ਨਵੀਂ ਦਿੱਲੀ (ਬਿਊਰੋ) : ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਸੋਮਵਾਰ ਨੂੰ ਉਦੈਪੁਰ ਦੇ ਲੀਲਾ ਪੈਲੇਸ 'ਚ ਅਦਾਕਾਰਾ ਪਰਿਣੀਤੀ ਚੋਪੜਾ ਨਾਲ ਵਿਆਹ ਕਰਨ ਮਗਰੋਂ ਰਾਜਧਾਨੀ ਦਿੱਲੀ ਪਹੁੰਚ ਗਏ। ਇਸ ਦੌਰਾਨ ਪਰਿਣੀਤੀ ਤੇ ਰਾਘਵ ਦੋਵੇਂ ਹੀ ਭਾਰਤੀ ਪਹਿਰਾਵੇ 'ਚ ਨਜ਼ਰ ਆਏ।
![PunjabKesari](https://static.jagbani.com/multimedia/12_18_394958321parniti1-ll.jpg)
ਇਸ ਦੌਰਾਨ ਪਰਿਣੀਤੀ ਨੇ ਗਲੇ 'ਚ ਮੰਗਲਸੂਤਰ ਪਾਇਆ ਸੀ ਅਤੇ ਮੱਥੇ 'ਤੇ ਸੰਧੂਰ ਵੀ ਲਾਇਆ ਹੋਇਆ ਸੀ। ਪਰਿਣੀਤੀ ਚੋਪੜਾ ਨੇ ਹਰੇ ਰੰਗ ਦਾ ਸੂਟ ਪਾਇਆ ਹੋਇਆ ਸੀ, ਜਦੋਂ ਕਿ ਰਾਘਵ ਚੱਢਾ ਕੁੜਤਾ, ਪਜਾਮਾ ਅਤੇ ਨਾਲ ਬਾਸਕਟ ਪਹਿਨੀ ਹੋਈ ਸੀ।
![PunjabKesari](https://static.jagbani.com/multimedia/12_17_569800285parniti7-ll.jpg)
ਜਦੋਂ ਉਹ ਦਿੱਲੀ ਪੁੱਜੇ ਤਾਂ ਮੀਡੀਆ ਕਰਮੀਆਂ ਨੇ ਉਨ੍ਹਾਂ ਨੂੰ ਘੇਰਾ ਪਾ ਲਿਆ। ਸਾਰਿਆਂ ਨੇ ਨਵੇਂ ਜੋੜੇ ਨੂੰ ਵਿਆਹ ਦੀਆਂ ਵਧਾਈਆਂ ਦਿੱਤੀਆਂ ਅਤੇ 'ਆਪ' ਸੰਸਦ ਮੈਂਬਰ ਨੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
![PunjabKesari](https://static.jagbani.com/multimedia/12_17_567770311parniti6-ll.jpg)
ਦੱਸ ਦਈਏ ਕਿ ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਦਾ ਵਿਆਹ 24 ਸਤੰਬਰ (ਐਤਵਾਰ) ਨੂੰ ਉਦੈਪੁਰ ਦੇ ਲੀਲਾ ਪੈਲੇਸ 'ਚ ਹੋਇਆ ਸੀ। ਲਾੜਾ-ਲਾੜੀ ਕਿਸ਼ਤੀ ਰਾਹੀਂ ਲੀਲਾ ਪੈਲੇਸ ਪਹੁੰਚੇ ਸਨ।
![PunjabKesari](https://static.jagbani.com/multimedia/12_17_566050728parniti5-ll.jpg)
ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ‘ਆਪ’ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਵੀ ਮੌਜੂਦ ਸਨ।
![PunjabKesari](https://static.jagbani.com/multimedia/12_17_564331884parniti4-ll.jpg)
ਦੱਸਣਯੋਗ ਹੈ ਕਿ ਪਰਿਣੀਤੀ ਅਤੇ ਰਾਘਵ ਚੱਢਾ ਨੇ 13 ਮਈ ਨੂੰ ਦਿੱਲੀ ਦੇ ਕਪੂਰਥਲਾ ਹਾਊਸ 'ਚ ਕੁੜਮਾਈ ਕਰਵਾਈ ਸੀ।
![PunjabKesari](https://static.jagbani.com/multimedia/12_17_562613384parniti3-ll.jpg)
ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਸਾਬਕਾ ਕੇਂਦਰੀ ਵਿੱਤ ਮੰਤਰੀ ਪੀ ਚਿਦੰਬਰਮ ਅਤੇ ਸ਼ਿਵ ਸੈਨਾ ਆਗੂ ਆਦਿਤਿਆ ਠਾਕਰੇ ਸਮੇਤ ਕਈ ਸਿਆਸਤਦਾਨਾਂ ਨੇ ਸ਼ਿਰਕਤ ਕੀਤੀ ਸੀ।
![PunjabKesari](https://static.jagbani.com/multimedia/12_17_560312249parniti2-ll.jpg)
ਸ਼ਾਹਰੁਖ ਖ਼ਾਨ ਨਾਲ ਟਕਰਾਉਣਗੇ ਪ੍ਰਭਾਸ, ਇਕੋ ਦਿਨ ਰਿਲੀਜ਼ ਹੋਣਗੀਆਂ ‘ਡੰਕੀ’ ਤੇ ‘ਸਾਲਾਰ’!
NEXT STORY