ਮੁੰਬਈ (ਬਿਊਰੋ)– ਬਿਪਾਸ਼ਾ ਬਾਸੂ ਹਾਲ ਹੀ ’ਚ ਮਾਂ ਬਣੀ ਹੈ। ਉਨ੍ਹਾਂ ਨੇ ਇਕ ਧੀ ਨੂੰ ਜਨਮ ਦਿੱਤਾ ਹੈ। ਵਿਆਹ ਦੇ ਛੇ ਸਾਲਾਂ ਬਾਅਦ ਅਦਾਕਾਰਾ ਦੇ ਘਰ ’ਚ ਕਿਲਕਾਰੀਆਂ ਗੂੰਜੀਆਂ ਹਨ। ਬਿਪਾਸ਼ਾ ਤੇ ਕਰਨ 12 ਨਵੰਬਰ ਨੂੰ ਹੀ ਮਾਤਾ-ਪਿਤਾ ਬਣੇ ਹਨ। ਬੱਚੇ ਦੇ ਜਨਮ ਤੋਂ ਬਾਅਦ ਕਰਨ ਸਿੰਘ ਗਰੋਵਰ ਨੇ ਪੋਸਟ ਸਾਂਝੀ ਕਰਕੇ ਧੀ ਤੇ ਉਸ ਦੇ ਨਾਂ ਦੀ ਜਾਣਕਾਰੀ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ : 200 ਕਰੋੜ ਦੇ ਮਨੀ ਲਾਂਡਰਿੰਗ ਮਾਮਲੇ ’ਚ ਜੈਕਲੀਨ ਫਰਨਾਂਡੀਜ਼ ਨੂੰ ਵੱਡੀ ਰਾਹਤ, ਕੋਰਟ ਨੇ ਦਿੱਤੀ ਜ਼ਮਾਨਤ
ਮਾਤਾ-ਪਿਤਾ ਬਣਨ ਤੋਂ ਬਾਅਦ ਦੋਵਾਂ ਦੀ ਖ਼ੁਸ਼ੀ ਦਾ ਟਿਕਾਣਾ ਨਹੀਂ ਹੈ। ਹੁਣ ਬਿਪਾਸ਼ਾ ਮੰਗਲਵਾਰ ਨੂੰ ਹਸਪਤਾਲ ਤੋਂ ਡਿਸਚਾਰਜ ਹੋ ਗਈ ਹੈ, ਜਿਸ ਦੀਆਂ ਪਹਿਲੀਆਂ ਤਸਵੀਰਾਂ ਸਾਹਮਣੇ ਆ ਗਈਆਂ ਹਨ।
![PunjabKesari](https://static.jagbani.com/multimedia/17_10_176808729bips1-ll.jpg)
ਬਿਪਾਸ਼ਾ ਤੇ ਕਰਨ ਗੋਦ ’ਚ ਧੀ ਨੂੰ ਚੁੱਕੀ ਨਜ਼ਰ ਆ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਪਾਪਾਰਾਜ਼ੀ ਨੂੰ ਰੱਜ ਕੇ ਪੋਜ਼ ਵੀ ਦਿੱਤੇ। ਧੀ ਬਿਪਾਸ਼ਾ ਦੀ ਗੋਦ ’ਚ ਉਸ ਦੀ ਧੀ ਨਜ਼ਰ ਆ ਰਹੀ ਹੈ। ਹਾਲਾਂਕਿ ਉਸ ਦਾ ਚਿਹਰਾ ਤਾਂ ਨਹੀਂ ਦਿਖ ਰਿਹਾ ਪਰ ਦੋਵਾਂ ਦੀ ਖ਼ੁਸ਼ੀ ਦਾ ਟਿਕਾਣਾ ਨਹੀਂ ਹੈ। ਤਸਵੀਰਾਂ ’ਚ ਸਾਫ ਦੇਖਿਆ ਜਾ ਸਕਦਾ ਹੈ ਕਿ ਬਿਪਾਸ਼ਾ ਤੇ ਕਰਨ ਦੋਵੇਂ ਹੀ ਕਾਲੇ ਰੰਗ ਦੇ ਕੱਪੜਿਆਂ ’ਚ ਨਜ਼ਰ ਆ ਰਹੇ ਹਨ।
![PunjabKesari](https://static.jagbani.com/multimedia/17_10_175403066bips2-ll.jpg)
12 ਨਵੰਬਰ ਨੂੰ ਮਾਤਾ-ਪਿਤਾ ਬਣਨ ਤੋਂ ਬਾਅਦ ਕਰਨ ਨੇ ਆਪਣੀ ਧੀ ਦੀ ਤਸਵੀਰ ਸਾਂਝੀ ਕੀਤੀ ਸੀ ਤੇ ਉਸ ਦਾ ਨਾਂ ਦੱਸਿਆ ਸੀ। ਿਬਪਾਸ਼ਾ ਦੀ ਧੀ ਦਾ ਨਾਂ ਦੇਵੀ ਬਾਸੂ ਸਿੰਘ ਗਰੋਵਰ ਹੈ।
![PunjabKesari](https://static.jagbani.com/multimedia/17_10_173215386bips3-ll.jpg)
ਦੱਸ ਦੇਈਏ ਕਿ ਬਿਪਾਸ਼ਾ ਤੇ ਕਰਨ ਇੰਡਸਟਰੀ ਦੇ ਮਸ਼ਹੂਰ ਕੱਪਲ ਹਨ। ਦੋਵਾਂ ਦਾ ਪਿਆਰ ਫ਼ਿਲਮ ‘ਅਲੋਨ’ ਦੇ ਸੈੱਟ ’ਤੇ ਸ਼ੁਰੂ ਹੋਇਆ ਸੀ। ਕਰਨ ਤੇ ਬਿਪਾਸ਼ਾ ਨੇ 30 ਅਪ੍ਰੈਲ, 2016 ਨੂੰ ਵਿਆਹ ਕਰਵਾਇਆ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
200 ਕਰੋੜ ਦੇ ਮਨੀ ਲਾਂਡਰਿੰਗ ਮਾਮਲੇ ’ਚ ਜੈਕਲੀਨ ਫਰਨਾਂਡੀਜ਼ ਨੂੰ ਵੱਡੀ ਰਾਹਤ, ਕੋਰਟ ਨੇ ਦਿੱਤੀ ਜ਼ਮਾਨਤ
NEXT STORY