ਮੁੰਬਈ (ਬਿਊਰੋ)– ਮਾਰਵਲ ਸਟੂਡੀਓਜ਼ ਦੇ ‘ਬਲੈਕ ਪੈਂਥਰ ਵਕਾਂਡਾ ਫਾਰੈਵਰ’ ’ਚ ਰਾਣੀ ਰਾਮੋਂਡਾ, ਸ਼ੂਰੀ, ਅੰਬਾਕੂ, ਓਕੋਈ ਤੇ ਡੋਰਾ ਮਿਲਾਜੇ ਰਾਜਾ ਟੀਚਾਲਾ ਦੀ ਮੌਤ ਨੂੰ ਦੇਖਦਿਆਂ ਆਪਣੇ ਰਾਸ਼ਟਰ ਨੂੰ ਵਿਸ਼ਵ ਸ਼ਕਤੀਆਂ ਦੀ ਦਖ਼ਲਅੰਦਾਜ਼ੀ ਤੋਂ ਬਚਾਉਣ ਲਈ ਲੜਦੇ ਹਨ।
ਇਹ ਖ਼ਬਰ ਵੀ ਪੜ੍ਹੋ : ਪ੍ਰਸਿੱਧ ਅਮਰੀਕੀ ਰੈਪਰ ਟੇਕਆਫ ਦਾ ਗੋਲੀ ਮਾਰ ਕੇ ਕਤਲ, ਡਾਈਸ ਗੇਮ ਦੌਰਾਨ ਹੋਇਆ ਸੀ ਝਗੜਾ
ਜਦੋਂ ਨਮੋਰ ਰਾਸ਼ਟਰ ਦਾ ਰਾਜਾ ਉਨ੍ਹਾਂ ਨੂੰ ਇਕ ਵੈਸ਼ਵਿਕ ਖ਼ਤਰੇ ਤੇ ਇਸ ਨੂੰ ਨਾਕਾਮ ਕਰਨ ਦੀ ਉਸ ਦੀ ਪ੍ਰੇਸ਼ਾਨ ਕਰਨ ਵਾਲੀ ਯੋਜਨਾ ਪ੍ਰਤੀ ਸੁਚੇਤ ਕਰਦਾ ਹੈ ਤਾਂ ਵਕਾਂਡਨ ਬੈਂਡ ਵਾਰ ਡੌਗ ਨਾਕੀਆ ਤੇ ਐਵਰੇਟ ਰੌਸ ਦੀ ਮਦਦ ਨਾਲ ਵਕਾਂਡਾ ਦੇ ਸੂਬੇ ਲਈ ਇਕ ਨਵਾਂ ਰਸਤਾ ਬਣਾਉਂਦਾ ਹੈ।
ਦੱਸ ਦੇਈਏ ਕਿ ‘ਬਲੈਕ ਪੈਂਥਰ ਵਕਾਂਡਾ ਫਾਰੈਵਰ’ 11 ਨਵੰਬਰ ਨੂੰ ਦੁਨੀਆ ਭਰ ’ਚ ਰਿਲੀਜ਼ ਹੋਣ ਜਾ ਰਹੀ ਹੈ। ‘ਵਕਾਂਡਾ ਫਾਰੈਵਰ’ ਮਾਰਵਲ ਸਿਨੇਮੈਟਿਕ ਯੂਨੀਵਰਸ (ਐੱਮ. ਸੀ. ਯੂ.) ਦੇ ਫੇਜ਼ 4 ਦੀ ਆਖਰੀ ਫ਼ਿਲਮ ਹੈ।
ਅਜਿਹੇ ’ਚ ਇਸ ਫ਼ਿਲਮ ਤੋਂ ਮਾਰਵਲ ਦੇ ਪ੍ਰਸ਼ੰਸਕਾਂ ਨੂੰ ਵੀ ਕਾਫੀ ਉਮੀਦਾਂ ਹਨ ਕਿਉਂਕਿ ਮਾਰਵਲ ਦੀਆਂ ਪਿਛਲੀਆਂ ਕੁਝ ਰਿਲੀਜ਼ ਫ਼ਿਲਮਾਂ ਨੂੰ ਦਰਸ਼ਕਾਂ ਵਲੋਂ ਜ਼ਿਆਦਾ ਪਸੰਦ ਨਹੀਂ ਕੀਤਾ ਗਿਆ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਰਣਵੀਰ ਸਿੰਘ 18 ਦਸੰਬਰ ਨੂੰ ਕਤਰ ’ਚ ਫੀਫਾ ਵਰਲਡ ਕੱਪ ਫਾਈਨਲ ’ਚ ਹੋਣਗੇ ਸ਼ਾਮਲ
NEXT STORY