ਮੁੰਬਈ- ਰਿਐਲਿਟੀ ਵਿਵਾਦਿਤ ਸ਼ੋਅ 'ਬਿਗ ਬੌਸ ਓਟੀਟੀ' ਦਾ 18 ਸਤੰਬਰ ਨੂੰ ਗ੍ਰੈਂਡ ਫਿਨਾਲੇ ਸੀ। 'ਬਿਗ ਬੌਸ ਓਟੀਟੀ' ਦਾ ਖਿਤਾਬ ਦਿਵਿਆ ਅਗਰਵਾਲ ਨੇ ਆਪਣੇ ਨਾਂ ਕੀਤਾ। ਜਿੱਤਣ 'ਤੇ ਉਨ੍ਹਾਂ ਨੂੰ ਸ਼ੋਅ ਦੀ ਟਰਾਫੀ ਦੇ ਇਲਾਵਾ 25 ਲੱਖ ਰੁਪਏ ਮਿਲੇ।
ਦਿਵਿਆ ਇਕਲੌਤੀ ਅਜਿਹੀ ਮੁਕਾਬਲੇਬਾਜ਼ ਸੀ ਜਿਨ੍ਹਾਂ ਨੇ ਇਹ ਗੇਮ ਬਿਨ੍ਹਾਂ ਕਨੈਕਸ਼ਨ ਦੇ ਇਲੱਕੇ ਖੇਡਿਆ। ਇਸ ਸ਼ੋਅ ਨੂੰ ਕਰਨ ਜੌਹਰ ਨੇ ਹੋਸਟ ਕੀਤਾ।
ਆਖਿਰ ਤੱਕ 5 ਮੁਕਾਬਲੇਬਾਜ਼ ਸਨ। ਜਿਥੇ-ਜਿਥੇ ਪ੍ਰਤੀਕ ਸਹਿਜਪਾਲ ਮਨੀ ਬੈਗ ਲੈ ਕੇ ਫਿਨਾਲੇ ਦੀ ਰੇਸ ਤੋਂ ਬਾਹਰ ਹੋ ਗਏ ਉਧਰ ਰਾਦੇਸ਼ ਬਾਪਟ ਵੀ ਟਾਪ 3 'ਚ ਸ਼ਾਮਲ ਨਹੀਂ ਹੋ ਸਕੇ। ਟਾਪ 3 ਮੁਕਾਬਲੇਬਾਜ਼ 'ਚ ਨਿਸ਼ਾਂਤ ਭੱਟ), ਸ਼ਮਿਤਾ ਸ਼ੈੱਟੀ ਅਤੇ ਦਿਵਿਆ ਅਗਰਵਾਲ ਪਹੁੰਚੀ। ਸ਼ਮਿਤਾ ਸ਼ੈੱਟੀ ਸੈਕਿੰਡ ਰਨਰ ਅਪ ਰਹੀ। ਉਧਰ ਨਿਸ਼ਾਂਤ ਫਰਸਟ ਰਨਰਅਪ ਰਹੇ।
ਬਿਨ੍ਹਾਂ ਕਨੈਕਸ਼ਨ ਦੇ ਅੱਗੇ ਵਧੀ ਦਿਵਿਆ
ਇਸ ਸ਼ੋਅ 'ਚ ਦਿਵਿਆ ਇਕਲੌਤੀ ਅਜਿਹੀ ਮੁਕਾਬਲੇਬਾਜ਼ ਰਹੀ ਹੈ ਜੋ ਆਪਣੇ ਕੁਨੈਕਸ਼ਨ ਦੇ ਐਲੀਮੀਨੇਟ ਹੋਣ ਦੇ ਬਾਵਜੂਦ ਦਮਦਾਰ ਤਰੀਕੇ ਨਾਲ ਅੱਗੇ ਵਧੀ। ਇਸ ਦੌਰਾਨ ਉਨ੍ਹਾਂ ਨੂੰ ਕਾਫੀ ਮੁਸ਼ਕਿਲਾਂ ਦਾ ਵੀ ਸਾਹਮਣਾ ਕਰਨਾ ਪਿਆ ਪਰ ਦਿਵਿਆ ਕਿਤੋਂ ਵੀ ਕਮਜ਼ੋਰ ਹੋਣ ਜਾਂ ਟੁੱਟਣ ਦੀ ਬਜਾਏ ਹਰ ਪੜ੍ਹਾਅ ਦੇ ਨਾਲ ਹੋਰ ਮਜ਼ਬੂਤ ਹੁੰਦੀ ਚਲੀ ਗਈ।
'ਬਿਗ ਬੌਸ ਓਟੀਟੀ' ਦੀ ਸ਼ੁਰੂਆਤ ਪਿਛਲੇ ਮਹੀਨੇ 8 ਅਗਸਤ ਨੂੰ ਰਾਤ 8 ਵਜੇ ਕੀਤੀ ਗਈ ਸੀ। 'ਬਿਗ ਬੌਸ ਓਟੀਟੀ' ਦਾ ਇਹ ਪਹਿਲਾਂ ਸੀਜ਼ਨ ਸੀ। 'ਬਿਗ ਬੌਸ ਓਟੀਟੀ' ਸ਼ੋਅ, ਹੋਸਟ ਸਲਮਾਨ ਖਾਨ ਦੇ ਕਾਰਨ ਬਹੁਤ ਮਸ਼ਹੂਰ ਟੀਵੀ ਸ਼ੋਅ ਹੈ ਪਰ ਇਸ ਦੇ ਓਟੀਟੀ ਵਰਜਨ ਨੂੰ ਕਰਨ ਜੌਹਰ ਨੇ ਹੋਸਟ ਕੀਤਾ ਹੈ।
ਦਿਵਿਆ ਅਗਰਵਾਲ ਇਕ ਟੀਵੀ ਅਦਾਕਾਰਾ ਅਤੇ ਮਾਡਲ ਹੋਣ ਦੇ ਨਾਲ-ਨਾਲ ਡਾਂਸਰ ਵੀ ਹੈ। ਦਿਵਿਆ ਅਗਰਵਾਲ, ਇਲੀਆਨਾ ਡਿਕਰੂਜ਼ ਤੋਂ ਲੈ ਕੇ ਸੰਨੀ ਲਿਓਨ ਅਤੇ ਸ਼ਿਲਪਾ ਸ਼ੈੱਟੀ ਤੱਕ ਨੂੰ ਕੋਰੀਓਗ੍ਰਾਫ ਕਰ ਚੁੱਕੀ ਹੈ।
ਆਰਥਿਕ ਮਦਦ : ਕਾਰ ਹਾਦਸੇ 'ਚ ਮਾਰੇ ਗਏ ਸ਼ਖਸ ਦੀ ਪਤਨੀ ਨੂੰ ਅਦਾਕਾਰ ਰਜਤ ਬੇਦੀ ਨੇ ਦਿਵਾਈ ਨੌਕਰੀ
NEXT STORY