ਮੁੰਬਈ : ਟੋਕੀਓ ਓਲਪਿੰਕ 2020 'ਚ ਭਾਰਤ ਦੀ ਵੇਟਲਿਫਟਰ ਮੀਰਾਬਾਈ ਚਾਨੂ ਨੇ ਸਿਲਵਰ ਮੈਡਲ ਆਪਣੇ ਨਾਂ ਕਰ ਲਿਆ ਹੈ। ਮੀਰਾਬਾਈ ਚਾਨੂ ਦੇ ਮੈਡਲ ਜਿੱਤਣ ਨਾਲ ਪੂਰੇ ਦੇਸ਼ 'ਚ ਖੁਸ਼ੀ ਦੀ ਲਹਿਰ ਆ ਗਈ ਹੈ। ਅਜਿਹੇ 'ਚ ਸੈਲੀਬ੍ਰਿਟੀਜ਼ ਸੋਸ਼ਲ ਮੀਡੀਆ 'ਤੇ ਮੀਰਾਬਾਈ ਚਾਨੂ ਨੂੰ ਵਧਾਈ ਦੇ ਰਹੇ ਹਨ। ਬਾਲੀਵੁੱਡ ਸਿਤਾਰੇ ਕਿਵੇਂ ਪਿੱਛੇ ਰਹਿ ਸਕਦੇ ਹਨ।
ਬਾਲੀਵੁੱਡ ਅਦਾਕਾਰਾ ਤਾਪਸੀ ਪੁਨੂ,ਰਵੀਨਾ ਟੰਡਨ, ਵਰੁਣ ਧਵਨ,ਅਦਾਕਾਰ ਫਰਹਾਨ ਅਖ਼ਤਰ, ਰਣਦੀਪ ਹੁੱਢਾ, ਸੋਫੀ ਚੌਧਰੀ,ਕਰੀਨਾ ਕਪੂਰ ਅਤੇ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਨੇ ਮੀਰਾਬਾਈ ਚਾਨੂ ਨੂੰ ਸਿਲਵਰ ਮੈਡਲ ਦੀ ਖੁਸ਼ੀ 'ਚ ਟਵੀਟ ਕਰ ਕੇ ਸ਼ੁੱਭਕਾਮਨਾਵਾਂ ਦਿੱਤੀਆਂ ਹਨ।
ਤਾਪਸੀ ਪੁਨੂ ਨੇ ਮੀਰਾਬਾਈ ਚਾਨੂ ਦੇ ਜਿੱਤਣ ਦੀ ਖ਼ੁਸ਼ੀ 'ਚ ਆਪਣੇ ਟਵਿੱਟਰ ਅਕਾਊਂਟ 'ਤੇ ਇਕ ਪੋਸਟ ਸਾਂਝੀ ਕੀਤੀ ਹੈ। ਤਾਪਸੀ ਨੇ ਲਿਖਿਆ, ਇਸ ਨਾਲ ਅਸੀਂ ਸ਼ੁਰੂ ਕਰਦੇ ਹਨ।ਕਮ ਆਨ ਇੰਡੀਆ।
ਬਾਲੀਵੁੱਡ ਅਦਾਕਾਰ ਅਤੇ ਡਾਇਰੈਕਟਰ ਫਰਹਾਨ ਅਖ਼ਤਰ ਨੇ ਵੀ ਮੀਰਾਬਾਈ ਚਾਨੂ ਨੂੰ ਜਿੱਤ ਦੀ ਵਧਾਈ ਦਿੱਤੀ ਹੈ।
ਫੇਸਬੁੱਕ ’ਤੇ ਮੁੜ ਸਰਗਰਮ ਹੋਏ ਗਾਇਕ ਮਲਕੀਤ ਸਿੰਘ, ਲਾਈਵ ਹੋ ਜਤਾਈ ਖ਼ੁਸ਼ੀ
NEXT STORY