ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਫ਼ਿਲਮ 'ਐਮਰਜੈਂਸੀ' ਦੀ ਰਿਲੀਜ਼ ਨੂੰ ਲੈ ਕੇ ਵਿਵਾਦ ਵਧਦਾ ਜਾ ਰਿਹਾ ਹੈ। ਫ਼ਿਲਮ 'ਐਮਰਜੈਂਸੀ' 6 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਸੀ। 'ਐਮਰਜੈਂਸੀ' ਫ਼ਿਲਮ 'ਤੇ ਸਿੱਖ ਕੌਮ ਪੂਰੀ ਤਰ੍ਹਾਂ ਪਾਬੰਦੀ ਲਗਾਉਣ 'ਤੇ ਅੜੀ ਹੋਈ ਹੈ। ਸਿੱਖ ਭਾਈਚਾਰੇ ਦੇ ਲੋਕਾਂ ਨੇ ਸੈਂਸਰ ਬੋਰਡ ਤੋਂ ਫ਼ਿਲਮ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ। ਇਸ ਕਾਰਨ ਸੈਂਸਰ ਬੋਰਡ ਨੇ 'ਐਮਰਜੈਂਸੀ' ਫ਼ਿਲਮ ਸਰਟੀਫਿਕੇਸ਼ਨ 'ਤੇ ਰੋਕ ਲਗਾ ਦਿੱਤੀ ਹੈ ਅਤੇ ਕੰਗਨਾ ਰਣੌਤ ਨੇ ਇੱਕ ਵੀਡੀਓ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਸ਼ੇਅਰ ਕਰਕੇ ਦੁੱਖ ਪ੍ਰਗਟ ਕੀਤਾ ਹੈ।
ਫ਼ਿਲਮ 'ਐਮਰਜੈਂਸੀ' ਨੂੰ ਬੈਨ ਕਰਨ ਦੀ ਕਿਉਂ ਕੀਤੀ ਜਾ ਰਹੀ ਮੰਗ?
ਸ਼੍ਰੋਮਣੀ ਅਕਾਲ ਦਲ ਅਤੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫ਼ਿਲਮ 'ਤੇ ਮੁਕੰਮਲ ਪਾਬੰਦੀ ਲਗਾਉਣ ਦੀ ਜ਼ੋਰਦਾਰ ਮੰਗ ਕੀਤੀ ਹੈ। ਸਿੱਖ ਭਾਈਚਾਰੇ ਨੇ ਕੰਗਨਾ ਰਣੌਤ ਅਤੇ ਉਸ ਦੀ ਫ਼ਿਲਮ 'ਐਮਰਜੈਂਸੀ' 'ਤੇ ਸਿੱਖ ਭਾਈਚਾਰੇ ਨੂੰ ਕਾਤਲ ਵਜੋਂ ਦਿਖਾਉਣ ਦਾ ਦੋਸ਼ ਲਗਾਇਆ ਹੈ। ਫ਼ਿਲਮ 'ਐਮਰਜੈਂਸੀ' 'ਚ ਸਾਲ 1975 'ਚ ਦੇਸ਼ 'ਚ 'ਐਮਰਜੈਂਸੀ' ਅਤੇ ਉਸ ਸਮੇਂ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਦੀ ਇੱਕ ਸਿੱਖ ਵੱਲੋਂ ਕੀਤੀ ਗਈ ਹੱਤਿਆ ਨੂੰ ਦਰਸਾਇਆ ਗਿਆ ਹੈ। ਇਹ ਵਿਵਾਦ ਉਦੋਂ ਖੜ੍ਹਾ ਹੋਇਆ ਜਦੋਂ ਫ਼ਿਲਮ 'ਐਮਰਜੈਂਸੀ' ਦਾ ਟ੍ਰੇਲਰ ਰਿਲੀਜ਼ ਹੋਇਆ। ਅਜਿਹੇ 'ਚ ਸਿੱਖ ਭਾਈਚਾਰੇ ਨੇ ਕੰਗਨਾ ਰਣੌਤ ਅਤੇ ਸੈਂਸਰ ਬੋਰਡ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ।
ਇਹ ਖ਼ਬਰ ਵੀ ਪੜ੍ਹੋ - ਪ੍ਰਸਿੱਧ ਅਦਾਕਾਰਾ ਦਾ ਅਸ਼ਲੀਲ ਵੀਡੀਓ ਵਾਇਰਲ, ਸੋਸ਼ਲ ਮੀਡੀਆ 'ਤੇ ਮਚੀ ਤਰਥੱਲੀ
ਕੀ ਕਿਹਾ ਕੰਗਨਾ ਰਣੌਤ ਨੇ?
ਦੱਸ ਦੇਈਏ ਕਿ ਕੰਗਨਾ ਰਣੌਤ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕਰਕੇ ਆਪਣੀ ਫ਼ਿਲਮ 'ਐਮਰਜੈਂਸੀ' ਦੇ ਸਰਟੀਫੀਕੇਟ 'ਤੇ ਰੋਕ ਨੂੰ ਲੈ ਕੇ ਕਿਹਾ ਹੈ, "ਇੱਕ ਅਫਵਾਹ ਉਲੀਕੀ ਜਾ ਰਹੀ ਹੈ ਕਿ ਸਾਡੀ ਫ਼ਿਲਮ ਨੂੰ ਸੈਂਸਰ ਸਰਟੀਫਿਕੇਟ ਮਿਲ ਗਿਆ ਹੈ ਪਰ ਇਹ ਸੱਚ ਨਹੀਂ ਹੈ। ਅਸਲ 'ਚ ਸਾਡੀ ਫ਼ਿਲਮ ਦਾ ਸਰਟੀਫਿਕੇਟ ਰੋਕ ਦਿੱਤਾ ਗਿਆ ਹੈ। ਮੈਨੂੰ ਬਹੁਤ ਸਾਰੀਆਂ ਧਮਕੀਆਂ ਆ ਰਹੀਆਂ ਹਨ, ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ, ਸੈਂਸਰ ਬੋਰਡ ਨੂੰ ਵੀ ਗੰਭੀਰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਸਾਡੇ 'ਤੇ ਦਬਾਅ ਹੈ। ਮੈਨੂੰ ਨਹੀਂ ਪਤਾ ਕੀ ਅਜਿਹਾ ਕੀ ਹੋਇਆ ਜੋ ਫ਼ਿਲਮ ਅਚਾਨਕ ਬਲੈਕ ਆਊਟ ਹੋ ਗਈ, ਇਹ ਅਵਿਸ਼ਵਾਸ਼ਯੋਗ ਹੈ, ਮੈਨੂੰ ਮਾਫ ਕਰਨਾ।
ਮੈਂ ਡਰਨ ਵਾਲੀ ਨਹੀਂ ਹਾਂ : ਕੰਗਨਾ ਰਣੌਤ
ਇਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਕੰਗਨਾ ਨੇ ਕਿਹਾ, ''ਮੈਨੂੰ ਡਰਾ ਨਹੀਂ ਸਕਦੇ ਹੋ। ਮੈਂ ਇਸ ਦੇਸ਼ ਦੀ ਆਵਾਜ਼ ਨੂੰ ਮਰਨ ਨਹੀਂ ਦੇ ਸਕਦੀ ਹਾਂ। ਇਹ ਲੋਕ ਮੈਨੂੰ ਧਮਕੀਆਂ ਦੇਣ, ਮੈਨੂੰ ਗੋਲੀ ਮਾਰ ਦੇਣ, ਮੈਂ ਡਰਨ ਵਾਲੀ ਨਹੀਂ ਹਾਂ, ਇਹ ਗੁੰਡਾਗਰਦੀ ਨਹੀਂ ਚੱਲਣ ਵਾਲੀ। ਇਸ ਫ਼ਿਲਮ ਨੂੰ ਲੈ ਕੇ ਹੋਏ ਵਿਵਾਦ ‘ਤੇ ਕੰਗਨਾ ਨੇ ਕਿਹਾ ਕਿ ਉਨ੍ਹਾਂ ਦੀ ਇਹ ਫ਼ਿਲਮ ਤੱਥਾਂ ‘ਤੇ ਆਧਾਰਿਤ ਹੈ। ਇਸ ਫ਼ਿਲਮ 'ਚ ਸਿਰਫ਼ ਉਹੀ ਚੀਜ਼ਾਂ ਸ਼ਾਮਲ ਕੀਤੀਆਂ ਗਈਆਂ ਹਨ, ਜੋ ਪਬਲਿਕ ਡੋਮੇਨ 'ਚ ਮੌਜੂਦ ਹਨ।
ਇਹ ਖ਼ਬਰ ਵੀ ਪੜ੍ਹੋ - 2 ਘੰਟਿਆਂ 'ਚ ਹੀ ਸਿੱਧੂ ਮੂਸੇਵਾਲਾ ਦੇ ਗੀਤ 'Attach'ਨੇ ਤੋੜੇ ਰਿਕਾਰਡ
ਪੰਜਾਬ 'ਚ 'ਐਮਰਜੈਂਸੀ' ਦੀ ਰਿਲੀਜ਼ 'ਤੇ ਰੋਕ ਦੀ ਮੰਗ
27 ਅਗਸਤ ਨੂੰ ਪੰਜਾਬ ਦੇ ਬਠਿੰਡਾ ‘ਚ ਸਿਨੇਮਾਘਰਾਂ ਦੇ ਬਾਹਰ ਇਸ ਫ਼ਿਲਮ ਦੇ ਵਿਰੋਧ ‘ਚ ਪ੍ਰਦਰਸ਼ਨ ਹੋਣ ਦੀ ਖ਼ਬਰ ਆਈ ਸੀ। ਇਸ ਫ਼ਿਲਮ ਦੀ ਰਿਲੀਜ਼ ‘ਤੇ ਰੋਕ ਲਗਾਉਣ ਦੀ ਵੀ ਮੰਗ ਕੀਤੀ ਜਾ ਰਹੀ ਹੈ। ਵਕੀਲ ਇਮਾਨ ਸਿੰਘ ਖਹਿਰਾ ਨੇ ਪੰਜਾਬ-ਹਰਿਆਣਾ ਹਾਈ ਕੋਰਟ 'ਚ ਪਟੀਸ਼ਨ ਦਾਇਰ ਕਰਕੇ ਫ਼ਿਲਮ ਦੀ ਰਿਲੀਜ਼ ‘ਤੇ ਰੋਕ ਲਾਉਣ ਦੀ ਮੰਗ ਕੀਤੀ ਹੈ। ਦਾਇਰ ਪਟੀਸ਼ਨ 'ਚ ਕਿਹਾ ਗਿਆ ਹੈ ਕਿ ਇਸ ਫ਼ਿਲਮ 'ਚ ਸਿੱਖਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਇੰਨਾ ਹੀ ਨਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 'ਐਮਰਜੈਂਸੀ' ਦੀ ਨਿਰਮਾਤਾ ਕੰਗਨਾ ਰਣੌਤ ਨੂੰ ਵੀ ਨੋਟਿਸ ਭੇਜ ਕੇ ਸਿੱਖ ਕੌਮ ਤੋਂ ਮੁਆਫੀ ਮੰਗਣ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਕੁਝ ਸਮਾਂ ਪਹਿਲਾਂ ਰਿਲੀਜ਼ ਹੋਏ ਇਸ ਫਿਲਮ ਦੇ ਟ੍ਰੇਲਰ ਨੂੰ ਵੀ ਡਿਜੀਟਲ ਪਲੇਟਫਾਰਮ ਤੋਂ ਹਟਾਉਣ ਦੀ ਮੰਗ ਕੀਤੀ ਗਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਕੰਗਨਾ ਰਣੌਤ ਮੁੜ ਹੋਈ ਤੱਤੀ, ਕਿਹਾ- ਮੈਂ ਡਰਨ ਵਾਲੀ ਨਹੀਂ, ਇਹ ਗੁੰਡਾਗਰਦੀ ਨਹੀਂ ਚੱਲੇਗੀ
NEXT STORY