ਐਂਟਰਟੇਨਮੈਂਟ ਡੈਸਕ : ਬਾਲੀਵੁੱਡ ਅਦਾਕਾਰ ਸੰਨੀ ਦਿਓਲ ਆਪਣੀ ਦਮਦਾਰ ਅਦਾਕਾਰੀ ਲਈ ਜਾਣੇ ਜਾਂਦੇ ਹਨ। ਅਦਾਕਾਰ ਨੇ ਪਿਛਲੇ ਸਾਲ 'ਗਦਰ 2' ਨਾਲ ਧਮਾਕੇਦਾਰ ਵਾਪਸੀ ਕੀਤੀ। ਫ਼ਿਲਮ ਨੇ ਬਾਕਸ ਆਫਿਸ 'ਤੇ ਜ਼ਬਰਦਸਤ ਕਮਾਈ ਕੀਤੀ ਅਤੇ ਕਈ ਰਿਕਾਰਡ ਤੋੜੇ। ਹੁਣ ਅਦਾਕਾਰ ਕੋਲ ਕਈ ਸ਼ਾਨਦਾਰ ਫ਼ਿਲਮਾਂ ਹਨ, ਜਿਸ 'ਚ 'ਲਾਹੌਰ: 1947' ਅਤੇ 'ਬਾਰਡਰ 2' ਸ਼ਾਮਲ ਹਨ। ਪ੍ਰਸ਼ੰਸਕ ਉਨ੍ਹਾਂ ਦੀ ਹਰ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਹੁਣ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਬਾਲੀਵੁੱਡ ਦੇ 'ਤਾਰਾ ਸਿੰਘ' ਅੱਜ 19 ਅਕਤੂਬਰ ਨੂੰ ਆਪਣਾ 67ਵਾਂ ਜਨਮਦਿਨ ਮਨਾ ਰਹੇ ਹਨ, ਇਸ ਖ਼ਾਸ ਦਿਨ 'ਤੇ ਅਸੀਂ ਤੁਹਾਨੂੰ ਇੱਕ ਸਪੈਸ਼ਲ ਟ੍ਰੀਟ ਦੇਣ ਜਾ ਰਹੇ ਹਾਂ, ਜੇਕਰ ਤੁਸੀਂ ਇੱਕ ਪੰਜਾਬੀ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਸੰਨੀ ਦਿਓਲ ਦੀਆਂ ਅਜਿਹੀਆਂ ਫ਼ਿਲਮਾਂ ਦੀ ਲਿਸਟ ਤਿਆਰ ਕੀਤੀ ਹੈ, ਜਿਸ 'ਚ ਅਦਾਕਾਰ ਨੇ ਸਰਦਾਰ ਬਣ ਕੇ ਪੂਰੀ ਦੁਨੀਆਂ 'ਚ ਸਰਦਾਰਾਂ ਅਤੇ ਪੰਜਾਬੀਆਂ ਦਾ ਨਾਂ ਰੌਸ਼ਨ ਕੀਤਾ ਹੈ।
ਬਾਰਡਰ
ਸਾਲ 1997 'ਚ ਰਿਲੀਜ਼ ਹੋਈ ਸੰਨੀ ਦਿਓਲ ਦੀ 'ਬਾਰਡਰ' ਇੱਕ ਸੁਪਰਹਿੱਟ ਫ਼ਿਲਮ ਹੈ। ਇਹ ਫ਼ਿਲਮ 1971 ਦੀ ਭਾਰਤ-ਪਾਕਿਸਤਾਨ ਜੰਗ 'ਤੇ ਫਿਲਮਾਈ ਗਈ ਹੈ। ਜੇਪੀ ਦੱਤਾ ਦੁਆਰਾ ਨਿਰਦੇਸ਼ਤ ਇਸ ਫ਼ਿਲਮ 'ਚ ਸੰਨੀ ਦਿਓਲ ਨੇ ਇੱਕ ਸਰਦਾਰ ਫੌਜੀ ਅਫਸਰ ਦੀ ਭੂਮਿਕਾ ਨਿਭਾਈ। ਇਸ ਫ਼ਿਲਮ 'ਚ ਸੰਨੀ ਦੇ ਰੋਲ ਦਾ ਨਾਂ ਕੁਲਦੀਪ ਸਿੰਘ ਚਾਂਦਪੁਰੀ ਸੀ।
ਗਦਰ: ਏਕ ਪ੍ਰੇਮ ਕਥਾ
ਇਸ ਲਿਸਟ 'ਚ ਦੂਜੇ ਨੰਬਰ 'ਤੇ ਸੰਨੀ ਦਿਓਲ ਦੀ ਇੱਕ ਹੋਰ ਹਿੱਟ ਫ਼ਿਲਮ 'ਗਦਰ: ਏਕ ਪ੍ਰੇਮ ਕਥਾ' ਰੱਖੀ ਹੈ, ਸ਼ਾਇਦ ਹੀ ਕੋਈ ਭਾਰਤੀ ਹੋਵੇ ਜਿਸ ਨੇ ਸੰਨੀ ਦਿਓਲ ਦੀ ਇਹ ਫ਼ਿਲਮ ਦੇਖੀ ਨਾ ਹੋਵੇ। 2001 'ਚ ਰਿਲੀਜ਼ ਹੋਈ ਇਸ ਫ਼ਿਲਮ 'ਚ ਅਦਾਕਾਰ ਦੇ ਰੋਲ ਦਾ ਨਾਂ 'ਤਾਰਾ ਸਿੰਘ' ਸੀ।
ਜੋ ਬੋਲੇ ਸੋ ਨਿਹਾਲ
'ਜੋ ਬੋਲੇ ਸੋ ਨਿਹਾਲ' ਫ਼ਿਲਮ ਦੇ ਨਾਂ ਤੋਂ ਹੀ ਤੁਹਾਨੂੰ ਸਪੱਸ਼ਟ ਹੋ ਗਿਆ ਹੋਣਾ ਹੈ, ਇਸ ਫ਼ਿਲਮ 'ਚ ਅਦਾਕਾਰ ਨੇ ਨਿਹਾਲ ਸਿੰਘ ਪੁਲਸ ਅਫ਼ਸਰ ਦੀ ਭੂਮਿਕਾ ਨਿਭਾਈ ਹੈ, ਜੋ ਕਿ ਇੱਕ ਇਮਾਨਦਾਰ ਪੁਲਸ ਵਾਲਾ ਹੁੰਦਾ ਹੈ। ਹਾਲਾਂਕਿ 2005 'ਚ ਰਿਲੀਜ਼ ਹੋਈ ਇਸ ਫ਼ਿਲਮ ਨੂੰ ਕਾਫ਼ੀ ਵਿਵਾਦ ਦਾ ਸਾਹਮਣਾ ਵੀ ਕਰਨਾ ਪਿਆ।
ਯਮਲਾ ਪਗਲਾ ਦੀਵਾਨਾ
2011 'ਚ ਰਿਲੀਜ਼ ਹੋਈ ਫ਼ਿਲਮ 'ਯਮਲਾ ਪਗਲਾ ਦੀਵਾਨਾ' ਨੂੰ ਅਸੀਂ ਇਸ ਲਿਸਟ 'ਚ ਖ਼ਾਸ ਤੌਰ 'ਤੇ ਸ਼ਾਮਲ ਕੀਤਾ ਹੈ। ਇਸ ਫ਼ਿਲਮ 'ਚ ਅਦਾਕਾਰ ਦੇ ਰੋਲ ਦਾ ਨਾਂ 'ਪਰਮਵੀਰ ਸਿੰਘ ਢਿੱਲੋਂ' ਹੈ। ਇਸ ਫ਼ਿਲਮ ਦੀ ਵੰਨਗੀ ਕਾਮੇਡੀ ਹੈ, ਇਸ ਫ਼ਿਲਮ 'ਚ ਸੰਨੀ ਨੇ ਆਪਣੇ ਪਿਤਾ ਧਰਮਿੰਦਰ ਅਤੇ ਭਰਾ ਬੌਬੀ ਦਿਓਲ ਨਾਲ ਮਿਲ ਕੇ ਸਭ ਦਾ ਦਿਲ ਜਿੱਤਿਆ।
ਸਿੰਘ ਸਾਹਬ ਦਿ ਗ੍ਰੇਟ
ਸੰਨੀ ਦਿਓਲ, ਉਰਵਸ਼ੀ ਰੌਤੇਲਾ ਅਤੇ ਪ੍ਰਕਾਸ਼ ਰਾਜ ਸਟਾਰਰ 'ਸਿੰਘ ਸਾਹਬ ਦਿ ਗ੍ਰੇਟ' ਸੰਨੀ ਦਿਓਲ ਦੀਆਂ ਸ਼ਾਨਦਾਰ ਫ਼ਿਲਮਾਂ 'ਚੋਂ ਇੱਕ ਹੈ। ਸਾਲ 2013 'ਚ ਰਿਲੀਜ਼ ਹੋਈ ਇਸ ਫ਼ਿਲਮ 'ਚ ਸੰਨੀ ਦਿਓਲ ਨੇ ਸ਼ਰਨਜੀਤ ਸਿੰਘ ਤਲਵਾਰ ਯਾਨੀਕਿ ਸਿੰਘ ਸਾਬ੍ਹ ਦਾ ਕਿਰਦਾਰ ਨਿਭਾਇਆ।
ਇਨ੍ਹਾਂ ਫ਼ਿਲਮਾਂ ਤੋਂ ਇਲਾਵਾ ਸੰਨੀ ਦਿਓਲ ਦੀਆਂ ਹੋਰ ਬਹੁਤ ਸਾਰੀਆਂ ਸ਼ਾਨਦਾਰ ਫ਼ਿਲਮਾਂ ਹਨ, ਜਿਨ੍ਹਾਂ 'ਚ ਉਨ੍ਹਾਂ ਨੇ ਇੱਕ ਪੰਜਾਬੀ ਦੀ ਭੂਮਿਕਾ ਨਿਭਾਈ ਹੈ। ਇੱਥੇ ਇਹ ਜ਼ਿਕਰ ਕਰਨਾ ਕਾਫੀ ਜ਼ਰੂਰੀ ਹੈ ਕਿ ਸੰਨੀ ਦਿਓਲ ਬਾਲੀਵੁੱਡ ਦੇ ਅਜਿਹੇ ਅਦਾਕਾਰ ਹਨ, ਜੋ ਸਿੱਖ ਸਰਦਾਰ ਦੇ ਰੂਪ 'ਚ ਸਭ ਤੋਂ ਜ਼ਿਆਦਾ ਜੱਚਦੇ ਹਨ। ਇਸ ਦਾ ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਅਦਾਕਾਰ ਖੁਦ ਪੰਜਾਬ ਦੇ ਜੰਮਪਲ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸਲਮਾਨ ਖ਼ਾਨ ਨੇ ਦੁਬਈ ਤੋਂ ਮੰਗਵਾਈ ਬੁਲੇਟ ਪਰੂਫ ਕਾਰ
NEXT STORY