ਮੁੰਬਈ- ਬਾਲੀਵੁੱਡ ਦੇ 'ਮਿਸਟਰ ਪਰਫੈਕਸ਼ਨਿਸਟ' ਆਮਿਰ ਖਾਨ ਇੱਕ ਵਾਰ ਫਿਰ ਆਪਣੇ ਬਿਆਨ ਕਾਰਨ ਸੁਰਖੀਆਂ ਵਿੱਚ ਆ ਗਏ ਹਨ। ਵੀਰਵਾਰ ਨੂੰ ਹੋਈਆਂ ਬੀ. ਐੱਮ. ਸੀ. ਸਮੇਤ ਮਹਾਰਾਸ਼ਟਰ ਨਗਰ ਨਿਗਮ ਚੋਣਾਂ ਦੌਰਾਨ ਆਮਿਰ ਖਾਨ ਨੇ ਵੋਟ ਪਾਈ, ਪਰ ਮਤਦਾਨ ਕੇਂਦਰ ਦੇ ਬਾਹਰ ਉਨ੍ਹਾਂ ਦੀ ਮੀਡੀਆ ਨਾਲ ਹੋਈ ਗੱਲਬਾਤ ਨੇ ਇੰਟਰਨੈੱਟ 'ਤੇ ਹਿੰਦੀ ਬਨਾਮ ਮਰਾਠੀ ਦੀ ਬਹਿਸ ਨੂੰ ਮੁੜ ਗਰਮਾ ਦਿੱਤਾ ਹੈ।
'ਹਿੰਦੀ ਵਿੱਚ? ਇਹ ਮਹਾਰਾਸ਼ਟਰ ਹੈ ਭਾਈ'
ਘਟਨਾ ਉਸ ਸਮੇਂ ਵਾਪਰੀ ਜਦੋਂ ਆਮਿਰ ਖਾਨ ਵੋਟ ਪਾਉਣ ਤੋਂ ਬਾਅਦ ਬਾਹਰ ਨਿਕਲੇ ਅਤੇ ਉਨ੍ਹਾਂ ਨੇ ਆਪਣੀ ਉਂਗਲ 'ਤੇ ਲੱਗਿਆ ਸਿਆਹੀ ਦਾ ਨਿਸ਼ਾਨ ਦਿਖਾਇਆ। ਆਮਿਰ ਨੇ ਮਰਾਠੀ ਭਾਸ਼ਾ ਵਿੱਚ ਗੱਲ ਕਰਦਿਆਂ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਜਦੋਂ ਮੌਜੂਦ ਪੱਤਰਕਾਰਾਂ (ਪੈਪਸ) ਨੇ ਉਨ੍ਹਾਂ ਨੂੰ ਇਹੀ ਗੱਲ ਹਿੰਦੀ ਵਿੱਚ ਕਹਿਣ ਲਈ ਕਿਹਾ, ਤਾਂ ਅਦਾਕਾਰ ਹੈਰਾਨ ਰਹਿ ਗਏ। ਉਨ੍ਹਾਂ ਨੇ ਹੈਰਾਨੀ ਜਤਾਉਂਦਿਆਂ ਕਿਹਾ- "ਹਿੰਦੀ ਵਿੱਚ? ਇਹ ਮਹਾਰਾਸ਼ਟਰ ਹੈ ਭਾਈ"।
ਦਿੱਲੀ ਦਾ ਹਵਾਲਾ ਦੇਣ 'ਤੇ ਬੋਲੇ ਹਿੰਦੀ
ਜਦੋਂ ਪੱਤਰਕਾਰਾਂ ਨੇ ਆਮਿਰ ਨੂੰ ਦੱਸਿਆ ਕਿ ਇਹ ਖ਼ਬਰਾਂ ਦਿੱਲੀ ਵਿੱਚ ਵੀ ਜਾ ਰਹੀਆਂ ਹਨ, ਤਾਂ ਆਮਿਰ ਨੇ ਹਿੰਦੀ ਵਿੱਚ ਗੱਲ ਸ਼ੁਰੂ ਕੀਤੀ। ਉਨ੍ਹਾਂ ਨੇ ਮਿਊਂਸੀਪਲ ਕਾਰਪੋਰੇਸ਼ਨ (BMC) ਵੱਲੋਂ ਕੀਤੇ ਗਏ ਪ੍ਰਬੰਧਾਂ ਦੀ ਤਾਰੀਫ਼ ਕਰਦਿਆਂ ਕਿਹਾ, "ਨਗਰ ਪਾਲਿਕਾ ਨੇ ਇੱਥੇ ਬਹੁਤ ਵਧੀਆ ਪ੍ਰਬੰਧ ਕੀਤੇ ਹਨ। ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਆਓ ਅਤੇ ਆਪਣੀ ਕੀਮਤੀ ਵੋਟ ਜ਼ਰੂਰ ਪਾਓ,"।
ਸੋਸ਼ਲ ਮੀਡੀਆ 'ਤੇ ਛੇੜੀ ਬਹਿਸ
ਆਮਿਰ ਖਾਨ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਕੁਝ ਯੂਜ਼ਰਸ ਦਾ ਮੰਨਣਾ ਹੈ ਕਿ ਆਮਿਰ ਨੇ ਭਾਸ਼ਾ ਨੂੰ ਲੈ ਕੇ ਇਹ ਗੱਲ ਤੰਜ ਵਜੋਂ ਕਹੀ ਹੈ,। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਮਹਾਰਾਸ਼ਟਰ ਵਿੱਚ ਹਿੰਦੀ ਨੂੰ ਸਕੂਲਾਂ ਵਿੱਚ ਤੀਜੀ ਭਾਸ਼ਾ ਵਜੋਂ ਲਾਗੂ ਕਰਨ ਦੇ ਫੈਸਲੇ ਦਾ ਕਾਫੀ ਵਿਰੋਧ ਹੋਇਆ ਸੀ, ਜਿਸ ਕਾਰਨ ਸਰਕਾਰ ਨੂੰ ਇਹ ਫੈਸਲਾ ਵਾਪਸ ਲੈਣਾ ਪਿਆ ਸੀ।
ਵਰਕਫਰੰਟ: 'ਹੈਪੀ ਪਟੇਲ' ਹੋਈ ਰਿਲੀਜ਼
ਆਮਿਰ ਖਾਨ ਦੇ ਕੰਮ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਪ੍ਰੋਡਕਸ਼ਨ ਹੇਠ ਬਣੀ ਫਿਲਮ 'ਹੈਪੀ ਪਟੇਲ: ਖ਼ਤਰਨਾਕ ਜਾਸੂਸ' ਇਸੇ ਸ਼ੁੱਕਰਵਾਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਹੈ। ਇਸ ਫਿਲਮ ਵਿੱਚ ਵੀਰ ਦਾਸ, ਮੋਨਾ ਸਿੰਘ ਅਤੇ ਸ਼ਾਰਿਬ ਹਾਸ਼ਮੀ ਮੁੱਖ ਭੂਮਿਕਾਵਾਂ ਵਿੱਚ ਹਨ ਅਤੇ ਇਸ ਵਿੱਚ ਆਮਿਰ ਖਾਨ ਤੇ ਇਮਰਾਨ ਖਾਨ ਦਾ ਕੈਮਿਓ ਵੀ ਹੈ। ਇਸ ਤੋਂ ਇਲਾਵਾ ਚਰਚਾ ਹੈ ਕਿ ਉਹ ਲੋਕੇਸ਼ ਕਨਕਰਾਜ ਦੀ ਸੁਪਰਹੀਰੋ ਫਿਲਮ ਅਤੇ '3 ਇਡੀਅਟਸ' ਦੇ ਸੀਕਵਲ ਵਿੱਚ ਵੀ ਨਜ਼ਰ ਆ ਸਕਦੇ ਹਨ।
'Border 2' 'ਚ ਕੰਮ ਕਰਨ ਲਈ ਤੁਰੰਤ ਹਾਂ ਆਖ'ਤੀ : ਆਨਿਆ ਸਿੰਘ
NEXT STORY