ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਨੇ 'ਆਪ' ਨੇਤਾ ਰਾਘਵ ਚੱਢਾ ਨਾਲ ਉਦੈਪੁਰ 'ਚ ਸ਼ਾਹੀ ਮਹਿਲ ਲੀਲਾ ਪੈਲੇਸ 'ਚ ਗ੍ਰੈਂਡ ਵੈਡਿੰਗ 'ਤੇ ਪਾਣੀ ਵਾਂਗ ਪੈਸਾ ਖਰਚ ਕੀਤਾ। ਅਜਿਹੇ 'ਚ ਇਹ ਸਵਾਲ ਉੱਠਣਾ ਸੁਭਾਵਿਕ ਹੈ ਕਿ ਪਰਿਣੀਤੀ ਚੋਪੜਾ ਕਿੰਨੀ ਕਮਾਈ ਕਰਦੀ ਹੈ? ਆਓ ਤੁਹਾਨੂੰ ਦੱਸਦੇ ਹਾਂ ਪਰਿਣੀਤੀ ਦੀ ਜਾਇਦਾਦ ਸਬੰਧੀ ਖ਼ਾਸ ਵੇਰਵਾ, ਜੋ ਇਸ ਪ੍ਰਕਾਰ ਹੈ।
ਪਰਿਣੀਤੀ ਚੋਪੜਾ ਨੇ ਆਪਣੇ ਪਰਿਵਾਰ ਤੇ ਦੋਸਤਾਂ ਦੀ ਮੌਜੂਦਗੀ 'ਚ ਲੀਲਾ ਪੈਲੇਸ 'ਚ ਬੀਤੇ ਦਿਨੀਂ ਰਾਘਵ ਚੱਢਾ ਨਾਲ ਫੇਰੇ ਲਏ। ਵਿਆਹ ਵਾਲੀ ਥਾਂ ਲੀਲਾ ਪੈਲੇਸ ਤਿੰਨ ਦਿਨਾਂ ਲਈ ਬੁੱਕ ਕੀਤਾ ਸੀ, ਜਿਸ ਦਾ ਇਕ ਦਿਨ ਦਾ ਕਿਰਾਇਆ ਲੱਖਾਂ 'ਚ ਹੈ। ਜੋੜੇ ਨੇ ਵਿਆਹ 'ਤੇ ਮਿਲ ਕੇ ਪੈਸੇ ਖਰਚ ਕੀਤੇ।
ਕਿੰਨੀ ਹੈ ਪਰਿਣੀਤੀ ਚੋਪੜਾ ਦੀ ਜਾਇਦਾਦ ?
ਪਰਿਣੀਤੀ ਚੋਪੜਾ ਲੰਬੇ ਸਮੇਂ ਤੋਂ ਫ਼ਿਲਮ ਇੰਡਸਟਰੀ 'ਤੇ ਰਾਜ ਕਰ ਰਹੀ ਹੈ। ਉਹ ਇਕ ਫ਼ਿਲਮ ਲਈ ਕਰੋੜਾਂ ਰੁਪਏ ਚਾਰਜ ਕਰਦੀ ਹੈ। ਉਹ ਕਰੋੜਾਂ ਦੀਆਂ ਕਾਰਾਂ 'ਚ ਘੁੰਮਦੀ ਹੈ ਤੇ ਆਲੀਸ਼ਾਨ ਘਰ 'ਚ ਰਹਿੰਦੀ ਹੈ। ਫਾਈਨੈਂਸ਼ੀਅਲ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ, ਪਰਿਣੀਤੀ ਦੀ ਕੁੱਲ ਜਾਇਦਾਦ 60 ਕਰੋੜ ਰੁਪਏ ਹੈ। ਫ਼ਿਲਮਾਂ ਤੋਂ ਇਲਾਵਾ ਉਹ ਸੋਸ਼ਲ ਮੀਡੀਆ ਪੋਸਟਾਂ, ਬ੍ਰਾਂਡ ਵਿਗਿਆਪਨਾਂ ਤੇ ਮਾਡਲਿੰਗ ਤੋਂ ਵੀ ਮੋਟੀ ਕਮਾਈ ਕਰਦੀ ਹੈ।
ਰਾਘਵ ਚੱਢਾ ਦੀ ਕਿੰਨੀ ਹੈ ਜਾਇਦਾਦ ?
ਰਾਘਵ ਚੱਢਾ ਦੀ ਕੁੱਲ ਜਾਇਦਾਦ ਦੀ ਗੱਲ ਕਰੀਏ ਤਾਂ ਉਹ ਚੰਗੀ ਕਮਾਈ ਕਰਦੇ ਹਨ। My Neta.com ਮੁਤਾਬਕ, ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਕੁੱਲ ਜਾਇਦਾਦ 50 ਲੱਖ ਰੁਪਏ ਹੈ। ਉਨ੍ਹਾਂ ਦੀ ਚੱਲ ਜਾਇਦਾਦ 37 ਲੱਖ ਰੁਪਏ ਦੇ ਕਰੀਬ ਹੈ। ਖ਼ਬਰਾਂ ਮੁਤਾਬਕ, ਰਾਘਵ ਚੱਢਾ ਲਗਜ਼ਰੀ ਲਾਈਫ ਨਹੀਂ ਜਿਊਂਦੇ। ਉਨ੍ਹਾਂ ਕੋਲ ਮਾਰੂਤੀ ਸਵਿਫਟ ਡਿਜ਼ਾਇਰ ਹੈ, ਜਿਸ ਦੀ ਕੀਮਤ ਕਰੀਬ 1.5 ਲੱਖ ਰੁਪਏ ਹੈ। ਸੋਨੇ ਦੇ ਗਹਿਣੇ ਤੇ 37 ਲੱਖ ਰੁਪਏ ਦਾ ਘਰ ਇਹ ਸਾਬਿਤ ਕਰਦਾ ਹੈ ਕਿ ਰਾਘਵ ਸਾਦਾ ਜੀਵਨ ਜਿਊਣਾ ਪਸੰਦ ਕਰਦੇ ਹਨ।
ਪਰਿਣੀਤੀ ਚੋਪੜਾ ਦੀ ਕਾਰ ਕੁਲੈਕਸ਼ਨ ਤੇ ਘਰ
ਕਰੋੜਾਂ ਦੀ ਮਾਲਕਨ ਪਰਿਣੀਤੀ ਚੋਪੜਾ ਲਗਜ਼ਰੀ ਜ਼ਿੰਦਗੀ ਜਿਊਂਦੀ ਹੈ। ਪਰੀ ਦਾ ਮੁੰਬਈ 'ਚ ਇਕ ਆਲੀਸ਼ਾਨ ਘਰ ਹੈ, ਜਿਸ ਦੀ ਕੀਮਤ ਲਗਪਗ 22 ਕਰੋੜ ਰੁਪਏ ਦੱਸੀ ਜਾ ਰਹੀ ਹੈ। ਅਦਾਕਾਰਾ ਕੋਲ ਕਰੋੜਾਂ ਦੀ ਕਾਰ ਕੁਲੈਕਸ਼ਨ ਹੈ। ਉਹ Jaguar XJL, Audi Q5, ਅਤੇ Audi6 ਵਰਗੇ ਬ੍ਰਾਂਡੇਡ ਵਾਹਨਾਂ ਦੀ ਮਾਲਕਨ ਹੈ।
ਪਰਿਣੀਤੀ ਚੋਪੜਾ ਦਾ ਕਰੀਅਰ
ਬਾਲੀਵੁੱਡ ਦੀ ਦੇਸੀ ਗਰਲ ਪ੍ਰਿਅੰਕਾ ਚੋਪੜਾ ਦੀ ਚਚੇਰੀ ਭੈਣ ਪਰਿਣੀਤੀ ਨੇ ਆਪਣੇ ਦਮ 'ਤੇ ਇੰਡਸਟਰੀ 'ਚ ਵੱਖਰਾ ਮੁਕਾਮ ਹਾਸਲ ਕੀਤਾ ਹੈ। ਉਸ ਨੇ ਫ਼ਿਲਮ 'ਲੇਡੀਜ਼ ਵਰਸਿਜ਼ ਰਿੱਕੀ ਬਹਿਲ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਉਸ ਨੂੰ ਸਭ ਤੋਂ ਵੱਧ ਪ੍ਰਸਿੱਧੀ ਫ਼ਿਲਮ 'ਇਸ਼ਕਜ਼ਾਦੇ' ਤੋਂ ਮਿਲੀ। ਇਸ ਤੋਂ ਬਾਅਦ ਉਹ ਲਗਾਤਾਰ ਹੀ ਕਈ ਫ਼ਿਲਮਾਂ 'ਚ ਨਜ਼ਰ ਆਈ। ਅਦਾਕਾਰਾ ਪਰਿਣੀਤੀ ਹੁਣ ਅਕਸ਼ੈ ਕੁਮਾਰ ਦੀ ਆਉਣ ਵਾਲੀ ਫ਼ਿਲਮ 'ਮਿਸ਼ਨ ਰਾਣੀਗੰਜ' 'ਚ ਵੀ ਨਜ਼ਰ ਆਵੇਗੀ। ਵਿਆਹ ਤੋਂ ਬਾਅਦ ਇਹ ਉਸ ਦੀ ਪਹਿਲੀ ਫ਼ਿਲਮ ਹੋਵੇਗੀ।
10 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਫ਼ਿਲਮ ‘ਮੌਜਾਂ ਹੀ ਮੌਜਾਂ’ ਦਾ ਟਰੇਲਰ (ਵੀਡੀਓ)
NEXT STORY