ਚੰਡੀਗੜ੍ਹ (ਬਿਊਰੋ)– 47 ਸਾਲ ਦੀ ਖ਼ੂਬਸੂਰਤ ਅਦਾਕਾਰਾ ਮਾਹੀ ਗਿੱਲ ਆਪਣੀ ਪ੍ਰੋਫੈਸ਼ਨਲ ਲਾਈਫ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਨੂੰ ਲੈ ਕੇ ਅਕਸਰ ਸੁਰਖ਼ੀਆਂ ’ਚ ਰਹਿੰਦੀ ਹੈ। ਮਾਹੀ ਗਿੱਲ ਨੇ ‘ਦੇਵ ਡੀ’, ‘ਗੁਲਾਲ’, ‘ਸਾਹਿਬ ਬੀਬੀ ਔਰ ਗੈਂਗਸਟਰ’, ‘ਪਾਨ ਸਿੰਘ ਤੋਮਰ’ ਵਰਗੀਆਂ ਸੁਪਰਹਿੱਟ ਫ਼ਿਲਮਾਂ ਨਾਲ ਵੱਡੇ ਪਰਦੇ ’ਤੇ ਆਪਣੀ ਵੱਖਰੀ ਪਛਾਣ ਬਣਾਈ ਹੈ। ਪਿਛਲੇ ਦੋ ਸਾਲਾਂ ਤੋਂ ਮਾਹੀ ਨਾ ਤਾਂ ਵੈੱਬ ਸੀਰੀਜ਼ ’ਚ ਨਜ਼ਰ ਆ ਰਹੀ ਹੈ ਤੇ ਨਾ ਹੀ ਉਸ ਦੀ ਫ਼ਿਲਮ ਵੱਡੇ ਪਰਦੇ ’ਤੇ ਨਜ਼ਰ ਆਈ ਹੈ। ਹੁਣ ਖ਼ਬਰ ਹੈ ਕਿ ਮਾਹੀ ਨੇ ਚੁੱਪਚਾਪ ਦੂਜਾ ਵਿਆਹ ਕਰ ਲਿਆ ਹੈ। ਉਸ ਦਾ ਵਿਆਹ ਕਾਰੋਬਾਰੀ ਰਵੀ ਕੇਸਰ ਨਾਲ ਹੋਇਆ ਹੈ। ਦੋਵਾਂ ਨੇ ਸਾਲ 2019 ’ਚ ਵੈੱਬ ਸੀਰੀਜ਼ ‘ਫਿਕਸਰ’ ’ਚ ਇਕੱਠੇ ਕੰਮ ਕੀਤਾ ਸੀ।
ਮੀਡੀਆ ਰਿਪੋਰਟਾਂ ਮੁਤਾਬਕ ਮਾਹੀ ਆਪਣੇ ਪਤੀ ਤੇ ਧੀ ਵੇਰੋਨਿਕਾ ਨਾਲ ਗੋਆ ’ਚ ਰਹਿ ਰਹੀ ਹੈ। ਰਵੀ ਤੇ ਮਾਹੀ ਕਈ ਸਾਲਾਂ ਤੋਂ ਇਕ-ਦੂਜੇ ਨਾਲ ਰਿਲੇਸ਼ਨਸ਼ਿਪ ’ਚ ਸਨ। ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਮਾਹੀ ਨੇ ਆਪਣਾ ਦੂਜਾ ਵਿਆਹ ਕਬੂਲ ਕਰ ਲਿਆ ਹੈ। ਇਸ ਦੇ ਨਾਲ ਹੀ ਉਸ ਨੇ ਦੱਸਿਆ ਕਿ ਉਹ ਕੇਸਰ ਨਾਲ ਪਿਛਲੇ 6 ਸਾਲਾਂ ਤੋਂ ਰਿਲੇਸ਼ਨਸ਼ਿਪ ’ਚ ਹੈ। ਰਿਪੋਰਟ ਮੁਤਾਬਕ ਮਾਹੀ ਨੇ ਕਿਹਾ, ‘‘ਹਾਂ ਮੈਂ ਉਸ ਨਾਲ ਵਿਆਹੀ ਹੋਈ ਹਾਂ।’’
ਇਹ ਖ਼ਬਰ ਵੀ ਪੜ੍ਹੋ : ਕੋਚੇਲਾ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਹਾਸਲ ਕੀਤਾ ਇਕ ਹੋਰ ਵੱਡਾ ਮੁਕਾਮ, ਅਜਿਹਾ ਕਰਨ ਵਾਲੇ ਬਣੇ ਦੂਜੇ ਭਾਰਤੀ
ਜਾਣਕਾਰੀ ਲਈ ਦੱਸ ਦੇਈਏ ਕਿ ਮਾਹੀ ਦਾ ਇਹ ਦੂਜਾ ਵਿਆਹ ਹੈ। ਮੀਡੀਆ ਰਿਪੋਰਟਾਂ ਮੁਤਾਬਕ ਮਾਹੀ ਨੇ 17 ਸਾਲ ਦੀ ਉਮਰ ’ਚ ਵਿਆਹ ਕਰ ਲਿਆ ਸੀ ਪਰ ਇਹ ਵਿਆਹ ਟਿਕ ਨਹੀਂ ਸਕਿਆ ਤੇ ਜਲਦ ਹੀ ਇਹ ਰਿਸ਼ਤਾ ਖ਼ਤਮ ਹੋ ਗਿਆ।
ਦੱਸ ਦੇਈਏ ਕਿ ਰਵੀ ਕੇਸਰ ਸ਼ਾਰਟ ਫ਼ਿਲਮਾਂ ਤੇ ਵੈੱਬ ਸੀਰੀਜ਼ ’ਚ ਕੰਮ ਕਰ ਚੁੱਕੇ ਹਨ। ਉਹ ਅਮਿਤ ਧਵਨ ਦੀ ਸ਼ਾਰਟ ਫ਼ਿਲਮ ‘ਮਵਾਦ’ ’ਚ ਨਜ਼ਰ ਆ ਚੁੱਕੇ ਹਨ। ਇਸ ਤੋਂ ਇਲਾਵਾ ਉਹ ਨਿਰਦੇਸ਼ਕ ਸੋਹਮ ਸ਼ਾਹ ਦੀ ਵੈੱਬ ਸੀਰੀਜ਼ ‘ਫਿਕਸਰ’ ਨਾਲ ਲਾਈਮਲਾਈਟ ’ਚ ਆਏ ਸਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸੈਫ ਅਲੀ ਖ਼ਾਨ ਨੇ ਜੂਨੀਅਰ ਐੱਨ. ਟੀ. ਆਰ. ਨਾਲ ਸ਼ੂਟਿੰਗ ਕੀਤੀ ਸ਼ੁਰੂ, ਕਰਨਗੇ ਤੇਲਬੂ ਡੈਬਿਊ
NEXT STORY