ਨਵੀਂ ਦਿੱਲੀ- ਬਾਲੀਵੁੱਡ ਦੀ ਅਦਾਕਾਰਾ ਅਮੀਸ਼ਾ ਪਟੇਲ ਅੱਜ ਆਪਣਾ 49 ਸਾਲਾਂ ਜਨਮਦਿਨ ਮਨਾ ਰਹੀ ਹੈ। ਇਸ ਅਦਾਕਾਰਾ ਨੇ ਆਪਣੀ ਪਹਿਲੀ ਫ਼ਿਲਮ ਨਾਲ ਹੀ ਹਲਚਲ ਮਚਾ ਦਿੱਤੀ ਸੀ।

ਅਦਾਕਾਰਾ ਨੇ ਰਾਕੇਸ਼ ਰੋਸ਼ਨ ਦੀ ਫ਼ਿਲਮ 'ਕਹੋ ਨਾ ਪਿਆਰ ਹੈ ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਅਮੀਸ਼ਾ ਨੇ ਆਪਣੇ ਕਰੀਅਰ 'ਚ ਹਿੱਟ ਤੋਂ ਜ਼ਿਆਦਾ ਫਲਾਪ ਫਿਲਮਾਂ 'ਚ ਕੰਮ ਕੀਤਾ ਹੈ। ਪਹਿਲੀ ਫਿਲਮ 'ਕਹੋ ਨਾ ਪਿਆਰ ਹੈ ' ਰਿਤਿਕ ਰੋਸ਼ਨ ਨਾਲ ਅਦਾਕਾਰਾ ਦੀ ਜੋੜੀ ਨੂੰ ਕਾਫ਼ੀ ਪਸੰਦ ਕੀਤਾ ਗਿਆ ਸੀ। ਰਿਤਿਕ ਨੇ ਵੀ ਇਸ ਫ਼ਿਲਮ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਅਮੀਸ਼ਾ ਨੇ ਆਪਣੇ ਕਰੀਅਰ 'ਚ ਇੱਕ ਸੁਪਰ ਬਲਾਕਬਸਟਰ ਅਤੇ ਇੱਕ ਆਲ ਟਾਈਮ ਬਲਾਕਬਸਟਰ ਫ਼ਿਲਮ 'ਚ ਕੰਮ ਕੀਤਾ ਹੈ।ਸੰਨੀ ਦਿਓਲ ਨਾਲ ਉਨ੍ਹਾਂ ਦੀਆਂ ਦੋਵੇਂ ਫਿਲਮਾਂ 'ਗਦਰ' ਅਤੇ 'ਗਦਰ 2' ਨੂੰ ਕਾਫ਼ੀ ਪਸੰਦ ਕੀਤਾ ਗਿਆ ਹੈ।

ਉਸ ਨੇ ਇਸ ਫਿਲਮ 'ਚ ਸਕੀਨਾ ਦੀ ਭੂਮਿਕਾ ਨਿਭਾ ਕੇ ਆਪਣਾ ਗੁਆਚਿਆ ਸਟਾਰਡਮ ਮੁੜ ਹਾਸਲ ਕੀਤਾ। ਇੰਨਾ ਹੀ ਨਹੀਂ ਅਮੀਸ਼ਾ ਨੇ ਆਪਣੇ ਕਰੀਅਰ 'ਚ ਕਈ ਬਲਾਕਬਸਟਰ ਫ਼ਿਲਮਾਂ ਨੂੰ ਵੀ ਠੁਕਰਾ ਦਿੱਤਾ ਹੈ।

ਦੱਸ ਦਈਏ ਕਿ ਅਮੀਸ਼ਾ ਪਟੇਲ ਨੇ ਸ਼ਾਹਰੁਖ ਖਾਨ ਦੀ ਫ਼ਿਲਮ 'ਚਲਤੇ ਚਲਤੇ' ਦਾ ਆਫਰ ਵੀ ਠੁਕਰਾ ਦਿੱਤਾ ਸੀ। ਇਸ ਤੋਂ ਇਲਾਵਾ ਉਸ ਨੇ ਸੰਜੇ ਦੱਤ ਦੀ ਬਲਾਕਬਸਟਰ ਫ਼ਿਲਮ 'ਮੁੰਨਾ ਭਾਈ' ਅਤੇ ਸਲਮਾਨ ਖਾਨ ਨਾਲ 'ਤੇਰੇ ਨਾਮ' ਫ਼ਿਲਮ ਨੂੰ ਵੀ ਠੁਕਰਾ ਦਿੱਤਾ ਸੀ।
ਤੁਹਾਨੂੰ ਦੱਸ ਦੇਈਏ ਕਿ 49 ਸਾਲ ਦੀ ਉਮਰ ਵਿੱਚ ਵੀ ਅਮੀਸ਼ਾ ਪਟੇਲ ਅੱਜ ਵੀ ਸਿੰਗਲ ਹੈ। ਪਿਛਲੇ ਸਾਲ ਰਿਲੀਜ਼ ਹੋਈ ਉਨ੍ਹਾਂ ਦੀ ਫ਼ਿਲਮ 'ਗਦਰ 2' ਨੇ ਵੀ ਹਲਚਲ ਮਚਾ ਦਿੱਤੀ ਸੀ।
ਕਾਰਤਿਕ ਆਰਯਨ ਨੇ ਫੇਅਰਨੈੱਸ ਕਰੀਮ-ਪਾਨ ਮਸਾਲਾ ਦੇ ਵਿਗਿਆਪਨ ਕਰਨ ਤੋਂ ਕੀਤਾ ਇਨਕਾਰ
NEXT STORY