ਲੋਹੀਆਂ (ਸੱਦੀ)-ਜਿੱਥੇ ਦੀਵਾਲੀ ਤੇ ਬੰਦੀ ਛੋੜ ਦਿਵਸ ਨੂੰ ਮਨਾਉਣ ਦੀਆਂ ਤਿਆਰੀਆਂ ’ਚ ਆਮ ਲੋਕ ਰੁੱਝੇ ਹੋਏ ਸਨ ਉੱਥੇ ਹੀ ਇਨ੍ਹਾਂ ਖ਼ੁਸ਼ੀਆਂ ਦੇ ਵਿਚਕਾਰ ਕੁਝ ਲੋਕਾਂ ਨੇ ਉਸ ਭਰੂਣ ਦੀ ਜਾਨ ਲੈ ਲਈ, ਜਿਸ ਨੇ ਅਜੇ ਦੁਨੀਆ ’ਚ ਆਉਣਾ ਸੀ। ਇਨ੍ਹਾਂ ਕਥਿਤ ਕਾਤਲਾਂ ਨੇ ਜਿੱਥੇ ਇਸ 7 ਮਹੀਨਿਆਂ ਦੇ ਭਰੂਣ ਦਾ ਕਤਲ ਕੀਤਾ ਹੀ ਹੈ, ਉਥੇ ਉਸ ਨੂੰ ਕੁਤਿਆਂ ਤੋਂ ਨੋਚ ਕੇ ਖਾਣ ਤੋਂ ਬਚਾਉਣ ਲਈ ਕੋਈ ਉਪਰਾਲਾ ਨਹੀਂ ਕੀਤਾ ਅਤੇ ਮੌਕੇ ਤੋਂ ਫਰਾਰ ਹੋ ਗਏ।
ਜਾਣਕਾਰੀ ਅਨੁਸਾਰ ਸੋਮਵਾਰ ਤੜਕੇ ਜਦੋਂ ਕੁਝ ਲੋਕ ਗਿੱਦੜਪਿੰਡੀ ਸਤਲੁਜ ਪੁਲ ਤੋਂ ਲੰਘ ਰਹੇ ਸਨ ਤਾਂ ਉਨ੍ਹਾਂ ਨੇ ਪੁਲ ਦੀ ਰੇਲਿੰਗ ਦੇ ਵਿਚਕਾਰ ਕੁਝ ਕੁੱਤਿਆਂ ਨੂੰ ਕਿਸੇ ਚੀਜ਼ ਨੂੰ ਨੋਚਦੇ ਹੋਏ ਵੇਖਿਆ ਤਾਂ ਜਦੋਂ ਨੇੜੇ ਜਾ ਕੇ ਵੇਖਿਆ ਤਾਂ ਇਹ ਚੀਜ਼ 6-7 ਮਹੀਨੇ ਦਾ ਭਰੂਣ ਸੀ, ਜੋ ਇਕ ਸ਼ਾਲ ’ਚ ਲਪੇਟਿਆ ਹੋਇਆ ਸੀ, ਜਿਸ ਨੂੰ ਕੁਝ ਲੋਕ ਆਪਣਾ ਪਾਪ ਛੁਪਾਉਣ ਲਈ ਉੱਥੇ ਸੁੱਟ ਕੇ ਭੱਜ ਗਏ ਸਨ।
ਇਹ ਵੀ ਪੜ੍ਹੋ: ਮੁਅੱਤਲ DIG ਭੁੱਲਰ ਬਾਰੇ ਵੱਡਾ ਖ਼ੁਲਾਸਾ! ਫਸਣਗੇ ਪੰਜਾਬ ਦੇ ਕਈ ਵੱਡੇ ਅਫ਼ਸਰ, ਬੈਂਕ ਲਾਕਰ ’ਚੋਂ ਮਿਲਿਆ...

ਇਸ ਸਬੰਧੀ ਸੂਤਰਾਂ ਦਾ ਕਹਿਣਾ ਹੈ ਕਿ ਐਤਵਾਰ ਰਾਤ ਨੂੰ ਸਤਲੁਜ ਪੁਲ ਤੋਂ ਲੰਘਦੇ ਹੋਏ ਕੁਝ ਲੋਕਾਂ ਨੇ ਚੱਲਦੇ ਵਾਹਨ ਵਿਚੋਂ ਹੀ ਉਕਤ ਭਰੂਣ ਨੂੰ ਦਰਿਆ ’ਚ ਸੁੱਟਣ ਦੀ ਕੋਸ਼ਿਸ਼ ਕੀਤੀ ਹੋਵੇਗੀ ਤੇ ਇਹ ਭਰੂਣ ਦਰਿਆ ’ਚ ਜਾਣ ਦੀ ਬਜਾਏ ਸੜਕ ਦੇ ਫੁਟਪਾਥ ’ਤੇ ਲਗੀ ਰੇਲਿੰਗ ’ਤੇ ਵੱਜ ਕੇ ਫੁਟਪਾਥ ’ਤੇ ਬਣੀ ਰੇਲਿੰਗ ਵਿਚਕਾਰ ਹੀ ਡਿੱਗ ਗਿਆ। ਜਿਸ ਤੋਂ ਬਾਅਦ ਉੱਥੇ ਪੁੱਜੇ ਕੁੱਤਿਆਂ ਨੇ ਇਸ ਭਰੂਣ ਨੂੰ ਨੋਚਣਾ ਸ਼ੁਰੂ ਕਰ ਦਿੱਤਾ। ਬਾਅਦ ’ਚ ਉਥੇ ਪੁੱਜੇ ਕੁਝ ਲੋਕਾਂ ਨੇ ਭਰੂਣ ਨੂੰ ਕੁੱਤਿਆਂ ਤੋਂ ਬਚਾ ਕੇ ਵੀਡੀਓ ਬਣਾਈ ਅਤੇ ਕੁਝ ਸਿਰਫਿਰੇ ਲੋਕਾਂ ਵੱਲੋਂ ਕੀਤੇ ਇਸ ਘ੍ਰਿਤਕਣ ਕੰਮ ਦੀ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਘਟਨਾ! ਦੋ ਮਹੀਨੇ ਪਹਿਲਾਂ ਵਿਦੇਸ਼ ਤੋਂ ਪਰਤੇ ਵਿਅਕਤੀ ਦੀ ਗੋਲ਼ੀ ਲੱਗਣ ਕਾਰਨ ਮੌਤ
ਉਨ੍ਹਾਂ ਵਿਅਕਤੀਆਂ ਨੇ ਇਸ ਭਰੂਣ ਬਚਾਉਂਦੇ ਹੋਏ ਸਤਲੁਜ ਦੇ ਵਗਦੇ ਪਾਣੀ ’ਚ ਵਹਾਅ ਦਿੱਤਾ ਤਾਂ ਕਿ ਕੁੱਤੇ ਅਤੇ ਹੋਰ ਜਾਨਵਰ ਇਸ ਭਰੂਣ ਨੂੰ ਨਾ ਨੋਚ ਸਕਣ ਜਦਕਿ ਥਾਣਾ ਲੋਹੀਆਂ ਖ਼ਾਸ ਦੇ ਐੱਸ. ਐੱਚ. ਓ. ਗੁਰਸ਼ਰਨ ਸਿੰਘ ਦਾ ਇਸ ਸਬੰਧੀ ਕਹਿਣਾ ਹੈ ਕਿ ਕੁਝ ਲੋਕਾਂ ਨੇ ਉਕਤ ਭਰੂਣ ਦੇ ਮਿਲਣ ਬਾਅਦ ਉਸ ਨੂੰ ਦਰਿਆ ਦੇ ਵਗਦੇ ਪਾਣੀ ’ਚ ਵਹਾਅ ਦਿੱਤਾ, ਜਿਸ ਕਾਰਨ ਉਹ ਆਪਣੀ ਜਾਂਚ ਅੱਗੇ ਵਧਾਉਣ ’ਚ ਕਾਮਯਾਬ ਨਹੀਂ ਹੋ ਸਕੇ ਪਰ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਜਾਂਚ ਜਾਰੀ ਹੈ ਅਤੇ ਹੋ ਸਕਦਾ ਹੈ ਕਿ ਭਰੂਣ ਸੁੱਟਣ ਵਾਲੇ ਵਿਅਕਤੀ ਕਿਸੇ ਦੂਰ ਵਾਲੇ ਸਥਾਨ ਤੋਂ ਇਥੇ ਭਰੂਣ ਸੁੱਟਣ ਆਏ ਹੋਣ ਤਾਂ ਕਿ ਉਨ੍ਹਾਂ ਦੀ ਪਛਾਣ ਨਾ ਹੋ ਸਕੇ।
ਇਹ ਵੀ ਪੜ੍ਹੋ: Punjab:ਦੀਵਾਲੀ ਦੀ ਰਾਤ ਪੈ ਗਿਆ ਰੌਲਾ! ਸ਼ਮਸ਼ਾਨਘਾਟ ਵੱਲ ਭਜਿਆ ਸਾਰਾ ਪਿੰਡ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਲੱਖਾਂ ਕਿਸਾਨਾਂ ਲਈ ਖ਼ੁਸ਼ਖ਼ਬਰੀ, ਇਹ ਜ਼ਿਲ੍ਹਾ ਰਿਹਾ ਸਭ ਤੋਂ ਮੋਹਰੀ
NEXT STORY