ਚੰਡੀਗੜ੍ਹ (ਬਿਊਰੋ) - ਸੋਸ਼ਲ ਮੀਡੀਆ 'ਤੇ ਹਮੇਸ਼ਾ ਸਰਗਰਮ ਰਹਿਣ ਵਾਲੀ ਬਾਲੀਵੁੱਡ ਅਦਾਕਾਰਾ ਰਿਚਾ ਚੱਢਾ ਨੇ ਟਵਿੱਟਰ ਨੂੰ ਅਲਵਿਦਾ ਕਹਿਣ ਦਾ ਐਲਾਨ ਕੀਤਾ ਹੈ। ਟਵਿੱਟਰ 'ਤੇ ਲੇਟੈਸਟ ਪੋਸਟ ਕਰਦੇ ਹੋਏ ਰਿਚਾ ਚੱਢਾ ਨੇ ਕਿਹਾ ਕਿ, ''ਉਹ ਟਵਿੱਟਰ ਨੂੰ ਛੱਡ ਰਹੀ ਹੈ।'' ਦੱਸ ਦਈਏ ਕਿ ਬਾਲੀਵੁੱਡ ਅਦਾਕਾਰਾ ਰਿਚਾ ਨੇ ਟ੍ਰੋਲਰਸ ਤੋਂ ਪ੍ਰੇਸ਼ਾਨ ਹੋ ਕੇ ਟਵਿੱਟਰ ਨੂੰ ਡਿਲੀਟ ਕਰਨ ਦਾ ਫੈਸਲਾ ਕੀਤਾ ਹੈ। ਰਿਚਾ ਚੱਢਾ ਨੇ ਆਖਰੀ ਟਵੀਟ 'ਚ ਲਿਖਿਆ, ''ਮੈਂ ਇਸ ਐਪ ਨੂੰ ਆਪਣੇ ਫੋਨ ਤੋਂ ਹਟਾ ਰਹੀ ਹਾਂ। ਇਹ ਬਹੁਤ ਜ਼ਿਆਦਾ ਟੌਕਸਿਕ ਹੈ, ਅਲਵਿਦਾ।'' ਹਾਲ ਹੀ 'ਚ ਰਿਚਾ ਚੱਢਾ ਨੂੰ ਉਸ ਦੇ ਵਿਆਹ ਤੇ ਉਨ੍ਹਾਂ ਦੇ ਸਾਥੀ ਅਲੀ ਫਜ਼ਲ ਨੂੰ ਲੈ ਕੇ ਟਰੋਲ ਕੀਤਾ ਗਿਆ ਸੀ। ਇਸ ਤੋਂ ਬਾਅਦ ਰਿਚਾ ਨੇ ਟਰੋਲਰਾਂ ਨੂੰ ਕਰਾਰਾ ਜਵਾਬ ਵੀ ਦਿੱਤਾ ਸੀ।
ਦੱਸ ਦਈਏ ਕਿ ਰਿਚਾ ਚੱਢਾ ਉਨ੍ਹਾਂ ਬਾਲੀਵੁੱਡ ਅਦਾਕਾਰਾਂ 'ਚੋਂ ਇੱਕ ਹੈ, ਜੋ ਟਵਿੱਟਰ 'ਤੇ ਮੌਜੂਦਾ ਵਿਸ਼ਿਆਂ 'ਤੇ ਖੁੱਲ੍ਹ ਕੇ ਆਪਣੀ ਰਾਏ ਰੱਖਦੀ ਹੈ। ਹਾਲਾਂਕਿ, ਇਸ ਸਭ ਦੇ ਵਿਚਕਾਰ ਰਿਚਾ ਕਈ ਵਾਰ ਟਰੋਲ ਵੀ ਹੁੰਦੀ ਰਹੀ ਸੀ। ਟਵਿੱਟਰ 'ਤੇ ਬਹੁਤ ਸਾਰੇ ਯੂਜ਼ਰਸ ਨੇ ਰਿਚਾ ਨੂੰ ਉਨ੍ਹਾਂ ਦੀ ਪਰਸਨਲ ਲਾਈਫ ਨੂੰ ਲੈ ਕੇ ਟਰੋਲ ਕੀਤਾ। ਕੁਝ ਲੋਕਾਂ ਨੇ ਰਿਚਾ ਦੇ ਬੁਆਏਫ੍ਰੈਂਡ ਅਲੀ ਫਜ਼ਲ ਅਤੇ ਉਨ੍ਹਾਂ ਦੇ ਰਿਸ਼ਤੇ ਬਾਰੇ ਅਪਮਾਨਜਨਕ ਸ਼ਬਦ ਵੀ ਲਿਖੇ ਸਨ। ਇਸ ਸਭ ਨੂੰ ਟੌਕਸਿਕ ਦੱਸਦਿਆਂ ਰਿਚਾ ਚੱਢਾ ਨੇ ਟਵਿੱਟਰ ਛੱਡਣ ਦਾ ਐਲਾਨ ਕੀਤਾ।
ਦੱਸਣਯੋਗ ਹੈ ਕਿ ਰਿਚਾ ਚੱਢਾ ਤੇ ਅਲੀ ਫਜ਼ਲ ਛੇਤੀ ਹੀ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਦੋਵੇਂ ਲੰਮੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਅਕਸਰ ਦੋਵੇਂ ਇਕੱਠੇ ਤਸਵੀਰਾਂ ਵੀ ਸਾਂਝੀਆਂ ਕਰਦੇ ਰਹਿੰਦੇ ਹਨ।
ਨੋਟ - ਰਿਚਾ ਚੱਢਾ ਦੇ ਟਵਿੱਟਰ ਛੱਡਣ ਦੇ ਐਲਾਨ 'ਤੇ ਤੁਹਾਡੀ ਕੀ ਹੈ ਪ੍ਰਤੀਕਿਰਿਆ, ਕੁਮੈਂਟ ਕਰਕੇ ਦੱਸੋ।
ਦੁਰਗਾ ਪੂਜਾ ਲਈ 'ਦੁਰਗਾ ਪੰਡਾਲ' ਪਹੁੰਚੀ ਕਾਜੋਲ, ਸਾੜ੍ਹੀ 'ਚ ਦਿੱਤੇ ਪੋਜ਼ (ਤਸਵੀਰਾਂ)
NEXT STORY