ਮੁੰਬਈ- ਇਨ੍ਹੀਂ ਦਿਨੀਂ ਵੱਖ-ਵੱਖ ਤਰ੍ਹਾਂ ਦੇ ਡਿਜ਼ਾਈਨ ਦੇ ਕੌਰਡ ਸੈੱਟ ਕਾਫ਼ੀ ਟ੍ਰੈਂਡ ’ਚ ਹਨ। ਜਿੱਥੇ ਆਮ ਤੌਰ ’ਤੇ ਔਰਤਾਂ ਕਾਟਨ ਦੇ ਹਲਕੇ-ਫੁਲਕੇ ਕੌਰਡ ਨੂੰ ਪਹਿਨਣਾ ਪਸੰਦ ਕਰ ਰਹੀਆਂ ਹਨ, ਉੱਥੇ ਹੀ ਖਾਸ ਮੌਕਿਆਂ ’ਤੇ ਔਰਤਾਂ ਨੂੰ ਪਾਰਟੀ ਵੀਅਰ ਕੌਰਡ ਸੈੱਟ ਕਾਫ਼ੀ ਪਸੰਦ ਆ ਰਹੇ ਹਨ। ਪਾਰਟੀ ਵੀਅਰ ਕੌਰਡ ਸੈੱਟ ਵੱਖ-ਵੱਖ ਤਰ੍ਹਾਂ ਦੇ ਹੁੰਦੇ ਹਨ, ਜਿਵੇਂ ਸਿਲਕ ਕੌਰਡ ਸੈੱਟ, ਲਾਨ ਕੌਰਡ ਸੈੱਟ, ਕਰੇਪ ਕੌਰਡ ਸੈੱਟ, ਐਂਬ੍ਰਾਇਡਰੀ ਕੌਰਡ ਸੈੱਟ, ਪ੍ਰਿੰਟਿਡ ਕੌਰਡ ਸੈੱਟ ਆਦਿ। ਇਹ ਕੌਰਡ ਸੈੱਟ ਔਰਤਾਂ ਨੂੰ ਹਰ ਮੌਕੇ ’ਤੇ ਸਪੈਸ਼ਲ ਫੀਲ ਕਰਵਾਉਂਦੇ ਹਨ।
ਖਾਸ ਕਰ ਇਨ੍ਹਾਂ ਦੇ ਨੈੱਕ ਦਾ ਕਾਲਰ ਡਿਜ਼ਾਈਨ ਅਤੇ ਸਲੀਵਜ਼ ਦੇ ਕਫ ਡਿਜ਼ਾਈਨ ਔਰਤਾਂ ਨੂੰ ਰਾਇਲ ਲੁਕ ਦਿੰਦੇ ਹਨ। ਇਸ ਕਾਲਰ ਡਿਜ਼ਾਈਨ ਕੌਰਡ ਸੈੱਟ ’ਚ ਆਮ ਤੌਰ ’ਤੇ ਇਕ ਟਾਪ ਹੁੰਦਾ ਹੈ ਜੋ ਕਾਲਰ ਦੇ ਨਾਲ ਆਉਂਦਾ ਹੈ। ਇਨ੍ਹਾਂ ਦੇ ਬਾਟਮ ’ਚ ਇਕ ਪੈਂਟ ਜਾਂ ਪਲਾਜੋ ਹੁੰਦਾ ਹੈ, ਜੋ ਟਾਪ ਦੇ ਨਾਲ ਮੈਚ ਕਰਦਾ ਹੈ। ਔਰਤਾਂ ਇਸ ਕਾਲਰ ਡਿਜ਼ਾਈਨ ਕੌਰਡ ਸੈੱਟ ਨੂੰ ਪਾਰਟੀ ਜਾਂ ਸੈਲੀਬ੍ਰੇਸ਼ਨ ਆਦਿ ਦੇ ਮੌਕਿਆਂ ’ਤੇ ਪਹਿਨਣਾ ਜ਼ਿਆਦਾ ਪਸੰਦ ਕਰ ਰਹੀਆਂ ਹਨ।
ਇਹ ਕੌਰਡ ਸੈੱਟ ਫਾਰਮਲ ਮੌਕਿਆਂ ਜਿਵੇਂ ਕਿ ਆਫਿਸ, ਇੰਟਰਵਿਊ ਜਾਂ ਵਿਸ਼ੇਸ਼ ਪ੍ਰੋਗਰਾਮਾਂ ਲਈ ਔਰਤਾਂ ਨੂੰ ਪਸੰਦ ਆ ਰਹੇ ਹਨ। ਇਹ ਕੌਰਡ ਸੈੱਟ ਔਰਤਾਂ ਨੂੰ ਆਕਰਸ਼ਕ ਅਤੇ ਸਟਾਈਲਿਸ਼ ਦਿੱਸਣ ’ਚ ਮਦਦ ਕਰਦੇ ਹਨ। ਕਾਲਰ ਡਿਜ਼ਾਈਨ ਪਾਰਟੀ ਵੀਅਰ ਕੌਰਡ ਸੈੱਟ ਦੀ ਕੀਮਤ ਵੱਖ-ਵੱਖ ਕਾਰਕਾਂ ਬ੍ਰਾਂਡ, ਫੈਬਰਿਕ ਅਤੇ ਡਿਜ਼ਾਈਨ ਆਦਿ ’ਤੇ ਨਿਰਭਰ ਕਰਦੀ ਹੈ।
ਕਾਲਰ ਡਿਜ਼ਾਈਨ ਹੋਣ ਕਾਰਨ ਔਰਤਾਂ ਇਸ ਕੌਰਡ ਸੈੱਟ ਨਾਲ ਹੇਅਰ ਸਟਾਈਲ ’ਚ ਜੂੜਾ ਕਰਨਾ ਜ਼ਿਆਦਾ ਪਸੰਦ ਕਰ ਰਹੀਆਂ ਹਨ। ਜਿਊਲਰੀ ’ਚ ਔਰਤਾਂ ਨੂੰ ਇਨ੍ਹਾਂ ਦੇ ਨਾਲ ਨੈੱਕਲੈੱਸ, ਈਅਰਿੰਗ ਅਤੇ ਰਿੰਗ ਜ਼ਿਆਦਾ ਪਹਿਨੇ ਵੇਖਿਆ ਜਾ ਸਕਦਾ ਹੈ, ਜੋ ਉਨ੍ਹਾਂ ਦੀ ਲੁਕ ਨੂੰ ਕੰਪਲੀਟ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਹੋਰ ਵੀ ਸੁੰਦਰ ਬਣਾਉਂਦਾ ਹੈ।
ਮੁਟਿਆਰਾਂ ਦੀ ਪਹਿਲੀ ਪਸੰਦ ਬਣੇ ਕ੍ਰਾਕਸ ਸੈਂਡਲ
NEXT STORY