ਐਂਟਰਟੇਨਮੈਂਟ ਡੈਸਕ : ਹੁਣ ਤੱਕ ਬਾਲੀਵੁੱਡ 'ਚ ਕਈ ਦਿੱਗਜ ਸਿਤਾਰਿਆਂ ਦੀ ਬਾਇਓਪਿਕ ਬਣ ਚੁੱਕੀ ਹੈ। ਜਿੱਥੇ ਦੱਖਣ ਦੀ ਮਸ਼ਹੂਰ ਅਦਾਕਾਰਾ ਸਿਲਕ ਸਮਿਤਾ ਦੀ ਜ਼ਿੰਦਗੀ 'ਤੇ 'ਡਰਟੀ ਪਿਕਚਰ' ਬਣੀ ਸੀ, ਉਥੇ ਹੀ ਸੁਸ਼ਾਂਤ ਸਿੰਘ ਰਾਜਪੂਤ ਨੇ ਵੀ ਪਰਦੇ 'ਤੇ ਕੈਪਟਨ MS ਧੋਨੀ ਦਾ ਕਿਰਦਾਰ ਬਹੁਤ ਖੂਬਸੂਰਤੀ ਨਾਲ ਨਿਭਾਇਆ ਸੀ। ਹੁਣ ਅਨੁਰਾਗ ਬਾਸੂ ਵੀ ਮਸ਼ਹੂਰ ਗਾਇਕ ਅਤੇ ਅਦਾਕਾਰ ਕਿਸ਼ੋਰ ਕੁਮਾਰ ਦੀ ਬਾਇਓਪਿਕ ਬਣਾਉਣ ਜਾ ਰਹੇ ਹਨ। ਉੱਥੇ ਆਉਣ ਵਾਲੇ ਅਦਾਕਾਰਾਂ ਦੇ ਨਾਂ ਵੀ ਸਾਹਮਣੇ ਆਏ ਹਨ। 'ਸਰਫਰੋਸ਼', 'ਕਯਾਮਤ ਸੇ ਕਯਾਮਤ ਤਕ' ਅਤੇ 'ਗੁਲਾਮ' ਵਰਗੀਆਂ ਆਪਣੀਆਂ ਸ਼ੁਰੂਆਤੀ ਫ਼ਿਲਮਾਂ ਨਾਲ ਸਾਰਿਆਂ ਦਾ ਦਿਲ ਜਿੱਤਣ ਵਾਲੇ ਆਮਿਰ ਖ਼ਾਨ ਹੁਣ ਕਿਸ਼ੋਰ ਕੁਮਾਰ ਦਾ ਕਿਰਦਾਰ ਨਿਭਾਉਂਦੇ ਦੇਖਿਆ ਜਾ ਸਕਦਾ ਹੈ।
ਆਮਿਰ ਖ਼ਾਨ ਨਿਭਾਉਣਗੇ ਮੁੱਖ ਕਿਰਦਾਰ
ਆਮਿਰ ਦੀ ਇਹ ਪਹਿਲੀ ਫ਼ਿਲਮ ਨਹੀਂ ਹੈ, ਜਿਸ 'ਚ ਉਹ ਕਿਸੇ ਦੀ ਬਾਇਓਪਿਕ ਕਰ ਰਹੇ ਹਨ। ਇਸ ਤੋਂ ਪਹਿਲਾਂ ਉਹ ਨਿਤੇਸ਼ ਤਿਵਾਰੀ ਦੀ ਫ਼ਿਲਮ 'ਦੰਗਲ' 'ਚ ਮਹਾਵੀਰ ਸਿੰਘ ਫੋਗਾਟ ਦਾ ਅਸਲੀ ਕਿਰਦਾਰ ਨਿਭਾਉਂਦੇ ਦੇਖਿਆ ਗਿਆ ਸੀ। ਉਨ੍ਹਾਂ ਦੀ ਫ਼ਿਲਮ ਨੇ ਦੁਨੀਆ ਭਰ 'ਚ ਕੁੱਲ 1900 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਸੀ। ਇਕ ਖ਼ਬਰ ਮੁਤਾਬਕ, ਉਹ ਸਕ੍ਰੀਨ 'ਤੇ ਜਲਦ ਹੀ 70-80 ਦੋ ਮਸ਼ਹੂਰ ਗਾਇਕ ਤੇ ਐਕਟਰ ਕਿਸ਼ੋਰ ਕੁਮਾਰ ਦੀ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆ ਸਕਦੇ ਹਨ।
ਇਹ ਖ਼ਬਰ ਵੀ ਪੜ੍ਹੋ - ਪ੍ਰਸਿੱਧ ਅਦਾਕਾਰਾ ਦਾ ਇੰਸਟਾਗ੍ਰਾਮ ਹੈਕ, ਫਿਰੌਤੀ 'ਚ ਮੰਗੇ 5 ਲੱਖ
ਭੂਸ਼ਣ ਕੁਮਾਰ ਤੇ ਅਨੁਰਾਗ ਬਾਸੂ ਨੇ ਆਪਣੇ ਮੋਢਿਆਂ 'ਤੇ ਚੁੱਕੀ ਜਿੰਮੇਵਾਰੀ
ਆਮਿਰ ਦੀ ਆਖਰੀ ਫ਼ਿਲਮ 'ਲਾਲ ਸਿੰਘ ਚੱਡਾ' ਬਾਕਸ ਆਫਿਸ 'ਤੇ ਭਾਵੇਂ ਹੀ ਕੋਈ ਖ਼ਾਸ ਅਸਰ ਨਹੀਂ ਦਿਖਾ ਸਕੀ ਪਰ ਫਿਰ ਵੀ ਉਨ੍ਹਾਂ ਦੇ ਹੱਥ 'ਚ 6 ਫ਼ਿਲਮਾਂ ਦੇ ਆਫਰ ਹਨ। ਰਿਪੋਰਟ ਮੁਤਾਬਕ, ਕਿਸ਼ੋਰ ਕੁਮਾਰ ਦੀ ਬਾਇਓਪਿਕ ਬਣਾਉਣ ਦੀ ਜਿੰਮੇਵਾਰੀ ਨਿਰਦੇਸ਼ਕ ਅਨੁਰਾਗ ਬਾਸੂ ਨੇ ਆਪਣੇ ਮੋਢਿਆਂ 'ਤੇ ਚੁੱਕੀ ਹੈ ਤੇ ਫ਼ਿਲਮ ਨੂੰ ਭੂਸ਼ਣ ਕੁਮਾਰ ਪ੍ਰੋਡਿਊਸ ਕਰ ਰਹੇ ਹਨ। ਦਿੱਗਜ ਗਾਇਕ ਦੀ ਬਾਇਓਪਿਕ ਦੇ ਸਿਲਸਿਲੇ 'ਚ ਹੁਣ ਤਕ ਅਨੁਰਾਗ ਬਾਸੂ ਤੇ ਭੂਸ਼ਣ ਕੁਮਾਰ ਨਾਲ ਆਮਿਰ ਖ਼ਾਨ ਦੀਆ 4 ਤੋਂ 5 ਮੀਟਿੰਗਾਂ ਹੋ ਚੁੱਕੀਆਂ ਹਨ। ਹਾਲਾਂਕਿ ਆਮਿਰ ਜਾਂ ਭੂਸ਼ਣ ਕੁਮਾਰ ਦੀ ਟੀਮ ਵੱਲੋਂ ਇਸ 'ਤੇ ਹੁਣ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।
ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਹਿਨਾ ਖ਼ਾਨ ਦੀ ਪੋਸਟ ਵਾਇਰਲ, ਲਿਖਿਆ- 'ਆਖਰੀ ਦਿਨ...'
ਨਿੱਜੀ ਜ਼ਿੰਦਗੀ
ਕਿਸ਼ੋਰ ਕੁਮਾਰ ਦਾ ਜਨਮ 4 ਅਗਸਤ 1929 'ਚ ਹੋਇਆ ਸੀ। ਹਿੰਦੀ ਤੋਂ ਇਲਾਵਾ ਉਨ੍ਹਾਂ ਨੇ ਬੰਗਾਲੀ-ਮਰਾਠੀ ਸਮੇਤ ਕਈ ਭਾਸ਼ਾਵਾਂ 'ਚ ਗੀਤ ਗਾਏ। ਅਦਾਕਾਰ ਅਸ਼ੋਕ ਕੁਮਾਰ ਦੇ ਭਰਾ ਸੀ ਕਿਸ਼ੋਰ ਕੁਮਾਰ। ਸਾਲ 1946 'ਚ ਫ਼ਿਲਮ 'ਸ਼ਿਕਾਰੀ' ਨਾਲ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਆਪਣੇ ਕਰੀਅਰ 'ਚ ਸਭ ਤੋਂ ਜ਼ਿਆਦਾ ਰਾਜੇਸ਼ ਖੰਨਾ ਲਈ ਗੀਤ ਗਾਏ।
ਆਮਿਰ ਖ਼ਾਨ ਦੇ ਹੱਥ 'ਚ ਹਨ 6 ਫ਼ਿਲਮਾਂ
ਕਿਸ਼ੋਰ ਕੁਮਾਰ ਦੀ ਬਾਇਓਪਿਕ ਤੋਂ ਇਲਾਵਾ ਆਮਿਰ ਖ਼ਾਨ ਦੀ ਝੋਲੀ 'ਚ ਫਿਲਹਾਲ, ਜੋ ਪੰਜ ਫ਼ਿਲਮਾਂ ਹਨ, ਉਨ੍ਹਾਂ 'ਚ ਉੱਜਵਲ ਨਿਕਮ ਦੀ ਬਾਇਓਪਿਕ, ਰਾਜਕੁਮਾਰ ਸੰਤੋਸ਼ੀ ਦੀ 'ਅੰਦਾਜ਼ ਅਪਨਾ-ਅਪਨਾ 2', 'ਗਜਨੀ 2', 'ਲੋਕੇਸ਼ ਕੰਗਰਾਜ ਦੀ' ਅਤੇ ਜ਼ੋਇਆ ਅਖਤਰ ਦੀਆਂ ਅਨਟਾਈਟਲ ਫ਼ਿਲਮਾਂ ਦੇ ਆਫ਼ਰ ਹਨ। ਹਾਲਾਂਕਿ ਇਨ੍ਹਾਂ ਫ਼ਿਲਮਾਂ 'ਚੋਂ ਆਮਿਰ ਖ਼ਾਨ ਕਿੰਨੀਆਂ ਫ਼ਿਲਮਾਂ ਚੁਣਨਗੇ ਤੇ ਸਭ ਤੋਂ ਪਹਿਲਾਂ ਕਿਹੜੀ ਫ਼ਿਲਮ ਦੀ ਸ਼ੂਟਿੰਗ ਕਰਨਗੇ, ਇਹ ਸਾਹਮਣੇ ਆਉਣ 'ਚ ਅਜੇ ਕਝ ਸਮਾਂ ਬਾਕੀ ਹੈ।
ਇਹ ਖ਼ਬਰ ਵੀ ਪੜ੍ਹੋ - ਇਤਿਹਾਸ ਰਚਣ ਮਗਰੋਂ ਦਿਲਜੀਤ ਨੇ ਕਿਹਾ- 'ਮੈਨੂੰ ਬਹੁਤਾ ਪੜ੍ਹਨਾ ਲਿਖਣਾ ਨਹੀਂ ਆਉਂਦਾ ਪਰ...'
ਆਪਣੇ ਹਰ ਕਿਰਦਾਰ 'ਚ ਜਾਨ ਪਾਉਣ ਵਾਲੇ ਆਮਿਰ ਖ਼ਾਨ ਕਿਸ਼ੋਰ ਕੁਮਾਰ ਦੀ ਭੂਮਿਕਾ ਨਿਭਾਉਣ ਲਈ ਕੀ singing 'ਚ ਖ਼ੁਦ ਨੂੰ ਪਰਫੈਕਟ ਕਰ ਸਕਣਗੇ, ਇਹ ਦਿਲਚਸਪ ਹੋਵੇਗਾ। ਫਿਲਹਾਲ ਉਹ ਫ਼ਿਲਮ 'ਸਿਤਾਰੇ ਜ਼ਮੀਨ ਪਰ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ, ਜਿਸ 'ਚ ਉਨ੍ਹਾ ਨਾਲ ਜੇਨੇਲੀਆ ਡਿਸੂਜ਼ਾ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਮਨੀਸ਼ਾ ਕੋਇਰਾਲਾ ਨੂੰ ਪਸੰਦ ਹੈ ਇਸ ਸਥਾਨ 'ਤੇ ਯੋਗਾ ਕਰਨਾ
NEXT STORY