ਨਵੀਂ ਦਿੱਲੀ (ਭਾਸ਼ਾ) - ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਭਾਰਤੀ ਟੈਲੀਵਿਜ਼ਨ ’ਤੇ ਆਪਣੀ ਸ਼ੁਰੂਆਤ ਕਰਨ ਲਈ ਤਿਆਰ ਹਨ। ਉਹ ‘ਕਿਉਂਕਿ ਸਾਸ ਭੀ ਕਭੀ ਬਹੂ ਥੀ 2’ ਵਿਚ ਇਕ ਮਹਿਮਾਨ ਕਿਰਦਾਰ ਵਿਚ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਗੇਟਸ ਅਮਰੀਕੀ ਸ਼ੋਅ ‘ਦਿ ਬਿਗ ਬੈਂਗ ਥਿਊਰੀ’ ਵਿਚ ਨਜ਼ਰ ਆ ਚੁੱਕੇ ਹਨ ਅਤੇ ਇਹ ਇਸ ਲੜੀ ਵਿਚ ਉਨ੍ਹਾਂ ਦੀ ਦੂਜੀ ਮਹਿਮਾਨ ਭੂਮਿਕਾ ਹੈ।
ਰਿਪੋਰਟਾਂ ਦੇ ਅਨੁਸਾਰ, ਗੇਟਸ ਸ਼ੋਅ ਵਿੱਚ ਮਾਂ ਅਤੇ ਨਵਜੰਮੇ ਬੱਚੇ ਦੀ ਸਿਹਤ ਬਾਰੇ ਚਰਚਾ ਕਰਨਗੇ ਅਤੇ ਇਸ ਖੇਤਰ ਵਿੱਚ ਬਿੱਲ ਐਂਡ ਮੇਲਿੰਡਾ ਗੇਟਸ ਫਾਊਂਡੇਸ਼ਨ ਦੁਆਰਾ ਕੀਤੇ ਜਾ ਰਹੇ ਲੋਕ ਭਲਾਈ ਕਾਰਜਾਂ ਨੂੰ ਉਜਾਗਰ ਕਰਨਗੇ। ਸਾਬਕਾ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਈਰਾਨੀ ਨੇ ਮਹਿਮਾਨ ਵਜੋਂ ਸ਼ਿਰਕਤ ਦੀ ਪੁਸ਼ਟੀ ਕੀਤੀ। ਈਰਾਨੀ ਨੇ ਕਿਹਾ, "ਇਹ ਭਾਰਤੀ ਮਨੋਰੰਜਨ ਉਦਯੋਗ ਲਈ ਇੱਕ ਇਤਿਹਾਸਕ ਪਲ ਹੈ। ਬਹੁਤ ਲੰਬੇ ਸਮੇਂ ਤੋਂ, ਔਰਤਾਂ ਅਤੇ ਬੱਚਿਆਂ ਦੀ ਸਿਹਤ ਮੁੱਖ ਧਾਰਾ ਦੀ ਚਰਚਾ ਤੋਂ ਬਾਹਰ ਰਹੀ ਹੈ। ਇਹ ਪਹਿਲ ਇਸ ਨੂੰ ਬਦਲਣ ਵੱਲ ਇੱਕ ਮਜ਼ਬੂਤ ਕਦਮ ਹੈ।"
ਬਿਲ ਗੇਟਸ ‘ਕਿਉਂਕਿ ਸਾਸ ਭੀ ਕਭੀ ਬਹੂ ਥੀ 2’ 'ਚ ਆਉਣਗੇ ਨਜ਼ਰ
NEXT STORY