ਨਵੀਂ ਦਿੱਲੀ- ਦੱਖਣ ਭਾਰਤੀ ਸਿਨੇਮਾ ਦੀ ਪ੍ਰਸਿੱਧ ਅਦਾਕਾਰਾ ਸ਼੍ਰੀਲੀਲਾ ਇਨ੍ਹੀਂ ਦਿਨੀਂ ਇੱਕ ਵੱਡੇ ਡਿਜੀਟਲ ਵਿਵਾਦ ਦਾ ਸ਼ਿਕਾਰ ਹੋਈ ਹੈ। ਸੋਸ਼ਲ ਮੀਡੀਆ 'ਤੇ ਉਸਦੀਆਂ AI (ਆਰਟੀਫੀਸ਼ੀਅਲ ਇੰਟੈਲੀਜੈਂਸ) ਦੁਆਰਾ ਬਣਾਈਆਂ ਗਈਆਂ ਕੁੱਝ ਅਸ਼ਲੀਲ ਅਤੇ ਫਰਜ਼ੀ 'ਬਾਥਰੂਮ ਫੋਟੋਆਂ' ਜ਼ੋਰਦਾਰ ਵਾਇਰਲ ਹੋ ਰਹੀਆਂ ਹਨ। ਇਸ ਘਟਨਾ ਤੋਂ ਬਾਅਦ ਅਦਾਕਾਰਾ ਨੇ ਜਨਤਕ ਤੌਰ 'ਤੇ ਆਪਣਾ ਗੁੱਸਾ ਅਤੇ ਨਿਰਾਸ਼ਾ ਜ਼ਾਹਰ ਕੀਤੀ ਹੈ।
'ਤਕਨਾਲੋਜੀ ਦੀ ਵਰਤੋਂ ਅਤੇ ਦੁਰਵਰਤੋਂ ਵਿੱਚ ਫਰਕ'
ਅਦਾਕਾਰਾ ਸ਼੍ਰੀਲੀਲਾ ਨੇ ਸੋਸ਼ਲ ਮੀਡੀਆ 'ਤੇ ਇੱਕ ਭਾਵੁਕ ਪੋਸਟ ਸਾਂਝਾ ਕਰਕੇ ਇਹ ਸਪੱਸ਼ਟ ਕੀਤਾ ਹੈ ਕਿ ਵਾਇਰਲ ਹੋ ਰਹੀਆਂ ਇਹ ਨਿੱਜੀ ਤਸਵੀਰਾਂ ਉਸਦੀਆਂ ਨਹੀਂ ਹਨ ਅਤੇ ਲੋਕ ਉਨ੍ਹਾਂ ਦਾ ਗਲਤ ਇਸਤੇਮਾਲ ਕਰ ਰਹੇ ਹਨ। ਸ਼੍ਰੀਲੀਲਾ ਨੇ ਹੱਥ ਜੋੜ ਕੇ ਬੇਨਤੀ ਕੀਤੀ ਹੈ ਕਿ ਕਿਸੇ ਵੀ ਤਰ੍ਹਾਂ ਦੇ 'AI ਜਨਰੇਟਿਡ ਨਾਨਸੈਂਸ' ਨੂੰ ਸਪੋਰਟ ਨਾ ਕੀਤਾ ਜਾਵੇ। ਉਸਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਤਕਨਾਲੋਜੀ ਦੀ ਵਰਤੋਂ (Use) ਕਰਨ ਅਤੇ ਉਸਦੀ ਦੁਰਵਰਤੋਂ (Abuse) ਕਰਨ ਵਿੱਚ ਇੱਕ ਵੱਡਾ ਫਰਕ ਹੁੰਦਾ ਹੈ। ਉਸਦੀ ਸਮਝ ਅਨੁਸਾਰ, ਤਕਨਾਲੋਜੀ ਜੀਵਨ ਨੂੰ ਆਸਾਨ ਬਣਾਉਣ ਲਈ ਹੈ, ਨਾ ਕਿ ਖਰਾਬ ਕਰਨ ਲਈ। ਅਦਾਕਾਰਾ ਨੇ ਕਿਹਾ ਕਿ ਉਹ ਜਾਣਦੀ ਹੈ ਕਿ ਆਨਲਾਈਨ ਬਹੁਤ ਸਾਰੀਆਂ ਚੀਜ਼ਾਂ ਹੋ ਰਹੀਆਂ ਹਨ, ਅਤੇ ਉਸਦੇ ਕੁੱਝ ਦੋਸਤ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਨਾਲ ਜੂਝ ਰਹੇ ਹਨ। ਉਸਨੇ ਭਾਵੁਕ ਹੁੰਦੇ ਹੋਏ ਕਿਹਾ ਕਿ ਦੁਨੀਆ ਦੀ ਹਰ ਲੜਕੀ ਕਿਸੇ ਦੀ ਧੀ, ਭੈਣ ਜਾਂ ਦੋਸਤ ਹੈ।
ਸ਼੍ਰੀਲੀਲਾ ਦੇ ਇਸ ਪੋਸਟ ਤੋਂ ਬਾਅਦ, ਅਦਾਕਾਰਾ ਰਸ਼ਮਿਕਾ ਮੰਦਾਨਾ ਸਭ ਤੋਂ ਪਹਿਲਾਂ ਉਸਦੇ ਸਮਰਥਨ ਵਿੱਚ ਆਈ ਹੈ ਅਤੇ ਸ਼੍ਰੀਲੀਲਾ ਦੀ ਗੱਲ ਨਾਲ ਸਹਿਮਤੀ ਜਤਾਈ ਹੈ।
ਕੌਣ ਹੈ ਪਾਇਲ ਗੇਮਿੰਗ? ਜਿਸ ਦੇ ਨਾਂ ਤੋਂ ਵਾਇਰਲ ਹੋ ਰਹੀ ਇਤਰਾਜ਼ਯੋਗ ਵੀਡੀਓ
NEXT STORY