ਮੁੰਬਈ: ਸੁਪਰਸਟਾਰ ਸਲਮਾਨ ਖ਼ਾਨ ਦੀ ਭੈਣ ਅਰਪਿਤਾ ਖ਼ਾਨ ਭਾਵੇਂ ਫ਼ਿਲਮੀ ਦੁਨੀਆ ਤੋਂ ਦੂਰ ਰਹਿੰਦੀ ਹੈ ਪਰ ਹਮੇਸ਼ਾ ਉਹ ਕਿਸੇ ਨਾ ਕਿਸੇ ਕਾਰਨ ਚਰਚਾ ’ਚ ਆ ਜਾਂਦੀ ਹੈ। ਇਨੀਂ ਦਿਨੀਂ ਅਰਪਿਤਾ ਪਤੀ ਅਤੇ ਅਦਾਕਾਰ ਆਯੁਸ਼ ਸ਼ਰਮਾ ਨਾਲ ਕੁਆਲਿਟੀ ਸਮਾਂ ਬਿਤਾ ਰਹੀ ਹੈ ਅਤੇ ਕਾਫ਼ੀ ਖੁਸ਼ ਹੈ। ਉਸ ਦੌਰਾਨ ਆਯੁਸ਼ ਨੇ ਬੋਲਡ ਤਸਵੀਰ ਸਾਂਝੀ ਕੀਤੀ ਹੈ ਜੋ ਹੁਣ ਇੰਟਰਨੈੱਟ ’ਤੇ ਖ਼ੂਬ ਵਾਇਰਲ ਹੋ ਰਹੀ ਹੈ। ਇਸ ਤਸਵੀਰ ਨੂੰ ਪ੍ਰਸ਼ੰਸਕਾਂ ਵੱਲੋਂ ਵਾਰ-ਵਾਰ ਦੇਖਿਆ ਜਾ ਰਿਹਾ ਹੈ।
ਆਯੁਸ਼ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ’ਤੇ ਬਲੈਕ ਐਂਡ ਵ੍ਹਾਈਟ ਤਸਵੀਰ ਸਾਂਝੀ ਕੀਤੀ ਹੈ ਜਿਸ ’ਚ ਜੋੜੇ ਦਾ ਬੇਹੱਦ ਬੋਲਡ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਸਾਂਝੀ ਕੀਤੀ ਤਸਵੀਰ ’ਚ ਦੋਵੇਂ ਇਕ ਦੂਜੇ ਦੀਆਂ ਅੱਖਾਂ ’ਚ ਅੱਖਾਂ ਪਾ ਕੇ ਦੇਖ ਰਹੇ ਹਨ ਅਤੇ ਦੋਵਾਂ ਦੇ ਚਿਹਰੇ ’ਤੇ ਇਕ ਵੱਖਰੀ ਹੀ ਖੁਸ਼ੀ ਹੈ।
ਤਸਵੀਰ ਸਾਂਝੀ ਕਰਦੇ ਹੋਏ ਆਯੁਸ਼ ਨੇ ਕੈਪਸ਼ਨ ’ਚ ਲਿਖਿਆ-‘ਹਮੇਸ਼ਾ ਮੈਨੂੰ ਦੇਖਦੇ ਹੋਏ’।
ਪ੍ਰਸ਼ੰਸਕਾਂ ਨੂੰ ਜੋੜੇ ਦਾ ਇਹ ਅੰਦਾਜ਼ ਬੇਹੱਦ ਪਸੰਦ ਆ ਰਿਹਾ ਹੈ ਅਤੇ ਉਹ ਕੁਮੈਂਟ ਕਰਕੇ ਇਸ ’ਤੇ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ। ਆਯੁਸ਼ ਸ਼ਰਮਾ ਦੇ ਕੰਮ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਫ਼ਿਲਮ ‘ਅੰਤਿਮ’ ’ਚ ਨਜ਼ਰ ਆਉਣਗੇ। ਇਸ ਫ਼ਿਲਮ ’ਚ ਆਯੁਸ਼ ਦੀ ਬਿਲਕੁੱਲ ਵੱਖਰੀ ਲੁੱਕ ਨੂੰ ਦੇਖਣ ਨੂੰ ਮਿਲੇਗੀ। ਉੱਧਰ ਇਸ ਫ਼ਿਲਮ ’ਚ ਉਨ੍ਹਾਂ ਦੇ ਨਾਲ ਸਲਮਾਨ ਖ਼ਾਨ ਵੀ ਨਜ਼ਰ ਆਉਣਗੇ।
ਸੈਫ ਅਲੀ ਖ਼ਾਨ ਦੀ ਧੀ ਸਾਰਾ ਨੇ ਸੋਸ਼ਲ ਮੀਡੀਆ 'ਤੇ ਆਖੀ ਅਜੀਬੋ-ਗਰੀਬ ਗੱਲ
NEXT STORY