ਐਂਟਰਟੇਨਮੈਂਟ ਡੈਸਕ : ਬੱਚਨ ਪਰਿਵਾਰ ਦੀ ਨੂੰਹ ਐਸ਼ਵਰਿਆ ਰਾਏ ਹਮੇਸ਼ਾ ਖ਼ਬਰਾਂ 'ਚ ਰਹਿੰਦੀ ਹੈ। ਉਹ ਸਾਲਾਂ ਤੋਂ ਇੰਡਸਟਰੀ ‘ਤੇ ਰਾਜ ਕਰ ਰਹੀ ਹੈ। ਪ੍ਰਸ਼ੰਸਕ ਉਸ ਨਾਲ ਜੁੜੀ ਹਰ ਛੋਟੀ-ਵੱਡੀ ਗੱਲ ਜਾਣਨਾ ਚਾਹੁੰਦੇ ਹਨ। ਅਜਿਹੀ ਸਥਿਤੀ 'ਚ ਅਸੀਂ ਤੁਹਾਡੇ ਲਈ ਐਸ਼ਵਰਿਆ ਰਾਏ ਨਾਲ ਜੁੜੀ ਇੱਕ ਦਿਲਚਸਪ ਕਹਾਣੀ ਲੈ ਕੇ ਆਏ ਹਾਂ। ਇਹ ਘਟਨਾ ਉਸ ਸਮੇਂ ਦੀ ਹੈ ਜਦੋਂ ਐਸ਼ਵਰਿਆ ਸਕੂਲ 'ਚ ਪੜ੍ਹਦੀ ਸੀ। ਉਹ ਪੜ੍ਹ ਰਹੀ ਸੀ। ਸਭ ਕੁਝ ਠੀਕ ਚੱਲ ਰਿਹਾ ਸੀ ਪਰ ਫਿਰ ਅਚਾਨਕ ਇੱਕ ਦਿਨ ਕੁਝ ਅਜਿਹਾ ਹੋਇਆ ਕਿ ਅਦਾਕਾਰਾ ਰੋ ਪਈ ਪਰ ਕਿਉਂ?
ਇਹ ਖ਼ਬਰ ਵੀ ਪੜ੍ਹੋ - ਸੂਬਾ ਸਰਕਾਰ Youtubers ਤੇ Reel ਬਣਾਉਣ ਵਾਲਿਆਂ ਨੂੰ ਦਵੇਗੀ ਲੱਖਾਂ ਰੁਪਏ, ਜਾਣੋ ਕੀ ਹੈ ਸਕੀਮ
ਇਸ ਘਟਨਾ ਨੇ ਕੀਤਾ ਸਭ ਨੂੰ ਹੈਰਾਨ
ਬਾਲੀਵੁੱਡ ਦੀਆਂ ਕਈ ਅਭਿਨੇਤਰੀਆਂ ਪੜ੍ਹਾਈ 'ਚ ਬਹੁਤ ਵਧੀਆ ਸਨ। ਐਸ਼ਵਰਿਆ ਰਾਏ ਵੀ ਹਮੇਸ਼ਾ ਟਾਪ ਕਰਦੀ ਸੀ। ਉਸ ਨੇ ਇਸ ਬਾਰੇ ਸਾਲ 2000 'ਚ ਰੈਡਿਫ ਨੂੰ ਦਿੱਤੇ ਇੱਕ ਇੰਟਰਵਿਊ 'ਚ ਦੱਸਿਆ ਸੀ ਕਿ ਉਹ ਸਕੂਲ ਦੀ ਹੈੱਡ ਗਰਲ ਸੀ। ਸਾਰੇ ਉਸ ਦੀ ਪ੍ਰਸ਼ੰਸਾ ਕਰਦੇ ਸਨ।
ਐਸ਼ਵਰਿਆ ਦੇ ਮਾਪਿਆਂ ਨੇ ਕਦੇ ਵੀ ਉਸ 'ਤੇ ਪੜ੍ਹਾਈ ਲਈ ਦਬਾਅ ਨਹੀਂ ਪਾਇਆ ਪਰ ਫਿਰ ਵੀ ਉਹ ਹਮੇਸ਼ਾ ਟਾਪ ਕਰਦੀ ਸੀ ਪਰ ਜਦੋਂ ਉਹ ਦਸਵੀਂ ਜਮਾਤ 'ਚ ਪਹੁੰਚੀ ਤਾਂ ਅਜਿਹਾ ਨਹੀਂ ਹੋਇਆ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਸਾਰਿਆਂ ਨੂੰ ਲੱਗਦਾ ਸੀ ਕਿ ਐਸ਼ਵਰਿਆ ਟਾਪਰ ਹੋਵੇਗੀ ਪਰ ਅਸਲੀਅਤ 'ਚ ਅਜਿਹਾ ਨਹੀਂ ਹੋਇਆ।
ਇਹ ਖ਼ਬਰ ਵੀ ਪੜ੍ਹੋ - ਗੰਭੀਰ ਬੀਮਾਰੀ ਦੇ ਹੋ ਸਕਦੇ ਨੇ ਸੰਕੇਤ, ਜੇਕਰ ਵਾਰ-ਵਾਰ ਸਰੀਰ ਦੇ ਇਨ੍ਹਾਂ ਹਿੱਸਿਆਂ 'ਚ ਹੁੰਦੈ ਦਰਦ
ਅਦਾਕਾਰਾ ਫੁੱਟ-ਫੁੱਟ ਕੇ ਲੱਗੀ ਰੋਣ
ਐਸ਼ਵਰਿਆ ਨੇ 10ਵੀਂ ਜਮਾਤ 'ਚ 7ਵਾਂ ਜਾਂ 8ਵਾਂ ਰੈਂਕ ਪ੍ਰਾਪਤ ਕੀਤਾ। ਜਿਵੇਂ ਹੀ ਐਸ਼ਵਰਿਆ ਨੂੰ ਇਸ ਬਾਰੇ ਪਤਾ ਲੱਗਾ, ਉਹ ਬਹੁਤ ਦੁਖੀ ਹੋਈ। ਇੰਨਾ ਜ਼ਿਆਦਾ ਕਿ ਉਹ ਫੁੱਟ-ਫੁੱਟ ਕੇ ਰੋਣ ਲੱਗ ਪਈ। ਇਹ ਦੇਖ ਕੇ ਐਸ਼ਵਰਿਆ ਦੇ ਦੋਸਤਾਂ ਅਤੇ ਮਾਪਿਆਂ ਨੇ ਉਸ ਦੀ ਮਦਦ ਕੀਤੀ। 12ਵੀਂ ਜਮਾਤ 'ਚ ਐਸ਼ਵਰਿਆ ਨੇ PCB 'ਚ 90% ਅੰਕ ਪ੍ਰਾਪਤ ਕੀਤੇ। ਇਨ੍ਹਾਂ ਅੰਕਾਂ ਦੇ ਨਾਲ ਐਸ਼ ਨੂੰ ਬੰਬਈ ਦੇ ਮੈਡੀਕਲ ਕਾਲਜ 'ਚ ਦਾਖਲਾ ਨਹੀਂ ਮਿਲਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਜਾਨ੍ਹਵੀ ਕਪੂਰ ਨੇ ਵਧਾਇਆ ਪਾਰਾ, ਹੌਟ ਲੁੱਕ ਕੀਤੀ ਫਲਾਂਟ
NEXT STORY