ਜਲੰਧਰ : ਅਦਾਕਾਰਾ ਨੀਰੂ ਬਾਜਵਾ ਅਤੇ ਅਭਿਨੇਤਾ ਸਤਿੰਦਰ ਸਰਤਾਜ ਦੀ ਫ਼ਿਲਮ ‘ਕਲੀ ਜੋਟਾ’ 13 ਅਪ੍ਰੈਲ ਨੂੰ ਚੌਪਾਲ ਓਟੀਟੀ ਐਪ ’ਤੇ ਆਈ ਅਤੇ ਸਟ੍ਰੀਮਿੰਗ ਪਲੇਟਫਾਰਮ ਨੇ ਕਿਹਾ ਕਿ ਫਿਲਮ ਨੇ ਰਿਲੀਜ਼ ਦੇ ਕੁਝ ਘੰਟਿਆਂ ’ਚ ਹੀ ਦਰਸ਼ਕਾਂ ਦੇ ਰਿਕਾਰਡ ਤੋੜ ਦਿੱਤੇ ਹਨ। ਇਸ ਤੋਂ ਪਹਿਲਾਂ ਇਹ ਫ਼ਿਲਮ 3 ਫਰਵਰੀ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਈ ਸੀ ਅਤੇ ਇਹ 2023 ਦੀ ਸਭ ਤੋਂ ਲੰਬੀ ਚੱਲਣ ਵਾਲੀ ਫ਼ਿਲਮ ਬਣ ਗਈ ਸੀ।
ਵਿਜੇ ਕੁਮਾਰ ਅਰੋੜਾ ਵੱਲੋਂ ਨਿਰਦੇਸ਼ਿਤ ‘ਕਲੀ ਜੋਟਾ’ ਪਿਆਰ, ਰੋਮਾਂਸ, ਦਿਲ ਤੋੜਨ, ਸਮਾਜਿਕ ਹਕੀਕਤ, ਲਿੰਗਿਕ ਪੱਖਪਾਤ, ਜੀਵਨ ਦੀਆਂ ਸਿੱਖਿਆਵਾਂ ਦੇ ਤੱਤਾਂ ਨਾਲ ਭਰਪੂਰ ਹੈ-ਇਹ ਸਭ ਹਰਿੰਦਰ ਕੌਰ ਵੱਲੋਂ ਲਿਖੀ ਗਈ ਇਕ ਸ਼ਕਤੀਸ਼ਾਲੀ ਕਹਾਣੀ ’ਚ ਸ਼ਾਮਲ ਹੈ। ਫ਼ਿਲਮ ਵਿਚ ਵਾਮਿਕਾ ਗੱਬੀ, ਪ੍ਰਿੰਸ ਕੰਵਲਜੀਤ, ਅਨੀਤਾ ਦੇਵਗਨ, ਗੁਰਪ੍ਰੀਤ ਭੰਗੂ, ਸੁਖਵਿੰਦਰ ਚਾਹਲ ਅਤੇ ਹੋਰ ਵੀ ਪ੍ਰਮੁੱਖ ਭੂਮਿਕਾਵਾਂ ਵਿਚ ਹਨ।
‘ਕਲੀ ਜੋਟਾ’ ਦੀ ਰਿਲੀਜ਼ ਤੋਂ ਬਾਅਦ ਚੌਪਾਲ ਓਟੀਟੀ ਐਪ ਦੇ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਦਰਸ਼ਕਾਂ ਤੋਂ ਬਹੁਤ ਸਾਰੇ ਹੁੰਗਾਰੇ ਮਿਲੇ ਹਨ। ਇਕ ਨੇ ਲਿਖਿਆ, “ਫਿਲਮ ਫੁੱਲ ਐੱਚ-ਡੀ ਵਿਚ ਸੀ ਪਰ ਇਕ ਸਮੇਂ ਉੱਤੇ ਮੈਨੂੰ ਅਹਿਸਾਸ ਹੋਇਆ ਕਿ ਫ਼ਿਲਮ ਧੁੰਦਲੀ ਹੋਣੀ ਸ਼ੁਰੂ ਹੋ ਗਈ ਹੈ ਕਿਉਂਕਿ ਮੈਂ ਇਸ ਨੂੰ ਆਪਣੀਆਂ ਹੰਝੂਆਂ ਭਰੀਆਂ ਅੱਖਾਂ ਨਾਲ ਦੇਖ ਰਿਹਾ ਸੀ। ਇਥੇ ਇਕ ਵੀ ਸੀਨ ਨਹੀਂ ਹੈ, ਜਿਸ ਵਿਚ ਤੁਸੀਂ ਨਾ ਰੋਵੋ” ਜਦਕਿ ਦੂਜੇ ਨੇ ਫ਼ਿਲਮ ਨੂੰ ਰਿਲੀਜ਼ ਕਰਨ ਲਈ ਪਲੇਟਫਾਰਮ ਦਾ ਧੰਨਵਾਦ ਕਰਦੇ ਹੋਏ ਕਿਹਾ, “ਥੈਂਕੂ ਜੀ ਕਲੀ ਜੋਟਾ ਵਰਗੀ ਮਾਸਟਰਪੀਸ ਦਿਖਾਉਣ ਲਈ (ਦਿਲ ਦੇ ਇਮੋਸ਼ਨ ਨਾਲ ਮੁਸਕਰਾਉਂਦਾ ਚਿਹਰਾ)। ਕਈ ਹੋਰਾਂ ਨੇ ਸਾਂਝਾ ਕੀਤਾ ਕਿ ਕਿਵੇਂ ਇਹ ਫ਼ਿਲਮ ਪੰਜਾਬੀ ਪ੍ਰਸ਼ੰਸਕਾਂ ਦੇ ਦਿਲਾਂ ਵਿਚ ਹਮੇਸ਼ਾ ਬਣੀ ਰਹੇਗੀ।
47 ਸਾਲਾ ਅਦਾਕਾਰਾ ਮਾਹੀ ਗਿੱਲ ਨੇ ਕਰਵਾਇਆ ਦੂਜਾ ਵਿਆਹ, ਪਤੀ ਤੇ ਧੀ ਨਾਲ ਗੋਆ ’ਚ ਹੋਈ ਸ਼ਿਫਟ
NEXT STORY