Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, OCT 14, 2026

    9:17:16 AM

  • parvinder jhota accused ashwani kumar arrested

    Big Breaking : ਪਰਵਿੰਦਰ ਝੋਟਾ ਦਾ ਕਾਤਲ ਅਸ਼ਵਨੀ...

  • pm modi expressed grief over the vaishali boat accident

    ਵੈਸ਼ਾਲੀ ਕਿਸ਼ਤੀ ਹਾਦਸੇ 'ਤੇ PM ਮੋਦੀ ਜਤਾਇਆ ਦੁੱਖ,...

  • stubble burning punjab haryana 5 states warning

    ਪਰਾਲੀ ਸਾੜੀ ਤਾਂ ਖੈਰ ਨਹੀਂ! ਪੰਜਾਬ ਸਣੇ ਇਨ੍ਹਾਂ 5...

  • jalandhar  female councilor  husband  injured

    ਜਲੰਧਰ 'ਚ ਵੱਡੀ ਵਾਰਦਾਤ : ਮਹਿਲਾ ਕੌਂਸਲਰ ਦੇ ਪਤੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • Mumbai
  • ਪਾਪਾ ਸਿਰ ’ਤੇ ਗਲਾਸ ਰੱਖ ਕੇ ਡਾਂਸ ਕਰਦੇ ਸਨ, ਬਸ ਉਹੀ ਸੋਚ ਕੇ ਮੈਂ ‘ਐਨੀਮਲ’ ’ਚ ਡਾਂਸ ਕੀਤਾ : ਬੌਬੀ ਦਿਓਲ

ENTERTAINMENT News Punjabi(ਤੜਕਾ ਪੰਜਾਬੀ)

ਪਾਪਾ ਸਿਰ ’ਤੇ ਗਲਾਸ ਰੱਖ ਕੇ ਡਾਂਸ ਕਰਦੇ ਸਨ, ਬਸ ਉਹੀ ਸੋਚ ਕੇ ਮੈਂ ‘ਐਨੀਮਲ’ ’ਚ ਡਾਂਸ ਕੀਤਾ : ਬੌਬੀ ਦਿਓਲ

  • Author Rahul Singh,
  • Updated: 12 Dec, 2023 10:57 AM
Mumbai
bobby deol special interview for animal movie
  • Share
    • Facebook
    • Tumblr
    • Linkedin
    • Twitter
  • Comment

1 ਦਸੰਬਰ ਨੂੰ ਰਿਲੀਜ਼ ਹੋਈ ਇਹ ਫ਼ਿਲਮ ਲਗਾਤਾਰ ਸਿਨੇਮਾਘਰਾਂ ’ਚ ਜ਼ਬਰਦਸਤ ਕਮਾਈ ਕਰ ਰਹੀ ਹੈ। ਇਸ ਫ਼ਿਲਮ ’ਚ ਬੌਬੀ ਦਿਓਲ ਖ਼ਲਨਾਇਕ ਦੇ ਰੋਲ ’ਚ ਨਜ਼ਰ ਆਏ ਹਨ। ਉਨ੍ਹਾਂ ਨੇ ਅਬਰਾਰ ਦਾ ਰੋਲ ਅਦਾ ਕੀਤਾ ਹੈ। ਫ਼ਿਲਮ ’ਚ ਰਣਬੀਰ ਕਪੂਰ, ਅਨਿਲ ਕਪੂਰ, ਤ੍ਰਿਪਤੀ ਡਿਮਰੀ ਤੇ ਰਸ਼ਮਿਕਾ ਮੰਦਾਨਾ ਅਹਿਮ ਕਿਰਦਾਰਾਂ ’ਚ ਹਨ। ਫ਼ਿਲਮ ਨੇ ਦੁਨੀਆ ਭਰ ’ਚ ਲਗਭਗ 700 ਕਰੋੜ ਰੁਪਏ ਦਾ ਅੰਕੜਾ ਛੂਹ ਲਿਆ ਹੈ। ਫ਼ਿਲਮ ਦੀ ਸਫ਼ਲਤਾ ਸਮੇਤ ਕਈ ਮਜ਼ੇਦਾਰ ਗੱਲਾਂ ਬੌਬੀ ਦਿਓਲ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਦੌਰਾਨ ਕੀਤੀਆਂ, ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼–

ਸਵਾਲ– ਕਰੀਅਰ ਦੀ ਦੂਜੀ ਪਾਰੀ ’ਚ ਤੁਹਾਨੂੰ ਇੰਨਾ ਪਿਆਰ ਮਿਲ ਰਿਹਾ ਹੈ। ਕਿਵੇਂ ਲੱਗ ਰਿਹਾ ਹੈ?
ਜਵਾਬ–
ਆਪਣੇ ਕਰੀਅਰ ਦੇ 28 ਸਾਲਾਂ ’ਚ ਮੈਂ ਕਈ ਉਤਾਰ-ਚੜ੍ਹਾਅ ਦੇਖੇ ਹਨ। ਹੁਣ ਮੈਨੂੰ ਕਿਸਮਤ ਤੋਂ ਵੱਧ ਮਿਹਨਤ ’ਤੇ ਵਿਸ਼ਵਾਸ ਹੈ। ਅਸੀਂ ਸਾਰੇ ਲੱਕ ਦੇ ਇੰਤਜ਼ਾਰ ’ਚ ਬੈਠੇ ਰਹਿੰਦੇ ਹਾਂ ਤੇ ਮਿਹਨਤ ਕਰਨਾ ਛੱਡ ਦਿੰਦੇ ਹਾਂ। ਸਭ ਤੋਂ ਖ਼ਾਸ ਗੱਲ ਇਹ ਹੈ ਕਿ ਤੁਹਾਡਾ ਖ਼ੁਦ ’ਤੇ ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਹੈ। ਇਸ ਤੋਂ ਬਾਅਦ ਤੁਸੀਂ ਆਪਣੇ ਕੰਮ ਨੂੰ ਲੈ ਕੇ ਫੋਕਸ ਹੋ ਜਾਂਦੇ ਹੋ। ਮੈਂ ਵੱਖ-ਵੱਖ ਕਿਰਦਾਰ ਨਿਭਾਏ ਹਨ ਪਰ ਫਿਰ ਵੀ ਚੰਗੇ ਪ੍ਰਾਜੈਕਟਾਂ ’ਤੇ ਕੰਮ ਕਰਨ ਦਾ ਮੌਕਾ ਨਹੀਂ ਮਿਲ ਰਿਹਾ ਸੀ। ਓ. ਟੀ. ਟੀ. ਪਲੇਟਫਾਰਮਜ਼ ਨੇ ਮੈਨੂੰ ਉਹ ਮੌਕਾ ਦਿੱਤਾ। ‘ਆਸ਼ਰਮ’ (ਓ. ਟੀ. ਟੀ.) ਤੋਂ ਲੈ ਕੇ ‘ਐਨੀਮਲ’ ਤੱਕ ਦੇ ਸਫ਼ਰ ’ਚ ਮੈਂ ਬਹੁਤ ਕੁਝ ਸਿੱਖਿਆ। ਲੋਕਾਂ ਨੇ ਮੇਰੇ ਕੰਮ ਨੂੰ ਦੇਖਿਆ ਤੇ ਸਰਾਹਿਆ। ‘ਆਸ਼ਰਮ’, ‘ਲਵ ਹੋਸਟਲ’ ਤੇ ‘ਐਨੀਮਲ’ ’ਚ ਲੋਕਾਂ ਨੇ ਮੇਰੇ ਕੰਮ ਦੀ ਕਾਫ਼ੀ ਤਾਰੀਫ਼ ਕੀਤੀ। ਭਰਾ (ਸੰਨੀ ਦਿਓਲ) ਮੈਨੂੰ ਕਹਿੰਦੇ ਹਨ ਕਿ ‘ਆਸ਼ਰਮ’ ਤੇਰੇ ਲਈ ‘ਗਦਰ’ ਦੀ ਤਰ੍ਹਾਂ ਸਾਬਿਤ ਹੋਈ। ਇਹ ਵੈੱਬ ਸੀਰੀਜ਼ ਓ. ਟੀ. ਟੀ. ’ਤੇ ਸਭ ਤੋਂ ਵੱਧ ਦੇਖੀ ਜਾਣ ਵਾਲੀ ਵੈੱਬ ਸੀਰੀਜ਼ ’ਚੋਂ ਇਕ ਹੈ। ਹੁਣ ਜੋ ਪਲ ਮੈਂ ਮਹਿਸੂਸ ਕਰ ਰਿਹਾ ਹਾਂ ਉਹ ਹਰ ਕਲਾਕਾਰ ਦਾ ਸੁਪਨਾ ਹੁੰਦਾ ਹੈ ਕਿਉਂਕਿ ਇਸ ਜਨਰੇਸ਼ਨ ਨੇ ਮੇਰੇ ਕੰਮ ਨੂੰ ਇੰਨਾ ਨਹੀਂ ਦੇਖਿਆ ਹੈ।

ਸਵਾਲ– ਫ਼ਿਲਮ ਦੇ ਸੀਕੁਅਲ ਦੀ ਗੱਲ ਹੋ ਰਹੀ ਹੈ, ਜਿਸ ’ਚ ਲੋਕ ਤੁਹਾਡੇ ਕਿਰਦਾਰ ਨੂੰ ਵਾਪਸ ਤੋਂ ਦੇਖਣਾ ਚਾਹੁੰਦੇ ਹਨ। ਇਸ ’ਤੇ ਕੀ ਪ੍ਰਤੀਕਿਰਿਆ ਹੈ?
ਜਵਾਬ–
ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਲੋਕ ਮੈਨੂੰ ਇੰਨਾ ਪਿਆਰ ਦੇ ਰਹੇ ਹਨ। ਕਦੇ-ਕਦੇ ਲੱਗਦਾ ਹੈ ਕਿ ਇਹ ਸਭ ਇਕ ਸੁਪਨਾ ਹੈ ਪਰ ਇਹ ਸੱਚ ਹੈ। ਲੋਕਾਂ ਤੋਂ ਇੰਨਾ ਪਿਆਰ ਮਿਲ ਰਿਹਾ ਹੈ, ਇਸ ਲਈ ਮੈਂ ਉਨ੍ਹਾਂ ਦਾ ਧੰਨਵਾਦੀ ਹਾਂ। ਸੀਕੁਅਲ ਬਾਰੇ ਤਾਂ ਮੈਨੂੰ ਵੀ ਨਹੀਂ ਪਤਾ ਪਰ ਲੋਕ ਹੁਣੇ ਤੋਂ ਮੈਨੂੰ ਉਸ ’ਚ ਮਿਸ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਮਨਕੀਰਤ ਔਲਖ ਦੇ ਕਰੀਬੀ 'ਤੇ ਫਾਇਰਿੰਗ ਕਰਨ ਵਾਲਾ ਗ੍ਰਿਫ਼ਤਾਰ, ਪੰਜਾਬੀ ਮੁੰਡਿਆਂ ਨੇ ਚਲਾਈਆਂ ਸਨ ਗੋਲੀਆਂ

ਸਵਾਲ– ਕਲਾਕਾਰ ਸਭ ਤੋਂ ਪਹਿਲਾਂ ਆਪਣੇ ਕਿਰਦਾਰ ਦੀ ਸਮਾਂ ਹੱਦ ਵੇਖਦੇ ਹਨ, ਤੁਸੀਂ ‘ਐਨੀਮਲ’ ’ਚ ਇੰਨੇ ਘੱਟ ਸਮੇਂ ’ਚ ਵੀ ਸਭ ਨੂੰ ਕਿਵੇਂ ਇੰਪ੍ਰੈੱਸ ਕਰ ਲਿਆ?
ਜਵਾਬ–
ਕਿਰਦਾਰ ਦੀ ਸਮਾਂ ਹੱਦ ਨਹੀਂ, ਸਗੋਂ ਉਸ ਦੀ ਡੂੰਘਾਈ ਤੇ ਅਹਿਮੀਅਤ ਨੂੰ ਸਮਝੋ। ਮੈਂ ਜਿੰਨੀਆਂ ਵੀ ਫ਼ਿਲਮਾਂ ਕੀਤੀਆਂ, ਉਨ੍ਹਾਂ ’ਚ ਮੇਰੇ ਨਾਲ ਸਿਰਫ਼ ਇਕ ਜਾਂ ਦੋ ਕਿਰਦਾਰ ਹੀ ਰਹਿੰਦੇ ਹਨ। ਮੈਂ ਉਨ੍ਹਾਂ ਵਾਂਗ ਹੀ ਹੋਰ ਕਿਰਦਾਰ ਵੀ ਨਿਭਾਉਣਾ ਚਾਹੁੰਦਾ ਹਾਂ, ਜਿਨ੍ਹਾਂ ਨੂੰ ਕਰਨ ’ਚ ਮੈਨੂੰ ਮਜ਼ਾ ਆਉਂਦਾ ਹੈ। ਸੰਦੀਪ ਰੈੱਡੀ ਵਾਂਗਾ ਜਦੋਂ ਮੈਨੂੰ ਮਿਲੇ, ਉਸੇ ਸਮੇਂ ਮੈਂ ਇਸ ਫ਼ਿਲਮ ਲਈ ਆਪਣੇ ਦਿਮਾਗ ’ਚ ਰਾਜ਼ੀ ਹੋ ਗਿਆ ਸੀ। ਫਿਰ ਉਨ੍ਹਾਂ ਨੇ ਮੈਨੂੰ ਕਿਰਦਾਰ ਬਾਰੇ ਦੱਸਿਆ, ਜਿਸ ਨੂੰ ਬਿਨਾਂ ਬੋਲੇ ਹੀ ਦਰਸ਼ਕਾਂ ਨੂੰ ਆਕਰਸ਼ਿਤ ਕਰਨਾ ਹੁੰਦਾ ਹੈ। ਮੈਂ ਇਸ ਨੂੰ ਨਿਭਾਉਣ ਲਈ ਆਪਣੇ ਦਿਲ ਤੇ ਆਤਮਾ ਨਾਲ ਕੰਮ ਕੀਤਾ। ਮੈਂ ਇਸ ਕਿਰਦਾਰ ਨੂੰ ਵਿਲੇਨ ਨਹੀਂ ਸਗੋਂ ਇਕ ਆਮ ਕਿਰਦਾਰ ਵਜੋਂ ਨਿਭਾਇਆ ਹੈ, ਜਿਸ ਨੇ ਆਪਣੇ ਪਿਤਾ ਦੀ ਮੌਤ ਨੂੰ ਦੇਖਿਆ ਹੈ। ਦੂਜੇ ਪਾਸੇ ਉਹ ਬਹੁਤ ਰੋਮਾਂਟਿਕ ਵੀ ਹੈ।

ਸਵਾਲ– ਐਕਸ਼ਨ ਸੀਨ ਲਈ ਤੁਸੀਂ ਕਿਸ ਤਰ੍ਹਾਂ ਦੀ ਤਿਆਰੀ ਕੀਤੀ?
ਜਵਾਬ–
ਮੈਂ ਬਹੁਤ ਸਾਰੀਆਂ ਐਕਸ਼ਨ ਫ਼ਿਲਮਾਂ ਕੀਤੀਆਂ ਹਨ, ਜਿਨ੍ਹਾਂ ਨੂੰ ਕਾਫ਼ੀ ਸਮਾਂ ਹੋ ਗਿਆ ਸੀ। ਅਜਿਹੇ ’ਚ ਲੰਡਨ ਜਾਣ ਤੋਂ ਪਹਿਲਾਂ ਅਸੀਂ ਮੁੰਬਈ ’ਚ ਇਸ ਦੀ ਕਾਫ਼ੀ ਰਿਹਰਸਲ ਕੀਤੀ ਸੀ। ਜਿਥੇ ਇਹ ਸ਼ੂਟ ਹੋਇਆ, ਉਥੇ ਕੋਈ ਸਾਮਾਨ ਵੀ ਨਹੀਂ ਸੀ, ਜਿਸ ਦੀ ਅਸੀਂ ਵਰਤੋਂ ਕਰ ਸਕੀਏ। ਅਜਿਹੇ ’ਚ ਕੋਰੀਓਗ੍ਰਾਫਰ ਨੇ ਇਸ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਸੰਭਾਲਿਆ, ਇਸ ਦੇ ਨਾਲ ਜੋ ਗੀਤ ਚੱਲ ਰਿਹਾ ਸੀ, ਉਹ ਵੀ ਬਹੁਤ ਭਾਵੁਕ ਕਰਨ ਵਾਲਾ ਸੀ। ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਐਕਸ਼ਨ ਸੀਕੁਐਂਸ ਦੇ ਬੈਕਗਰਾਊਂਡ ’ਚ ਗੀਤ ਚੱਲ ਰਿਹਾ ਹੈ। ਦੋ ਭਰਾ ਜੋ ਇਕ-ਦੂਜੇ ਨੂੰ ਪਿਆਰ ਵੀ ਕਰਦੇ ਹਨ ਤੇ ਲੜਾਈ ਵੀ ਕਰ ਰਹੇ ਹਨ, ਜੋ ਕਿ ਗੀਤ ਦੇ ਨਾਲ ਦਿਖਾਉਣਾ ਬਹੁਤ ਹੀ ਭਾਵੁਕ ਕਰਨ ਵਾਲਾ ਸੀ।

ਸਵਾਲ– ਅਸਲ ਜ਼ਿੰਦਗੀ ’ਚ ਤੁਸੀਂ ਜਿਸ ਤਰ੍ਹਾਂ ਦੇ ਨਹੀਂ ਹੋ, ਉਸ ਤਰ੍ਹਾਂ ਦਾ ਕਿਰਦਾਰ ਨਿਭਾਉਣਾ ਕਿੰਨਾ ਮੁਸ਼ਕਿਲ ਹੈ?
ਜਵਾਬ–
ਮੈਂ ਖ਼ੁਦ ਨੂੰ ਇਸ ਕਿਰਦਾਰ ਲਈ ਵਿਲੇਨ ਤੇ ਬੁਰੇ ਵਿਅਕਤੀ ਵਜੋਂ ਨਹੀਂ ਦੇਖਿਆ। ਉਹ ਪਰਿਵਾਰਕ ਵਿਅਕਤੀ ਹੈ, ਸਭ ਦਾ ਖਿਆਲ ਰੱਖਦਾ ਹੈ। ਜਦੋਂ ਤੁਹਾਡੇ ਕਿਸੇ ਨਜ਼ਦੀਕੀ ਨੂੰ ਨੁਕਸਾਨ ਪਹੁੰਚਦਾ ਹੈ ਤਾਂ ਹਰ ਕੋਈ ਰਾਕਸ਼ ਬਣ ਜਾਂਦਾ ਹੈ। ਜਦੋਂ ਮੈਂ ਫ਼ਿਲਮ ’ਚ ਆਪਣੇ ਇੰਟਰੋਡਕਸ਼ਨ ਗੀਤ ’ਤੇ ਡਾਂਸ ਕਰਨ ਲੱਗਾ ਤਾਂ ਸੰਦੀਪ ਨੇ ਕਿਹਾ ਕਿ ਨਹੀਂ, ਇਸ ’ਚ ਬੌਬੀ ਦਿਓਲ ਦੀ ਝਲਕ ਆ ਰਹੀ ਹੈ। ਫ਼ਿਲਮ ’ਚ ਮੇਰੇ ਭਰਾ ਦਾ ਕਿਰਦਾਰ ਨਿਭਾਉਣ ਵਾਲੇ ਸੌਰਭ ਨੇ ਜਦੋਂ ਡਾਂਸ ਕਰਕੇ ਦਿਖਾਇਆ ਤਾਂ ਮੈਨੂੰ ਆਪਣੇ ਪਰਿਵਾਰ ਦੀ ਯਾਦ ਆ ਗਈ। ਜਦੋਂ ਅਸੀਂ ਪੰਜਾਬ ’ਚ ਵਿਆਹਾਂ ’ਚ ਜਾਂਦੇ ਸੀ ਤੇ ਪਾਪਾ ਸਿਰ ’ਤੇ ਗਲਾਸ ਰੱਖ ਕੇ ਡਾਂਸ ਕਰਦੇ ਸਨ। ਬਸ ਇਹੋ ਸੋਚ ਕੇ ਮੈਂ ਡਾਂਸ ਕੀਤਾ ਤੇ ਉਹੀ ਸਟੈੱਪ ਵਾਇਰਲ ਹੋ ਰਿਹਾ ਹੈ।

ਸਵਾਲ– ‘ਆਸ਼ਰਮ’ ਤੇ ‘ਐਨੀਮਲ’ ਵਰਗੇ ਪ੍ਰਾਜੈਕਟਾਂ ਲਈ ਜਦੋਂ ਤੁਹਾਨੂੰ ਰੋਲ ਆਫਰ ਹੋਏ ਤਾਂ ਤੁਹਾਡੀ ਕੀ ਪ੍ਰਤੀਕਿਰਿਆ ਸੀ?
ਜਵਾਬ–
ਮੈਂ ਉਤਸ਼ਾਹਿਤ ਹੁੰਦਾ ਹਾਂ, ਇਹ ਸੋਚ ਕੇ ਕਿ ਮੈਨੂੰ ਅਜਿਹਾ ਕਿਰਦਾਰ ਨਿਭਾਉਣ ਲਈ ਮਿਲੇਗਾ, ਜਿਸ ਬਾਰੇ ਮੈਂ ਵੱਧ ਕੁਝ ਨਹੀਂ ਜਾਣਦਾ। ਮੈਨੂੰ ਸਭ ਕੁਝ ਕਰਨ ’ਚ ਬਹੁਤ ਮਜ਼ਾ ਆਉਂਦਾ ਹੈ। ਹੁੰਦਾ ਇਹ ਹੈ ਕਿ ਜਦੋਂ ਦਰਸ਼ਕ ਤੁਹਾਨੂੰ ਵਿਲੇਨ ਦੇ ਰੋਲ ’ਚ ਪਸੰਦ ਕਰਦੇ ਹਨ ਤਾਂ ਇੰਡਸਟਰੀ ’ਚ ਫਿਰ ਤੁਹਾਨੂੰ ਅਜਿਹੇ ਹੀ ਕਿਰਦਾਰ ਆਫਰ ਕੀਤੇ ਜਾਂਦੇ ਹਨ ਪਰ ਸੰਦੀਪ ਰੈੱਡੀ ਵਾਂਗਾ ਨੇ ਸਾਰੇ ਕਿਰਦਾਰਾਂ ’ਚ ਕੁਝ ਵੱਖਰਾ ਕਰਵਾਇਆ ਹੈ। ਰਣਬੀਰ ਨੇ ‘ਐਨੀਮਲ’ ’ਚ ਜ਼ਬਰਦਸਤ ਪਰਫਾਰਮੈਂਸ ਦਿੱਤੀ ਹੈ। ਮੈਂ ਉਨ੍ਹਾਂ ਦਾ ਫੈਨ ਹਾਂ। ਸੱਚ ਕਹਾਂ ਤਾਂ ਮੈਂ ਜਿੰਨਿਆਂ ਨਾਲ ਕੰਮ ਕੀਤਾ ਹੈ, ਰਣਬੀਰ ਉਨ੍ਹਾਂ ਸਾਰਿਆਂ ਤੋਂ ਅਲੱਗ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਇੰਟਰਵਿਊ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

  • Bobby Deol
  • Animal
  • Success
  • Interview
  • Bollywood Actor
  • Abrar
  • Ranbir Kapoor
  • Sandeep Reddy Vanga

ਮਨਕੀਰਤ ਔਲਖ ਦੇ ਕਰੀਬੀ 'ਤੇ ਫਾਇਰਿੰਗ ਕਰਨ ਵਾਲਾ ਗ੍ਰਿਫ਼ਤਾਰ, ਪੰਜਾਬੀ ਮੁੰਡਿਆਂ ਨੇ ਚਲਾਈਆਂ ਸਨ ਗੋਲੀਆਂ

NEXT STORY

Stories You May Like

  • increased demand for loans to buy tv fridge  goods by pledging gold
    TV-Fridge ਖ਼ਰੀਦਣ ਲਈ ਕਰਜ਼ਿਆਂ ਦੀ ਵਧੀ ਮੰਗ, ਸੋਨਾ ਗਿਰਵੀ ਰੱਖ ਕੇ ਜ਼ਰੂਰਤ ਦਾ ਸਮਾਨ ਖ਼ਰੀਦ ਰਹੇ ਲੋਕ
  • danced at parties for free food  this actor rules millions of hearts today
    ਢਿੱਡ ਭਰਨ ਲਈ ਪਾਰਟੀਆਂ 'ਚ ਕੀਤਾ ਡਾਂਸ ! ਫੁੱਟਪਾਥ 'ਤੇ ਕੱਟੀਆਂ ਰਾਤਾਂ, ਅੱਜ ਕਰੋੜਾਂ ਦਿਲਾਂ 'ਤੇ ਰਾਜ ਕਰਦੈ ਇਹ...
  • hydrogen cylinder  iit topper  gas  police
    ਹਾਈਡ੍ਰੋਜਨ ਸਿਲੰਡਰ ਦਾ ਗੈਸ ਪਾਈਪ ਮੂੰਹ ’ਤੇ ਰੱਖ ਕੇ ਤੇ ਉਪਰੋਂ ਪਾਲੀਥੀਨ ਬੰਨ੍ਹ ਕੇ IIT ਟੌਪਰ ਨੇ ਦਿੱਤੀ ਜਾਨ
  • stock market gains momentum  sensex closes at 22 555
    ਸ਼ੇਅਰ ਬਾਜ਼ਾਰ 'ਚ ਭਰਿਆ ਜੋਸ਼, ਸੈਂਸੈਕਸ 472 ਅੰਕ ਵਧ ਕੇ 22,555 'ਤੇ ਹੋਇਆ ਬੰਦ
  • tcs  s quarterly net profit rises 15 percent
    TCS ਦਾ ਤਿਮਾਹੀ ਸ਼ੁੱਧ ਲਾਭ 15 ਫ਼ੀਸਦੀ ਵਧ ਕੇ 13,884 ਕਰੋੜ ਰੁਪਏ ’ਤੇ
  • retail inflation increased to 5 54 percent
    ਖੁਰਾਕੀ ਵਸਤਾਂ ਦੇ ਮਹਿੰਗੀਆਂ ਹੋਣ ਨਾਲ ਪ੍ਰਚੂਨ ਮਹਿੰਗਾਈ ਵਧ ਕੇ 5.54 ਫੀਸਦੀ ’ਤੇ ਪਹੁੰਚੀ
  • big incident in punjab
    ਸਿਰ 'ਚ ਟਕੂਆ ਮਾਰ ਕੇ ਮੁੰਡੇ ਦਾ ਕਤਲ! ਪਿੰਡ 'ਚ ਬਣਿਆ ਦਹਿਸ਼ਤ ਦਾ ਮਾਹੌਲ
  • sharing home address in hopes of a box of sweets proves costly for influencer
    'ਮੈਂ ਤੁਹਾਡੇ ਪੈਰੀਂ ਪੈਂਦਾ ਹਾਂ...'; ਡਿਲੀਵਰੀ ਏਜੰਟਾਂ ਤੋਂ ਤੰਗ ਆ ਕੇ ਘਰ ਛੱਡ ਭੱਜਿਆ ਇਨਫਲੂਐਂਸਰ
  • jalandhar  female councilor  husband  injured
    ਜਲੰਧਰ 'ਚ ਵੱਡੀ ਵਾਰਦਾਤ : ਮਹਿਲਾ ਕੌਂਸਲਰ ਦੇ ਪਤੀ ’ਤੇ ਜਾਨਲੇਵਾ ਹਮਲਾ, ਮਚੀ...
  • jalandhar opposition to firecracker market in raowali village
    ਜਲੰਧਰ : ਪਿੰਡ ਰਾਓਵਾਲੀ 'ਚ ਪਟਾਕਾ ਮਾਰਕੀਟ ਦਾ ਵਿਰੋਧ ! ਪੰਚਾਇਤ ਨੇ ਦਿੱਤੀ...
  • there should be an impartial inquiry constructed roads rajesh bagha
    ਪਹਿਲਾਂ ਬਣੀਆਂ ਸੜਕਾਂ ਦੇ ਮੁੜ ਟੈਂਡਰਾਂ ਰਾਹੀਂ ਕਥਿਤ ਘੁਟਾਲੇ ਦੀ ਨਿਰਪੱਖ ਜਾਂਚ...
  • big twist in rajbir ghuman case
    ਰਾਜਬੀਰ ਘੁੰਮਣ ਮਾਮਲੇ 'ਚ ਵੱਡਾ ਮੋੜ! ਸੁਪਰੀਮ ਕੋਰਟ ਤੋਂ ਰਾਹਤ ਮਿਲਣ ਮਗਰੋਂ ਹੁਣ...
  • charanjit singh channi
    ਸ਼ਹੀਦ ਬਣ ਕੇ ਉੱਭਰਿਆ ਪਰਵਿੰਦਰ ਸਿੰਘ ਝੋਟਾ: ਚਰਨਜੀਤ ਸਿੰਘ ਚੰਨੀ
  • heavy rain warning for punjab over the next 3 days
    ਪੰਜਾਬ 'ਚ ਅਗਲੇ 2 ਦਿਨ ਭਾਰੀ ਮੀਂਹ ਦੀ ਚਿਤਾਵਨੀ, ਵਿਭਾਗ ਨੇ ਇਨ੍ਹਾਂ ਜ਼ਿਲ੍ਹਿਆਂ...
  • lhb coaches for bangladesh railways
    ‘ਮੇਕ ਇਨ ਇੰਡੀਆ, ਫਾਰ ਦਿ ਵਰਲਡ’ ਵਿਜ਼ਨ ਤਹਿਤ ਕਪੂਰਥਲਾ 'ਚ ਤਿਆਰ ਹੋਏ ਬੰਗਲਾਦੇਸ਼...
  • jalandhar corporation to crack down on 60 000 property tax defaulters
    60,000 ਪ੍ਰਾਪਰਟੀ ਟੈਕਸ ਡਿਫਾਲਟਰਾਂ ’ਤੇ ਸ਼ਿਕੰਜਾ ਕੱਸਣ ਜਾ ਰਿਹੈ ਜਲੰਧਰ ਨਿਗਮ,...
Trending
Ek Nazar
major administrative reshuffle in punjab

ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ ! IAS ਤੇ PCS ਅਧਿਕਾਰੀਆਂ ਦੇ ਤਬਾਦਲੇ,...

robbery in post office

ਇਟਲੀ ਤੋਂ ਵੱਡੀ ਖ਼ਬਰ ;  2 ਬੰਦੂਕਧਾਰੀ ਚੋਰ ਚਿੱਟੇ ਦਿਨ ਡਾਕਘਰ ਤੋਂ 1 ਲੱਖ ਯੂਰੋ...

flood affected villages in nepal

ਨੇਪਾਲ :  ਹੜ੍ਹ ਪ੍ਰਭਾਵਿਤ ਪਿੰਡਾਂ ਤੱਕ ਪਹੁੰਚੇ ਫੌਜੀ ਕਰਮਚਾਰੀ, ਪਹੁੰਚਾਈ ਰਾਹਤ...

incident in shopping mall

ਦੱਖਣੀ ਕੋਰੀਆ : ਸ਼ਾਪਿੰਗ ਮਾਲ 'ਚ ਵਿਅਕਤੀ ਨੇ ਅੱਠ ਲੋਕਾਂ ਨੂੰ ਮਾਰ'ਤਾ ਚਾਕੂ

last rites indian nationa

ਰਿਆਧ ਹਵਾਈ ਅੱਡੇ ਹਮਲੇ 'ਚ ਮਾਰੇ ਗਏ ਭਾਰਤੀ ਨਾਗਰਿਕ ਦੇ ਅੰਤਿਮ ਸੰਸਕਾਰ 'ਚ...

famous actor injured during rehearsal for an action scene

ਐਕਸ਼ਨ ਸੀਨ ਦੀ ਰਿਹਰਸਲ ਦੌਰਾਨ ਜ਼ਖਮੀ ਹੋਇਆ ਮਸ਼ਹੂਰ ਅਦਾਕਾਰ, ਸਾਹਮਣੇ ਆਈ ਤਸਵੀਰ

committee constituted

KPK'ਚ ਐਮਰਜੈਂਸੀ ਲਾਗੂ ! ਪਾਕਿਸਤਾਨ ਸਰਕਾਰ ਨੇ ਮਾਮਲਿਆਂ ਦੀ ਨਿਗਰਾਨੀ ਲਈ...

ranjeev puri assembly speaker

ਅਮਰੀਕਾ 'ਚ ਪੰਜਾਬੀ ਮੂਲ ਦੇ ਰੰਜੀਵ ਪੁਰੀ ਸਟੇਟ ਅਸੈਂਬਲੀ ਸਪੀਕਰ ਬਣਨ ਦੀ ਦੌੜ 'ਚ

sharing home address in hopes of a box of sweets proves costly for influencer

'ਮੈਂ ਤੁਹਾਡੇ ਪੈਰੀਂ ਪੈਂਦਾ ਹਾਂ...'; ਡਿਲੀਵਰੀ ਏਜੰਟਾਂ ਤੋਂ ਤੰਗ ਆ ਕੇ ਘਰ ਛੱਡ...

this singer had joked about his own death

ਮਜ਼ਾਕ 'ਚ ਕਿਹਾ ਸੀ ਹਾਰਟ ਅਟੈਕ ਆ ਜਾਵੇਗਾ, ਫਿਰ ਅਗਲੇ ਹੀ ਪਲ ਇਸ ਮਸ਼ਹੂਰ ਗਾਇਕ ਨੇ...

major action by the municipal corporation ahead of gurpurab

ਅੰਮ੍ਰਿਤਸਰ 'ਚ ਨਗਰ ਨਿਗਮ ਦੀ ਕਾਰਵਾਈ, ਮੀਟ ਦੀਆਂ ਦੁਕਾਨਾਂ ਸੀਲ ਤੇ ਇਨ੍ਹਾਂ ਨੂੰ...

saudi prince security

ਲੁਕਣ ਲਈ ਮਜਬੂਰ ਹੋਏ ਸਾਊਦੀ ਪ੍ਰਿੰਸ ! ਹੂਤੀਆਂ ਦੇ ਮਿਜ਼ਾਈਲ ਹਮਲਿਆਂ ਦਾ ਖਦਸ਼ਾ

china stacks gold

ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਦੇ ਬਾਵਜੂਦ ਚੀਨ ਨੇ ਵਧਾਈ ਖਰੀਦਾਰੀ !

durga utsav intimes square

ਨਿਊਯਾਰਕ ਦੇ ਟਾਈਮਜ਼ ਸਕੁਆਇਰ 'ਤੇ 'ਦੁਰਗਾ ਉਤਸਵ' ਦੀ ਧੂਮ; ਵੱਡੀ ਗਿਣਤੀ 'ਚ ਜੁੜੇ...

tukaram mundhe maharashtra fda no transfer

ਮੇਰਾ ਤਬਾਦਲਾ ਨਹੀਂ ਹੋਇਆ..., ਮਹਾਰਾਸ਼ਟਰ FDA ਕਮਿਸ਼ਨਰ ਤੁਕਾਰਾਮ ਮੁੰਡੇ ਦਾ ਅਹਿਮ...

cjp  leader  detention  jantar mantar  tricolour

CJP ਆਗੂ ਆਸ਼ੂਤੋਸ਼ ਰਾਂਕਾ ਅਤੇ ਸੌਰਭ ਦਾਸ ਹਿਰਾਸਤ 'ਚ, ਜੰਤਰ-ਮੰਤਰ 'ਤੇ ਲਹਿਰਾ...

won 50 lakh rupees lottery mandeep brar

ਰਾਤੋ-ਰਾਤ ਚਮਕੀ ਪਿੰਡ ਸੁਲਤਾਨਪੁਰੀਆ ਦੇ ਮਨਦੀਪ ਬਰਾੜ ਦੀ ਕਿਸਮਤ, ਫਿਰ ਤੋਂ ਜਿੱਤੀ...

famous actress arrested upon landing at new york airport

ਫਲਾਈਟ ਦੇ ਨਿਊਯਾਰਕ ਹਵਾਈ ਅੱਡੇ 'ਤੇ ਉਤਰਦੇ ਹੀ ਮਸ਼ਹੂਰ ਅਦਾਕਾਰਾ ਗ੍ਰਿਫਤਾਰ, ਜਾਣੋ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਤੜਕਾ ਪੰਜਾਬੀ ਦੀਆਂ ਖਬਰਾਂ
    • sunny deol  s film   surya   to release in cinemas on november 20
      ਸੰਨੀ ਦਿਓਲ ਦੀ ਫਿਲਮ "ਸੂਰਿਆ" 20 ਨਵੰਬਰ ਨੂੰ ਸਿਨੇਮਾਘਰਾਂ 'ਚ ਹੋਵੇਗੀ  ਰਿਲੀਜ਼
    • the new song of   pehla pyaar doosri baar     jane kis mor pe   has been released
      ‘ਪਹਿਲਾ ਪਿਆਰ ਦੂਸਰੀ ਬਾਰ’ ਦਾ ਨਵਾਂ ਗਾਣਾ ‘ਜਾਨੇ ਕਿਸ ਮੋੜ ਪੇ’ ਕੀਤਾ ਰਿਲੀਜ਼
    • aakriti and prithvi reunited a few weeks after breaking off their engagement
      ਮੰਗਣੀ ਤੋੜਨ ਦੇ ਕੁੱਝ ਹਫ਼ਤਿਆਂ ਬਾਅਦ ਮੁੜ ਇੱਕ ਹੋਏ ਆਕ੍ਰਿਤੀ ਤੇ ਪ੍ਰਿਥਵੀ ਸ਼ਾਅ,...
    • famous actress arrested upon landing at new york airport
      ਫਲਾਈਟ ਦੇ ਨਿਊਯਾਰਕ ਹਵਾਈ ਅੱਡੇ 'ਤੇ ਉਤਰਦੇ ਹੀ ਮਸ਼ਹੂਰ ਅਦਾਕਾਰਾ ਗ੍ਰਿਫਤਾਰ, ਜਾਣੋ...
    • anil kapoor and cricketer rohit sharma praised the trailer of the film   doosra
      ਅਨਿਲ ਕਪੂਰ ਤੇ ਕ੍ਰਿਕਟਰ ਰੋਹਿਤ ਸ਼ਰਮਾ ਨੇ ਕੀਤੀ ਫਿਲਮ ‘ਦੂਸਰਾ’ ਦੇ ਟ੍ਰੇਲਰ ਦੀ...
    • rj mitte died at 34
      ਹਾਲੀਵੁੱਡ 'ਚ ਛਾਇਆ ਮਾਤਮ: 'ਬ੍ਰੇਕਿੰਗ ਬੈਡ' ਫੇਮ RJ Mitte ਨੇ 34 ਸਾਲ ਦੀ ਉਮਰ...
    • shooting for salman khan  s upcoming film   monster   has entered the final stage
      ਸਲਮਾਨ ਖਾਨ ਦੀ ਆਗਾਮੀ ਫਿਲਮ 'ਮੌਨਸਟਰ' ਦੀ ਸ਼ੂਟਿੰਗ ਅੰਤਿਮ ਪੜਾਅ 'ਚ ਹੋਈ ਦਾਖਲ
    • uk shoot for akshay kumar s  samuk  wraps up
      ਅਕਸ਼ੈ ਕੁਮਾਰ ਦੀ ਫਿਲਮ "ਸਮੂਕ" ਦੀ ਯੂਕੇ 'ਚ ਸ਼ੂਟਿੰਗ ਹੋਈ ਪੂਰੀ
    • trailer for  the legend of hanuman  season 7 released
      ਐਨੀਮੇਟਡ ਸੀਰੀਜ਼ 'ਦਿ ਲੈਜੇਂਡ ਆਫ਼ ਹਨੂਮਾਨ' ਸੀਜ਼ਨ 7 ਦਾ ਟ੍ਰੇਲਰ ਰਿਲੀਜ਼, 23...
    • i don t want to become a mother famous actress makes a major decision
      "ਮੈਂ ਮਾਂ ਨਹੀਂ ਬਣਨਾ ਚਾਹੁੰਦੀ, ਇਹ ਮੇਰੀ ਨਿੱਜੀ ਪਸੰਦ ਹੈ"; ਮਸ਼ਹੂਰ ਅਦਾਕਾਰਾ ਨੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +