ਮਨੋਰੰਜਨ ਡੈਸਕ - ਹਰਿਆਣਾ ਦੇ ਕਰਨਾਲ ਵਿਚ ਇਕ ਸਮਾਗਮ ਦੌਰਾਨ ਬਾਲੀਵੁੱਡ ਅਦਾਕਾਰਾ ਮੌਨੀ ਰਾਏ ਨਾਲ ਬਦਸਲੂਕੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਅਦਾਕਾਰਾ ਨੇ ਸੋਸ਼ਲ ਮੀਡੀਆ ਰਾਹੀਂ ਦੱਸਿਆ ਕਿ ਜਦੋਂ ਉਹ ਸਟੇਜ ਵੱਲ ਜਾ ਰਹੀ ਸੀ, ਤਾਂ ਕੁਝ ਮਰਦਾਂ ਨੇ ਫੋਟੋ ਖਿਚਵਾਉਣ ਦੇ ਬਹਾਨੇ ਉਨ੍ਹਾਂ ਦੀ ਕਮਰ ਨੂੰ ਹੱਥ ਲਾਇਆ। ਮੌਨੀ ਨੇ ਖਾਸ ਤੌਰ 'ਤੇ ਦੋ ਬਜ਼ੁਰਗ ਵਿਅਕਤੀਆਂ ਦਾ ਜ਼ਿਕਰ ਕੀਤਾ, ਜਿਨ੍ਹਾਂ ਨੂੰ ਹੱਥ ਹਟਾਉਣ ਲਈ ਕਹਿਣ 'ਤੇ ਉਹ ਅੱਗੇ ਤੋਂ ਗੁੱਸੇ ਨਾਲ ਦੇਖਣ ਲੱਗ ਪਏ।
ਸਟੇਜ 'ਤੇ ਪਹੁੰਚਣ ਤੋਂ ਬਾਅਦ ਵੀ ਹਾਲਾਤ ਖਰਾਬ ਰਹੇ, ਜਿੱਥੇ ਲੋਕਾਂ ਨੇ ਉਨ੍ਹਾਂ ਵੱਲ ਅਸ਼ਲੀਲ ਇਸ਼ਾਰੇ ਕੀਤੇ ਅਤੇ ਗਾਲੀ-ਗਲੋਚ ਕੀਤੀ। ਮੌਨੀ ਮੁਤਾਬਕ, ਸਟੇਜ ਉੱਚੀ ਹੋਣ ਕਾਰਨ ਕੁਝ ਲੋਕ ਹੇਠਾਂ ਤੋਂ ਉਨ੍ਹਾਂ ਦੀਆਂ ਵੀਡੀਓਜ਼ ਬਣਾ ਰਹੇ ਸਨ। ਅਦਾਕਾਰਾ ਨੇ ਇਸ ਘਟਨਾ 'ਤੇ ਡੂੰਘੇ ਦੁੱਖ ਅਤੇ ਅਪਮਾਨ ਦਾ ਪ੍ਰਗਟਾਵਾ ਕਰਦਿਆਂ ਅਧਿਕਾਰੀਆਂ ਤੋਂ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਸਲਮਾਨ ਖਾਨ ਦੀ 'ਬੈਟਲ ਆਫ ਗਲਵਾਨ' ਦਾ ਪਹਿਲਾ ਗੀਤ 'ਮਾਤ੍ਰਭੂਮੀ' ਰਿਲੀਜ਼
NEXT STORY