ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਦੇ “ਕਿੰਗ ਖਾਨ” ਸ਼ਾਹਰੁਖ ਖਾਨ ਅੱਜ ਆਪਣਾ 60ਵਾਂ 'ਜੁਬਲੀ' ਜਨਮਦਿਨ ਮਨਾ ਰਹੇ ਹਨ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਉਨ੍ਹਾਂ ਦੇ ਕਰੋੜਾਂ ਚਾਹੁਣ ਵਾਲਿਆਂ ਲਈ ਇਹ ਦਿਨ ਕਿਸੇ ਤਿਉਹਾਰ ਤੋਂ ਘੱਟ ਨਹੀਂ ਸੀ। ਪਰ ਇਸ ਵਾਰੀ ਦਾ ਜਸ਼ਨ ਫੈਨਜ਼ ਲਈ ਕੁਝ ਮਾਊਸੀ ਭਰਿਆ ਰਿਹਾ।
‘ਮੰਨਤ’ ਦੇ ਬਾਹਰ ਉਮੜੀ ਭੀੜ, ਪਰ ਸ਼ਾਹਰੁਖ ਨਾ ਨਜ਼ਰ ਆਏ
ਸ਼ਾਹਰੁਖ ਦੀ ਇਕ ਝਲਕ ਦੇਖਣ ਲਈ ਉਨ੍ਹਾਂ ਦੇ ਬਾਂਦਰਾ ਸਥਿਤ ਘਰ ‘ਮੰਨਤ’ ਦੇ ਬਾਹਰ ਹਜ਼ਾਰਾਂ ਦੀ ਗਿਣਤੀ 'ਚ ਫੈਨ ਪਹੁੰਚੇ। ਹਰ ਸਾਲ ਵਾਂਗ ਉਮੀਦ ਸੀ ਕਿ ਬਾਦਸ਼ਾਹ ਖਾਨ ਆਪਣੀ ਬਾਲਕਨੀ ਤੋਂ ਹੱਥ ਹਿਲਾ ਕੇ ਫੈਨਜ ਨੂੰ ਧੰਨਵਾਦ ਦੇਣ ਆਉਣਗੇ, ਪਰ ਇਸ ਵਾਰ ਉਹ ਦਿਖਾਈ ਨਹੀਂ ਦਿੱਤੇ। ਜਾਣਕਾਰੀ ਅਨੁਸਾਰ, ‘ਮੰਨਤ’ 'ਚ ਕਨਸਟਰਕਸ਼ਨ ਕੰਮ ਚੱਲ ਰਿਹਾ ਹੈ, ਜਿਸ ਕਰਕੇ ਸ਼ਾਹਰੁਖ ਨੇ ਆਪਣਾ ਜਨਮਦਿਨ ਅਲੀਬਾਗ ਵਾਲੇ ਫਾਰਮਹਾਊਸ ‘ਤੇ ਮਨਾਇਆ।
ਮੁੰਬਈ ਪੁਲਸ ਦਾ ਸਖ਼ਤ ਰੁਖ
ਭੀੜ ਦੀ ਵੱਧਦੀ ਗਿਣਤੀ ਅਤੇ ਟ੍ਰੈਫਿਕ ਜਾਮ ਨੂੰ ਦੇਖਦੇ ਹੋਏ ਮੁੰਬਈ ਪੁਲਸ ਨੇ ਸਖ਼ਤੀ ਦਿਖਾਈ। ਕਿਸੇ ਵੀ ਫੈਨ ਨੂੰ ਮੰਨਤ ਦੇ ਗੇਟ ਕੋਲ ਖੜ੍ਹੇ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਜਿਵੇਂ ਹੀ ਲੋਕ ਇਕੱਠੇ ਹੋਣ ਲੱਗੇ, ਪੁਲਿਸ ਨੇ ਉਨ੍ਹਾਂ ਨੂੰ ਤੁਰੰਤ ਹਟਾਉਣਾ ਸ਼ੁਰੂ ਕਰ ਦਿੱਤਾ।
ਫੈਨਜ਼ ਨੇ ਕੀਤਾ ਕਿੰਗ ਖਾਨ ਲਈ ਪਿਆਰ ਦਾ ਇਜ਼ਹਾਰ
ਹਰ ਪਾਸੇ ਇਕ ਹੀ ਸੁਰ ਸੁਣਾਈ ਦੇ ਰਿਹਾ ਸੀ — “ਹੈਪੀ ਬਰਥਡੇ ਸ਼ਾਹਰੁਖ!” ਕਈ ਫੈਨਜ਼ ਨੇ ਜੋਸ਼ ਨਾਲ ਫਿਲਮੀ ਅੰਦਾਜ਼ 'ਚ “ਬਾਰ ਬਾਰ ਦਿਨ ਇਹ ਆਏ...” ਗੀਤ ਗਾ ਕੇ ਆਪਣਾ ਪਿਆਰ ਜਤਾਇਆ। ਪੁਲਸ ਦੀ ਪਾਬੰਦੀ ਨਾਲ ਜਿੱਥੇ ਕੁਝ ਫੈਨ ਮਾਊਸ ਦਿਖੇ, ਉੱਥੇ ਉਨ੍ਹਾਂ ਦੀ ਖੁਸ਼ੀ ਦਾ ਜੋਸ਼ ਫਿਰ ਵੀ ਕਾਬਿਲੇ-ਤਾਰੀਫ਼ ਸੀ।
ਸ਼ਾਹਰੁਖ ਦਾ ਸਫਰ — ਛੋਟੇ ਪਰਦੇ ਤੋਂ ਬਾਲੀਵੁੱਡ ਦੇ ਬਾਦਸ਼ਾਹ ਤੱਕ
ਦਿੱਲੀ ਤੋਂ ਮੁੰਬਈ ਆਏ ਸ਼ਾਹਰੁਖ ਖਾਨ ਨੇ ਟੀਵੀ ਸੀਰੀਅਲ ‘ਸਰਕਸ’ ਨਾਲ ਆਪਣਾ ਕਰੀਅਰ ਸ਼ੁਰੂ ਕੀਤਾ ਅਤੇ 1992 'ਚ ਫਿਲਮ ‘ਦੀਵਾਨਾ’ ਨਾਲ ਬਾਲੀਵੁੱਡ 'ਚ ਕਦਮ ਰੱਖਿਆ। ਫਿਰ ਉਨ੍ਹਾਂ ਨੇ ਕਦੇ ਮੁੜ ਕੇ ਨਹੀਂ ਵੇਖਿਆ। ‘ਡਰ’ ਅਤੇ ‘ਬਾਜੀਗਰ’ 'ਚ ਨੇਗੇਟਿਵ ਰੋਲ ਤੋਂ ਲੈ ਕੇ ਰੋਮਾਂਸ ਦੇ ਕਿੰਗ ਬਣਨ ਤੱਕ, ਸ਼ਾਹਰੁਖ ਦਾ ਸਫਰ ਇਕ ਪ੍ਰੇਰਣਾਦਾਇਕ ਕਹਾਣੀ ਬਣ ਗਿਆ। ਉਨ੍ਹਾਂ ਨੇ ‘ਦਿਲਵਾਲੇ ਦੁਲਹਨੀਆ ਲੇ ਜਾਏਂਗੇ’, ‘ਦਿਲ ਤੋ ਪਾਗਲ ਹੈ’, ‘ਕਰਨ ਅਰਜੁਨ’ ਵਰਗੀਆਂ ਅਮਰ ਰੋਮਾਂਟਿਕ ਫਿਲਮਾਂ ਦਿੱਤੀਆਂ। ਹਾਲੀਆਂ ਫਿਲਮਾਂ ‘ਪਠਾਨ’ ਅਤੇ ‘ਜਵਾਨ’ ਨਾਲ ਉਨ੍ਹਾਂ ਨੇ ਫਿਰ ਸਾਬਤ ਕਰ ਦਿੱਤਾ ਕਿ ਉਹ ਅੱਜ ਵੀ ਐਕਸ਼ਨ ਅਤੇ ਐਂਟਰਟੇਨਮੈਂਟ ਦੇ ਬਾਦਸ਼ਾਹ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫਿਲਮ "ਜਟਾਧਾਰਾ" ਦਾ ਗੀਤ "ਸ਼ਿਵ ਸਤੋਤਰਮ" ਹੋਇਆ ਰਿਲੀਜ਼
NEXT STORY