ਬਾਲੀਵੁੱਡ ਡੈਸਕ : ਭਾਰਤ 'ਚ ਬਲੂ ਟਿੱਕ ਵੈਰੀਫ਼ਾਈਡ ਯੂਜ਼ਰਸ ਲਈ ਵੱਡੀ ਖ਼ਬਰ ਹੈ। ਟਵਿੱਟਰ 'ਤੇ ਅਕਾਊਂਟਸ ਤੋਂ ਵੈਰੀਫ਼ਾਈਡ ਬਲੂ ਟਿੱਕ ਹਟਣੇ ਸ਼ੁਰੂ ਹੋ ਗਏ ਹਨ। ਪਹਿਲੇ ਦਿਨ ਜਿੱਥੇ ਪੰਜਾਬ ਦੇ ਸਿਆਸਤਦਾਨਾਂ ਦੇ ਅਕਾਊਂਟ ਤੋਂ ਵੈਰੀਫ਼ਾਈਡ ਹੋਣ ਦਾ ਟੈਗ ਹਟਾ ਦਿੱਤਾ ਗਿਆ ਹੈ। ਉਥੇ ਹੀ ਬਾਲੀਵੁੱਡ ਤੇ ਪਾਲੀਵੁੱਡ ਦੀਆਂ ਨਾਮੀ ਹਸਤੀਆਂ ਦੇ ਅਧਿਕਾਰਤ ਅਕਾਊਂਟ ਤੋਂ ਵੀ ਬਲੂ ਟਿੱਕ ਹਟਾ ਦਿੱਤੀ ਗਈ ਹੈ।

ਦੱਸ ਦਈਏ ਕਿ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ, ਸ਼ਾਹਰੁਖ ਖ਼ਾਨ, ਸਲਮਾਨ ਖ਼ਾਨ, ਦੀਪਿਕਾ ਪਾਦੂਕੋਣ, ਰਣਵੀਰ ਸਿੰਘ, ਆਲੀਆ ਭੱਟ ਸਣੇ ਪੰਜਾਬੀ ਕਲਾਕਾਰ ਐਮੀ ਵਿਕਕ, ਦਿਲਜੀਤ ਦੋਸਾਂਝ, ਸੋਨਮ ਬਾਜਵਾ ਤੇ ਹਨੀ ਸਿੰਘ ਸਣੇ ਬਹੁਤ ਸਾਰੇ ਕਲਾਕਾਰਾਂ ਦੇ ਟਵਿੱਟਰ ਅਕਾਊਂਟਸ ਤੋਂ ਵੈਰੀਫ਼ਾਈਡ ਟੈਗ ਹਟਾ ਦਿੱਤਾ ਗਿਆ ਹੈ।

ਦੱਸਣਯੋਗ ਹੈ ਕਿ ਅਮਰੀਕੀ ਕਾਰੋਬਾਰੀ ਐਲਨ ਮਸਕ ਨੇ ਪਿਛਲੇ ਸਾਲ ਟਵਿੱਟਰ ਖਰੀਦਣ ਤੋਂ ਬਾਅਦ ਐਲਾਨ ਕੀਤਾ ਸੀ ਕਿ ਹੁਣ ਬਲੂ ਟਿੱਕ ਰੱਖਣ ਵਾਲਿਆਂ ਨੂੰ ਇਕ ਨਿਰਧਾਰਿਤ ਕੀਮਤ ਅਦਾ ਕਰਨੀ ਹੋਵੇਗੀ। ਹਾਲਾਂਕਿ ਮਸਕ ਨੂੰ ਇਸ ਲਈ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਸੀ।

ਬਲੂ ਟਿੱਕ ਲਈ ਵੱਖ-ਵੱਖ ਦੇਸ਼ਾਂ 'ਚ ਵੱਖੋ-ਵੱਖਰੀ ਕੀਮਤ ਨਿਰਧਾਰਿਤ ਕੀਤੀ ਗਈ ਹੈ। ਇਸ ਤੋਂ ਇਲਾਵਾ ਮਸਕ ਨਵਾਂ ਬੈਚ ਵੀ ਲੈ ਕੇ ਆਏ ਹਨ। ਇਨ੍ਹਾਂ 'ਚ ਗ੍ਰੇ ਤੇ ਗੋਲਡਨ ਬੈਚ ਹਨ। ਗ੍ਰੇ ਬੈਚ ਸਮਾਜਿਕ ਹਸਤੀਆਂ ਨੂੰ ਦਿੱਤੇ ਜਾ ਰਹੇ ਹਨ ਤੇ ਗੋਲਡਨ ਬੈਚ ਬਿਜ਼ਨਸ ਕੰਪਨੀਆਂ ਨੂੰ।

ਦੀਪਿਕਾ ਪਾਦੂਕੌਣ ਦਾ ਅਕਾਊਂਟ ਬਲੂ ਟਿੱਕ ਤੋਂ ਬਿਨਾਂ

ਪ੍ਰਿਯੰਕਾ ਚੋਪੜਾ ਦਾ ਅਕਾਊਂਟ ਬਲੂ ਟਿੱਕ ਤੋਂ ਬਿਨਾਂ

ਯੋ ਯੋ ਹਨੀ ਸਿੰਘ ਦਾ ਅਕਾਊਂਟ ਬਲੂ ਟਿੱਕ ਤੋਂ ਬਿਨਾਂ

ਕਰਨ ਔਜਲਾ ਦਾ ਅਕਾਊਂਟ ਬਲੂ ਟਿੱਕ ਤੋਂ ਬਿਨਾਂ

ਸੋਨਮ ਬਾਜਵਾ ਦਾ ਅਕਾਊਂਟ ਬਲੂ ਟਿੱਕ ਤੋਂ ਬਿਨਾਂ

ਐਮੀ ਵਿਰਕ ਦਾ ਅਕਾਊਂਟ ਬਲੂ ਟਿੱਕ ਤੋਂ ਬਿਨਾਂ

ਮੁੜ ਵਿਵਾਦਾਂ 'ਚ ਯੋ ਯੋ ਹਨੀ ਸਿੰਘ, ਲਾਈਵ ਕੰਸਰਟ 'ਚ ਕੀਤੇ ਅਸ਼ਲੀਲ ਇਸ਼ਾਰੇ
NEXT STORY