ਐਂਟਰਟੇਨਮੈਂਟ ਡੈਸਕ- ਬਾਬਾ ਮਹਾਕਾਲ ਦੀ ਨਗਰੀ ਵਿੱਚ ਹਰ ਰੋਜ਼ ਲੱਖਾਂ ਸ਼ਰਧਾਲੂ ਆਉਂਦੇ ਹਨ। ਮਹਾਕਾਲ ਦਾ ਦਰਬਾਰ ਫਿਲਮੀ ਸਿਤਾਰਿਆਂ ਨੂੰ ਵੀ ਬਹੁਤ ਆਕਰਸ਼ਿਤ ਕਰਦਾ ਹੈ। ਅੱਜ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਬਾਬਾ ਮਹਾਕਾਲ ਦੇ ਦਰਬਾਰ ਵਿੱਚ ਮੱਥਾ ਟੇਕਣ ਪਹੁੰਚੇ।
ਫਿਲਮ ਅਦਾਕਾਰ ਸੋਨੂੰ ਸੂਦ ਆਪਣੇ ਦੋਸਤਾਂ ਨਾਲ ਉਜੈਨ ਪਹੁੰਚੇ। ਉਨ੍ਹਾਂ ਨੰਦੀ ਹਾਲ ਤੋਂ ਭਗਵਾਨ ਮਹਾਕਾਲ ਦਾ ਸਿਮਰਨ ਵੀ ਕੀਤਾ। ਮੰਦਰ ਦੇ ਪੁਜਾਰੀ ਪ੍ਰਸ਼ਾਂਤ ਅਤੇ ਪ੍ਰਦੀਪ ਸ਼ਰਮਾ ਨੇ ਮਹਾਕਾਲੇਸ਼ਵਰ ਜੀ ਦੇ ਪਾਵਨ ਅਸਥਾਨ ਦੇ ਪ੍ਰਵੇਸ਼ ਦੁਆਰ ਤੋਂ ਬਾਬਾ ਮਹਾਕਾਲੇਸ਼ਵਰ ਜੀ ਦੀ ਪੂਜਾ ਕਰਵਾਈ। ਬਾਬਾ ਮਹਾਕਾਲੇਸ਼ਵਰ ਜੀ ਦਾ ਜਲਾਭਿਸ਼ੇਕ ਵੀ ਕਰਵਾਇਆ। ਉਨ੍ਹਾਂ ਨੇ ਭਗਵਾਨ ਮਹਾਕਾਲ ਤੋਂ ਆਪਣੀ ਮਨਕਾਮਨਾਵਾਂ ਮੰਗੀ।
ਸੋਨੂੰ ਸੂਦ ਆਪਣੀ ਨਵੀਂ ਫਿਲਮ ਦੀ ਸਫਲਤਾ ਲਈ ਮਹਾਕਾਲ ਦੇ ਦਰਬਾਰ ‘ਚ ਪਹੁੰਚੇ। ਉਨ੍ਹਾਂ ਮੀਡੀਆ ਨੂੰ ਦੱਸਿਆ ਕਿ ਮੈਂ ਫਿਲਮ 'ਫਤਿਹ' ਦੇ ਨਿਰਮਾਣ ਦੀ ਸ਼ੁਰੂਆਤ ‘ਚ ਹੀ ਬਾਬਾ ਮਹਾਕਾਲ ਦਾ ਆਸ਼ੀਰਵਾਦ ਲਿਆ ਸੀ। ਅੱਜ ਉਹ ਫਿਲਮ ਪੂਰੀ ਹੋ ਗਈ ਹੈ ਅਤੇ ਜਲਦੀ ਹੀ ਰਿਲੀਜ਼ ਹੋਣ ਜਾ ਰਹੀ ਹੈ। ਇਸ ਲਈ ਮੈਂ ਰੱਬ ਦਾ ਸ਼ੁਕਰਾਨਾ ਕਰਨ ਆਇਆ ਹਾਂ।
ਗਾਇਕ Karan Aujla ਖਿਲਾਫ ਦਰਜ ਹੋਈ ਸ਼ਿਕਾਇਤ, ਜਾਣੋ ਕੀ ਹੈ ਮਾਮਲਾ
ਅਦਾਕਾਰ ਸੋਨੂੰ ਸੂਦ ਨੇ ਬਾਬਾ ਮਹਾਕਾਲ ਦੇ ਦਰਸ਼ਨ ਕਰਕੇ ਅਸ਼ੀਰਵਾਦ ਲਿਆ। ਫਿਲਮ ਦੀ ਸਫਲਤਾ ਲਈ ਪੁਜਾਰੀ ਨੇ ਓਮ ਨਮਹ ਸ਼ਿਵਾਏ ਦਾ ਚੋਲਾ ਪਾ ਕੇ ਅਸ਼ੀਰਵਾਦ ਵੀ ਵੀ ਦਿੱਤਾ। ਦੱਸ ਦੇਈਏ ਕਿ ਉਨ੍ਹਾਂ ਦੀ ਨਵੀਂ ਫਿਲਮ 10 ਜਨਵਰੀ ਨੂੰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੀ ਫਿਲਮ ਦੀ ਪ੍ਰਮੋਸ਼ਨ ਇੱਥੋਂ ਹੀ ਸ਼ੁਰੂ ਹੋਵੇਗੀ।
ਇਹ ਵੀ ਪੜ੍ਹੋ- 65 ਸਾਲਾਂ ਇਹ ਅਦਾਕਾਰਾ ਬਣੀ 'ਗੰਜੀ ਚੁੜੇਲ',ਵੀਡੀਓ ਦੇਖ ਤੁਸੀਂ ਵੀ ਜਾਵੋਗੇ ਡਰ
ਸੋਨੂੰ ਸੂਦ ਨੇ ਕਿਹਾ ਕਿ ਇਹ ਆਮ ਲੋਕਾਂ ਲਈ ਫਿਲਮ ਹੈ। ਇਹ ਫਿਲਮ ਸਾਈਬਰ ਕ੍ਰਾਈਮ ‘ਤੇ ਆਧਾਰਿਤ ਹੈ। ਇਹ ਦੇਸ਼ ਦੀ ਫਿਲਮ ਹੈ। ਮਹਾਕਾਲ ਬਾਬਾ ਦੀ ਕਿਰਪਾ ਨਾਲ ਫਿਲਮ ਦੀ ਸ਼ੂਟਿੰਗ ਬਹੁਤ ਹੀ ਵਧੀਆ ਢੰਗ ਨਾਲ ਹੋਈ ਹੈ।
ਇਹ ਵੀ ਪੜ੍ਹੋ-ਘਰ 'ਚੋਂ ਕਲੇਸ਼ ਖ਼ਤਮ ਕਰ ਖ਼ੁਸ਼ੀਆਂ ਤੇ ਧਨ ਦੌਲਤ ਨਾਲ ਭਰ ਦਿੰਦਾ ਹੈ ਇਹ ਪੌਦਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੰਗਨਾ ਨੇ ਭੈਣ ਦੇ ਜਨਮਦਿਨ 'ਤੇ ਸਾਂਝੀ ਕੀਤੀ ਖ਼ਾਸ ਪੋਸਟ
NEXT STORY