ਮੁੰਬਈ:ਕੋਰੋਨਾ ਵਾਇਰਸ ਨੇ ਹੁਣ ਤਕ ਜਿਥੇ ਲੱਖਾਂ ਲੋਕਾਂ ਦੀ ਜਾਨ ਲੈ ਲਈ ਹੈ ਉਥੇ ਬਹੁਤ ਸਾਰੇ ਲੋਕ ਇਸ ਮਹਾਮਾਰੀ ਨਾਲ ਵਿੱਤੀ ਤੌਰ 'ਤੇ ਵੀ ਪ੍ਰਭਾਵਤ ਹੋਏ ਹਨ। ਇਨ੍ਹਾਂ ਵਿਚ ਫ਼ਿਲਮੀ ਸਿਤਾਰੇ ਵੀ ਸ਼ਾਮਲ ਹਨ। ਕੋਰੋਨਾ ਵਾਇਰਸ 'ਚ ਲੱਗੀ ਤਾਲਾਬੰਦੀ ਕਾਰਨ ਬਹੁਤ ਸਾਰੇ ਕਾਰੋਬਾਰ ਬੰਦ ਹੋ ਗਏ ਸਨ। ਇਨ੍ਹਾਂ ਵਿਚ ਫ਼ਿਲਮ ਅਤੇ ਟੀਵੀ ਇੰਡਸਟਰੀ ਵੀ ਸ਼ਾਮਲ ਹੈ। ਅਜਿਹੀ ਸਥਿਤੀ ਵਿਚ ਇੰਡਸਟਰੀ ਵਿਚ ਕੰਮ ਕਰ ਰਹੇ ਕਾਮੇ ਅਤੇ ਛੋਟੇ ਕਲਾਕਾਰ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਹਨ।
ਅਦਾਕਾਰ ਬਾਬੂ ਖ਼ਾਨ ਜਿਸ ਨੇ ਅਦਾਕਾਰ ਸਲਮਾਨ ਖ਼ਾਨ ਦੇ ਰਿਐਲਿਟੀ ਸ਼ੋਅ 'ਬਿੱਗ ਬੌਸ' ਵਿਚ ਜੱਲਾਦ ਦੀ ਭੂਮਿਕਾ ਨਿਭਾਈ ਸੀ ਨੂੰ ਵੀ ਕੰਮ ਦੀ ਘਾਟ ਕਾਰਨ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 'ਬਿੱਗ ਬੌਸ' ਤੋਂ ਇਲਾਵਾ ਬਾਬੂ ਖ਼ਾਨ ਨੇ ਸਲਮਾਨ ਖ਼ਾਨ ਦੇ ਨਾਲ ਫ਼ਿਲਮ 'ਬਾਡੀਗਾਰਡ', ਵੀਰ ਅਤੇ ਜਾਨੇਮਨ ਸਮੇਤ ਕਈ ਫ਼ਿਲਮਾਂ ਵਿਚ ਕੰਮ ਕੀਤਾ ਪਰ ਤਾਲਾਬੰਦੀ ਕਾਰਨ ਬਾਬੂ ਖ਼ਾਨ ਹੁਣ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਉਸ ਨੇ ਕੰਮ ਦੀ ਮੰਗ ਕੀਤੀ ਹੈ।
ਬਾਬੂ ਖ਼ਾਨ ਨੇ ਖ਼ੁਦ ਇਕ ਇੰਗਲਿਸ਼ ਵੈੱਬਸਾਈਟ ਨਾਲ ਗੱਲਬਾਤ ਕਰਦਿਆਂ ਇਸ ਬਾਰੇ ਦੱਸਿਆ ਹੈ। ਉਸ ਨੇ ਕਿਹਾ ਹੈ ਕਿ ਉਹ ਪਿਛਲੇ 15 ਸਾਲਾਂ ਤੋਂ ਇਸ ਫ਼ਿਲਮ ਇੰਡਸਟਰੀ ਵਿਚ ਕੰਮ ਕਰ ਰਿਹਾ ਹੈ ਅਤੇ ਸਭ ਕੁਝ ਠੀਕ ਚੱਲ ਰਿਹਾ ਸੀ ਪਰ ਹੁਣ ਕੁਝ ਵੀ ਠੀਕ ਨਹੀਂ ਹੈ। ਬਾਬੂ ਖ਼ਾਨ ਨੇ ਕਿਹਾ, ‘ਮੈਂ ਭਾਈਜਾਨ (ਸਲਮਾਨ ਖਾਨ) ਨਾਲ 'ਵਾਂਟੇਡ', 'ਜਾਨੇਮਨ', ਅਤੇ 'ਬਿੱਗ ਬੌਸ' ਵਰਗੇ ਸ਼ੋਅਜ਼ ਵਿਚ ਕੰਮ ਕੀਤਾ ਹੈ। ਮੈਂ ਅਮਿਤਾਭ ਬੱਚਨ ਨਾਲ ਵੀ ਕੰਮ ਕੀਤਾ ਹੈ। ਉਸ ਨੇ ਜਵਾਲਾ ਮੰਡੀ ਵਿਚ ਰਵੀ ਕਿਸ਼ਨ ਦੇ ਨਾਲ ਭੋਜਪੁਰੀ ਫ਼ਿਲਮ ਵਿਚ ਵੀ ਕੰਮ ਕੀਤਾ ਹੈ।
ਬਾਬੂ ਖ਼ਾਨ ਨੇ ਅੱਗੇ ਕਿਹਾ, 'ਮੈਂ ਬਹੁਤ ਸਾਰਾ ਕੰਮ ਕੀਤਾ ਹੈ ਪਰ ਜਦੋਂ ਤੋਂ ਕੋਵਿਡ 19 ਕਾਰਨ ਤਾਲਾਬੰਦੀ ਲਗਾਈ ਗਈ ਹੈ, ਉਦੋਂ ਤੋਂ ਮੈਨੂੰ ਬਹੁਤ ਨੁਕਸਾਨ ਹੋਇਆ ਹੈ ਅਤੇ ਮੇਰੇ ਕੋਲ ਕੋਈ ਕੰਮ ਨਹੀਂ ਹੈ। ਮੈਂ ਰੋਜ਼ ਕੰਮ ਲਈ ਬਾਹਰ ਜਾਂਦਾ ਹਾਂ ਪਰ ਫਿਰ ਵੀ ਕੁਝ ਨਹੀਂ ਮਿਲਿਆ। ਕੋਈ ਵੀ ਮੈਨੂੰ ਕੰਮ ਨਹੀਂ ਦਿੰਦਾ ਕਿਉਂਕਿ ਮੈਂ ਸਿਰਫ਼ ਨਕਾਰਾਤਮਕ ਭੂਮਿਕਾਵਾਂ ਕੀਤੀਆਂ ਹਨ, ਇਸ ਲਈ ਇਹ ਇਕ ਚਿੱਤਰ ਬਣ ਕੇ ਰਹਿ ਗਿਆ। ਮੈਂ ਸਾਰੇ ਨਿਰਮਾਤਾਵਾਂ, ਨਿਰਦੇਸ਼ਕਾਂ ਅਤੇ ਕਾਸਟਿੰਗ ਨਿਰਦੇਸ਼ਕਾਂ ਨੂੰ ਅਪੀਲ ਕਰ ਰਿਹਾ ਹਾਂ ਕਿ ਕਿਰਪਾ ਕਰਕੇ ਮੈਨੂੰ ਕੰਮ ਦਿਓ, ਹੋਰ ਕੁਝ ਨਹੀਂ।
ਦੱਸ ਦੇਈਏ ਕਿ ਬਾਬੂ ਖ਼ਾਨ ਤੋਂ ਪਹਿਲਾਂ ਮਸ਼ਹੂਰ ਅਦਾਕਾਰਾ ਸ਼ਗੁਫਤਾ ਅਲੀ ਨੇ ਖੁਲਾਸਾ ਕੀਤਾ ਸੀ ਕਿ ਉਹ ਪਿਛਲੇ ਕੁੱਝ ਸਾਲਾਂ ਤੋਂ ਵਿੱਤੀ ਸੰਕਟ ਵਿਚੋਂ ਲੰਘ ਰਹੀ ਹੈ। ਹਾਲਾਤ ਇੰਨੇ ਮਾੜੇ ਹੋ ਗਏ ਕਿ ਸ਼ਗੁਫਤਾ ਨੂੰ ਆਪਣੀ ਕਾਰ ਅਤੇ ਗਹਿਣਿਆਂ ਨੂੰ ਵੇਚਣਾ ਪਿਆ। ਅਦਾਕਾਰਾ ਨੇ ਕਿਹਾ ਕਿ ਉਸ ਕੋਲ ਗੁਆਉਣ ਲਈ ਕੁਝ ਨਹੀਂ ਬਚਿਆ ਹੈ, ਇਸ ਲਈ ਉਸਨੇ ਸਾਰਿਆਂ ਨੂੰ ਮਦਦ ਦੀ ਅਪੀਲ ਕੀਤੀ।
ਅਦਾਕਾਰਾ ਪ੍ਰਤਿਯੁਸ਼ਾ ਪਾਲ ਨੂੰ ਮਿਲ ਰਹੀ ਰੇਪ ਦੀ ਧਮਕੀ, ਪੁਲਸ ਨੇ ਕੀਤਾ ਮਾਮਲਾ ਦਰਜ
NEXT STORY