ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਜਿਵੇਂ ਟਵਿੱਟਰ, ਇੰਸਟਾਗ੍ਰਾਮ ਨੂੰ ਅਲਵਿਦਾ ਆਖ ਦਿੱਤਾ ਹੈ। ਆਮਿਰ ਖ਼ਾਨ ਨੇ ਆਪਣੇ ਜਨਮਦਿਨ ਦੀਆਂ ਵਧਾਈਆਂ ਦਾ ਧੰਨਵਾਦ ਕਰਦੇ ਹੋਏ ਇਹ ਐਲਾਨ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਹੁਣ ਉਹ ਆਪਣੇ ਪ੍ਰਸ਼ੰਸਕਾਂ ਉਸੇ ਤਰ੍ਹਾਂ ਕਮਿਊਨੀਕੇਟ ਕਰਨਗੇ ਜਿਵੇਂ ਪਹਿਲਾਂ ਕਰਦੇ ਸਨ। ਦਰਅਸਲ, ਆਮਿਰ ਖ਼ਾਨ ਨੇ ਇਹ ਫ਼ੈਸਲਾ ਆਪਣਾ ਪੂਰਾ ਫੋਕਸ ਆਪਣੇ ਕੰਮ ’ਤੇ ਰੱਖਣ ਲਈ ਕੀਤਾ ਹੈ।
ਹਾਲ ਹੀ ’ਚ ਆਮਿਰ ਖ਼ਾਨ ਨੇ ਆਪਣੀ ਅਗਲੀ ਫ਼ਿਲਮ ‘ਲਾਲ ਸਿੰਘ ਚੱਡਾ’ ਦੀ ਰਿਲੀਜ਼ਿੰਗ ਤੱਕ ਆਪਣਾ ਫੋਨ ਬੰਦ ਰੱਖਣ ਦਾ ਫ਼ੈਸਲਾ ਕੀਤਾ ਸੀ। ਫੋਨ ਬੰਦ ਕਰਨ ਦਾ ਫ਼ੈਸਲਾ ਇਹ ਸੁਨਿਸ਼ਚਿਤ ਕਰਨ ਲਈ ਲਿਆ ਗਿਆ ਸੀ ਕਿ ਸੈੱਟ ’ਤੇ ਉਨ੍ਹਾਂ ਦਾ ਫੋਨ ਲਗਾਤਾਰ ਵੱਜਣ ਨਾਲ ਉਨ੍ਹਾਂ ਦਾ ਕੰਮ ਪ੍ਰਭਾਵਿਤ ਨਾ ਹੋਵੇ।
ਆਮਿਰ ਖ਼ਾਨ ਨੇ ਆਪਣਾ ਬਿਆਨ ਜਾਰੀ ਕਰਦੇ ਹੋਏ ਕਿਹਾ, ‘ਦੋਸਤੋਂ ਮੇਰੇ ਜਨਮਦਿਨ ’ਤੇ ਇੰਨਾਂ ਪਿਆਰ-ਸਤਿਕਾਰ ਦੇਣ ਲਈ ਤੁਹਾਡਾ ਦਿਲੋਂ ਧੰਨਵਾਦ ਕਰਦਾ ਹਾਂ। ਮੇਰਾ ਦਿਲ ਭਰ ਆਇਆ। ਦੂਜੀ ਖ਼ਬਰ ਇਹ ਹੈ ਕਿ ਇਹ ਮੇਰੇ ਸੋਸ਼ਲ ਮੀਡੀਆ ’ਤੇ ਆਖ਼ਰੀ ਪੋਸਟ ਹੋਵੇਗੀ। ਹਾਲਾਂਕਿ ਮੈਂ ਸੋਸ਼ਲ ਮੀਡੀਆ ’ਤੇ ਜ਼ਿਆਦਾ ਸਰਗਰਮ ਨਹੀਂ ਹਾਂ। ਤਾਂ ਮੈਂ ਇਸ ਤੋਂ ਦੂਰ ਹੋਣ ਦਾ ਫ਼ੈਸਲਾ ਕੀਤਾ ਹੈ। ਉਂਝ ਆਪਾਂ ਗੱਲਬਾਤ ਕਰਾਂਗੇ, ਜਿਵੇਂ ਪਹਿਲਾਂ ਕਰਦੇ ਸੀ।’
ਆਮਿਰ ਖ਼ਾਨ ਨੇ ਅੱਗੇ ਲਿਖਿਆ ਹੈ, ‘ਇਸ ਦੇ ਨਾਲ ਹੀ ਏਕੇਪੀ (ਆਮਿਰ ਖ਼ਾਨ ਪ੍ਰੋਡਕਸ਼ਨ) ਨੇ ਆਪਣਾ ਆਫੀਸ਼ੀਅਲ ਚੈਨਲ ਬਣਾਇਆ ਹੈ ਤਾਂ ਕਿ ਭਵਿੱਖ ’ਚ ਮੇਰੀਆਂ ਫ਼ਿਲਮਾਂ ਦੀ ਅਪਡੇਟ ਤੁਹਾਨੂੰ ਇਸੇ ਹੈਂਡਲ ਦੇ ਜਰੀਏ ਮਿਲੇਗੀ। ਬਹੁਤ ਸਾਰਾ ਪਿਆਰ।’
ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਵੀ ਸ਼ੂਟਿੰਗ ’ਤੇ ਪਹੁੰਚੀ ਬਾਲੀਵੁੱਡ ਅਦਾਕਾਰਾ, ਐੱਫ. ਆਈ. ਆਰ. ਦਰਜ
NEXT STORY