੇ ਹਨ, ਖਾਸ ਕਰ ਕੇ ਸ਼ਹਿਰ ’ਚ ਘੁੰਮਣ ਜਾਂ ਸ਼ਾਪਿੰਗ ਦੌਰਾਨ ਵੀ ਮੁਟਿਆਰਾਂ ਨੂੰ ਇਸ ਤਰ੍ਹਾਂ ਦੇ ਸੈਂਡਲ ਪਹਿਨੇ ਵੇਖਿਆ ਜਾ ਸਕਦਾ ਹੈ।
ਕੀ LPG ਗੈਸ ਸਿਲੰਡਰ ਦੀ ਵੀ ਹੁੰਦੀ ਐ Expiry Date? ਜਾਣੋਂ ਚੈੱਕ ਕਰਨ ਦਾ ਸਹੀ ਤਰੀਕਾ
NEXT STORY