ਮੁੰਬਈ : ਬਾਲੀਵੁੱਡ ਅਦਾਕਾਰਾ ਨੇ ਆਪਣੇ ਮਤਰੇਏ ਪਿਤਾ ਨੂੰ ਲੈ ਕੇ ਇਕ ਸਨਸਨੀਖੇਜ਼ ਖੁਲਾਸਾ ਕੀਤਾ ਹੈ। ਅਮਿਤਾਭ ਬੱਚਨ ਨਾਲ ਕੰਮ ਕਰ ਚੁੱਕੀ ਇਸ ਅਦਾਕਾਰਾ ਦਾ ਕਹਿਣੈ ਕਿ ਉਸ ਦੇ ਸੌਣ ਪਿੱਛੋਂ ਉਸ ਦਾ ਮਤਰੇਆ ਪਿਤਾ ਉਸ ਨਾਲ ਗਲਤ ਹਰਕਤਾਂ ਕਰਦਾ ਸੀ। ਇਸ ਦਾ ਪਤਾ ਉਸ ਨੂੰ ਉਦੋਂ ਲੱਗਾ, ਜਦੋਂ ਇਕ ਦਿਨ ਉਸ ਨੇ ਆਪਣੇ ਪਿਤਾ ਨੂੰ ਆਪਣੇ ਬਿਸਤਰੇ 'ਚ ਇਤਰਾਜ਼ਯੋਗ ਹਾਲਤ 'ਚ ਦੇਖਿਆ।
ਤਾਮਿਲਨਾਡੂ ਦੀ ਜੰਮਪਲ ਅਤੇ ਪੂਰੀ ਦੁਨੀਆ 'ਚ ਮਾਡਲਿੰਗ ਰਾਹੀਂ ਪਛਾਣ ਬਣਾਉਣ ਵਾਲੀ ਪਦਮਾ ਲਕਸ਼ਮੀ ਨੇ ਆਪਣੀ ਕਿਤਾਬ 'ਲਵ, ਲਾਸ ਐਂਡ ਵਾਟ ਵੀ ਐਟ' ਵਿਚ ਜੋ ਗੱਲਾਂ ਕਹੀਆਂ ਹਨ, ਉਹ ਵਾਕਈ ਹੈਰਾਨ ਕਰ ਰਹੀਆਂ ਹਨ। ਅਮਰੀਕਾ 'ਚ ਪੜ੍ਹੀ ਅਤੇ ਹੁਣ ਉਥੇ ਹੀ ਰਹਿਣ ਵਾਲੀ ਪਦਮਾ ਲਕਸ਼ਮੀ ਬਾਲੀਵੁੱਡ 'ਚ ਕੈਟਰੀਨਾ ਕੈਫ ਨਾਲ ਫਿਲਮ 'ਬੂਮ' 'ਚ ਨਜ਼ਰ ਆ ਚੁੱਕੀ ਹੈ। ਇਸ 'ਚ ਅਮਿਤਾਭ ਬੱਚਨ ਅਤੇ ਗੁਲਸ਼ਨ ਗਰੋਵਰ ਵਰਗੇ ਸਿਤਾਰਿਆਂ ਨੇ ਵੀ ਕੰਮ ਕੀਤਾ।
ਅਮੇਰਿਕਨ ਟੀ.ਵੀ. ਦਾ ਜਾਣਿਆ-ਪਛਾਣਿਆ ਚਿਹਰਾ ਹੈ ਪਦਮਾਲਕਸ਼ਮੀ। ਹਾਲ 'ਚ ਛਪੀ ਆਪਣੀ ਕਿਤਾਬ 'ਚ ਉਨ੍ਹਾਂ ਨੇ ਆਪਣੇ ਮਤਰੇਏ ਪਿਤਾ ਤੋਂ ਇਲਾਵਾ ਆਪਣੇ ਸਾਬਕਾ ਪਤੀ ਸਲਮਾਨ ਰਸ਼ਦੀ ਨੂੰ ਲੈ ਕੇ ਵੀ ਕਈ ਖੁਲਾਸੇ ਕੀਤੇ ਹਨ।
ਹਾਲਾਂਕਿ ਪਿਤਾ ਦੀਆਂ ਹਰਕਤਾਂ ਬਾਰੇ ਉਸ ਨੇ ਆਪਣੀ ਮਾਂ ਨੂੰ ਦੱਸਿਆ ਤਾਂ ਉਨ੍ਹਾਂ ਨੇ ਇਸ ਸੰਬੰਧੀ ਇਕ ਤੀਜੇ ਵਿਅਕਤੀ ਨਾਲ ਗੱਲ ਕੀਤੀ ਪਰ ਕਿਸੇ ਨੇ ਉਨ੍ਹਾਂ ਦੀ ਗੱਲ ਦਾ ਯਕੀਨ ਨਹੀਂ ਕੀਤਾ। ਜਦੋਂ ਪਦਮਾ ਦੀ ਮਾਂ ਨੂੰ ਲੱਗਾ ਕਿ ਉਨ੍ਹਾਂ ਦੀ ਬੇਟੀ ਉਥੇ ਸੁਰੱਖਿਅਤ ਨਹੀਂ ਹੈ ਤਾਂ ਉਨ੍ਹਾਂ ਨੇ ਪਦਮਾ ਨੂੰ ਭਾਰਤ ਭੇਜ ਦਿੱਤਾ।
ਜ਼ਿਕਰਯੋਗ ਹੈ ਕਿ ਸਾਲ 2004 'ਚ ਉਨ੍ਹਾਂ ਨੇ ਮਸ਼ਹੂਰ ਨਾਵਲਕਾਰ ਸਲਮਾਨ ਰਸ਼ਦੀ ਨਾਲ ਵਿਆਹ ਕਰਵਾਇਆ ਅਤੇ ਸਾਲ 2007 'ਚ ਵੱਖ ਵੀ ਹੋ ਗਏ। ਕਿਤਾਬ 'ਚ ਇਸ ਰਿਸ਼ਤੇ ਬਾਰੇ ਵੀ ਉਨ੍ਹਾਂ ਨੇ ਹੈਰਾਨ ਕਰ ਦੇਣ ਵਾਲੇ ਖੁਲਾਸੇ ਕੀਤੇ ਹਨ। ਉਨ੍ਹਾਂ ਕਿਹਾ ਸਲਮਾਨ ਉਨ੍ਹਾਂ ਨਾਲ ਸਿਰਫ ਜਿਸਮਾਨੀ ਰਿਸ਼ਤਾ ਚਾਹੁੰਦੇ ਸਨ, ਇਥੋਂ ਤੱਕ ਮਨ੍ਹਾ ਕਰਨ 'ਤੇ ਹਿੰਸਾ 'ਤੇ ਉਤਾਰੂ ਹੋ ਜਾਂਦੇ ਸਨ।
ਗਲੈਮਰਹੀਣ ਤੋਂ glam doll ਬਣੀਆਂ ਇਹ ਅਭਿਨੇਤਰੀਆਂ WATCH PICS
NEXT STORY