ਜਲੰਧਰ (ਬਿਊਰੋ) - ਅੱਜ ਦੇ ਸਮੇਂ 'ਚ ਕੋਲੈਸਟ੍ਰਾਲ ਦਾ ਵਧਣਾ ਇੱਕ ਆਮ ਸਮੱਸਿਆ ਮੰਨੀ ਜਾਂਦਾ ਹੈ। ਇਹ ਸਮੱਸਿਆ ਦੁਨੀਆ ਭਰ 'ਚ ਲਗਭਗ ਹਰ ਉਮਰ ਦੇ ਲੋਕਾਂ ਨੂੰ ਬਹੁਤ ਪ੍ਰਭਾਵਿਤ ਕਰ ਰਹੀ ਹੈ। ਇਸ ਲਈ ਜੀਵਨ ਸ਼ੈਲੀ, ਖੁਰਾਕ, ਕਸਰਤ ਅਤੇ ਗਲਤ ਆਦਤਾਂ ਜ਼ਿੰਮੇਵਾਰ ਹੋ ਸਕਦੀਆਂ ਹਨ।
ਕੋਲੈਸਟ੍ਰੋਲ ਕੀ ਹੈ?
ਕੋਲੈਸਟ੍ਰੋਲ ਇੱਕ ਚਰਬੀ ਵਰਗਾ ਪਦਾਰਥ ਹੁੰਦਾ ਹੈ, ਜੋ ਸਾਡੇ ਸਰੀਰ ਦੇ ਲਗਭਗ ਸਾਰੇ ਸੈੱਲਾਂ 'ਚ ਪਾਇਆ ਜਾਂਦਾ ਹੈ। ਇਹ ਸਰੀਰ 'ਚ ਪਾਇਆ ਜਾਣ ਵਾਲਾ ਇੱਕ ਕਿਸਮ ਦਾ ਪ੍ਰੋਟੀਨ ਹੈ। ਸਾਡੇ ਸਰੀਰ 'ਚ 2 ਤਰ੍ਹਾਂ ਦਾ ਕੋਲੈਸਟ੍ਰੋਲ ਪਾਇਆ ਜਾਂਦਾ ਹੈ। ਪਹਿਲਾ LDL ਯਾਨੀਕਿ ਘੱਟ ਘਣਤਾ ਵਾਲਾ ਲਿਪੋਪ੍ਰੋਟੀਨ ਅਤੇ ਦੂਸਰਾ HDL ਯਾਨੀ ਉੱਚ ਘਣਤਾ ਵਾਲੀ ਲਿਪੋਪ੍ਰੋਟੀਨ। ਇਨ੍ਹਾਂ 'ਚੋ LDL ਨੂੰ ਮਾੜਾ ਕੋਲੇਸਟ੍ਰੋਲ ਅਤੇ HDL ਨੂੰ ਚੰਗੇ ਕੋਲੇਸਟ੍ਰੋਲ ਵਜੋਂ ਜਾਣਿਆ ਜਾਂਦਾ ਹੈ। ਬਹੁਤ ਜ਼ਿਆਦਾ ਚਰਬੀ ਵਾਲਾ ਭੋਜਨ ਖਾਣਾ, ਸਰੀਰਕ ਸਿਹਤ ਦੇ ਕਾਰਨ ਜਾਂ ਤਣਾਅ ਵਰਗੀਆਂ ਸਮੱਸਿਆਵਾਂ ਕਾਰਨ ਵੀ ਸਰੀਰ 'ਚ ਮਾੜੇ ਕੋਲੇਸਟ੍ਰੋਲ ਦਾ ਪੱਧਰ ਵੱਧ ਸਕਦਾ ਹੈ।
ਦੱਸ ਦੇਈਏ ਕਿ ਜਿਵੇਂ-ਜਿਵੇਂ ਸਰੀਰ 'ਚ ਮਾੜੇ ਕੋਲੇਸਟ੍ਰੋਲ ਦਾ ਪੱਧਰ ਵਧਦਾ ਹੈ, ਚੰਗੇ ਕੋਲੇਸਟ੍ਰੋਲ ਦਾ ਪੱਧਰ ਘੱਟ ਹੋਣ ਲੱਗਦਾ ਹੈ। ਅਜਿਹੀ ਸਥਿਤੀ 'ਚ ਸਾਡੀਆਂ ਖੂਨ ਦੀਆਂ ਨਾੜੀਆਂ ਅਤੇ ਧਮਨੀਆਂ 'ਚ ਚਰਬੀ ਜਮ੍ਹਾ ਹੋਣ ਲੱਗਦੀ ਹੈ, ਜਿਸ ਨਾਲ ਸਰੀਰ ਦੀ ਖੂਨ ਸੰਚਾਰ ਪ੍ਰਕਿਰਿਆ 'ਚ ਵਿਘਨ ਪੈਣ ਲੱਗਦਾ ਹੈ। ਨਤੀਜੇ ਵਜੋਂ ਦਿਲ, ਦਿਮਾਗ ਅਤੇ ਸਰੀਰ ਦੇ ਹੋਰ ਕਈ ਹਿੱਸਿਆਂ 'ਚ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਸਰੀਰ 'ਚ ਮਾੜੇ ਕੋਲੇਸਟ੍ਰੋਲ ਦੇ ਵਾਧੇ ਨੂੰ ਜੀਵਨ ਸ਼ੈਲੀ ਦੀ ਬਿਮਾਰੀ ਮੰਨਿਆ ਜਾ ਸਕਦਾ ਹੈ।
ਕੋਲੇਸਟ੍ਰੋਲ ਵਧਣ ਦੇ ਲੱਛਣ
- ਡਾਕਟਰਾਂ ਅਨੁਸਾਰ, ਮਾੜਾ ਕੋਲੈਸਟ੍ਰੋਲ ਵਧਣ ਦੇ ਕੋਈ ਲੱਛਣ ਨਹੀਂ ਹਨ ਪਰ ਇਹ ਹੋਰ ਬਿਮਾਰੀਆਂ ਲਈ ਖਤਰੇ ਦਾ ਕਾਰਨ ਬਣ ਸਕਦਾ ਹੈ।
- ਸਰੀਰ 'ਚ ਲਗਾਤਾਰ ਵਧ ਰਿਹਾ ਭਾਰ ਵੀ ਹਾਈ ਕੋਲੇਸਟ੍ਰੋਲ ਦਾ ਲੱਛਣ ਹੋ ਸਕਦਾ ਹੈ।
- ਲੱਤਾਂ 'ਚ ਲਗਾਤਾਰ ਗੰਭੀਰ ਦਰਦ ਦਾ ਹੋਣਾ।
- ਪੈਰਾਂ ਅਤੇ ਹੱਥਾਂ 'ਚ ਦਰਦ ਦਾ ਵਧਣਾ।
- ਪਸੀਨਾ ਆਉਣਾ ਕੋਈ ਵੱਡੀ ਗੱਲ ਨਹੀਂ ਹੈ ਪਰ ਜੇਕਰ ਬਹੁਤ ਜ਼ਿਆਦਾ ਅਤੇ ਬਿਨ੍ਹਾਂ ਕਿਸੇ ਗੱਲ ਦੇ ਪਸੀਨਾ ਆਉਦਾ ਹੈ ਤਾਂ ਕੋਲੈਸਟ੍ਰੋਲ ਵਧਣ ਦਾ ਲੱਛਣ ਹੋ ਸਕਦਾ ਹੈ।
- ਜੇਕਰ ਤੁਹਾਡੇ ਸਰੀਰ 'ਚ ਕੋਲੈਸਟ੍ਰੋਲ ਦਾ ਪੱਧਰ ਉੱਚਾ ਹੈ ਤਾਂ ਤੁਹਾਡੀ ਚਮੜੀ ਦਾ ਰੰਗ ਬਦਲ ਸਕਦਾ ਹੈ।
- ਛਾਤੀ 'ਚ ਗੰਭੀਰ ਦਰਦ ਹੋਣਾ।
- ਕਈ ਵਾਰ ਤੁਸੀਂ ਆਪਣੀਆਂ ਲੱਤਾਂ, ਪੱਟਾਂ, ਕੁੱਲ੍ਹੇ ਅਤੇ ਪੈਰਾਂ ਦੀਆਂ ਉਂਗਲਾਂ 'ਚ ਗੰਭੀਰ ਕੜਵੱਲ ਮਹਿਸੂਸ ਕਰ ਸਕਦੇ ਹੋ, ਇਹ ਵੀ ਹਾਈ ਕੋਲੇਸਟ੍ਰੋਲ ਦਾ ਲੱਛਣ ਹੋ ਸਕਦਾ ਹੈ।
ਚੰਗੀਆਂ ਆਦਤਾਂ
- ਮੋਟਾਪੇ ਤੋਂ ਬਚੋ।
- ਖੁਰਾਕ ਦਾ ਧਿਆਨ ਰੱਖੋ।
- ਸਰਗਰਮ ਕਸਰਤ ਕਰੋ।
- ਸਿਗਰਟ ਪੀਣ ਤੋਂ ਬਚੋ।
- ਹੋਰ ਸਮੱਸਿਆਵਾਂ ਬਾਰੇ ਸੁਚੇਤ ਰਹੋ।
- ਤਣਾਅ ਤੋਂ ਬਚੋ।
- ਸਿਰਫ ਡਾਕਟਰ ਦੀ ਸਲਾਹ ਦੀ ਪਾਲਣਾ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸਵੇਰੇ ਖਾਲੀ ਪੇਟ ਪੀਓ ਕੋਸਾ ਪਾਣੀ, ਸਰੀਰ ਨੂੰ ਮਿਲਣਗੇ ਅਣਗਿਣਤ ਫਾਇਦੇ
NEXT STORY