ਐਂਟਰਟੇਨਮੈਂਟ ਡੈਸਕ- ਅਦਾਕਾਰ ਦੇ ਰੂਪ 'ਚ ਆਪਣਾ ਕਰੀਅਰ ਸ਼ੁਰੂ ਕਰਨ ਵਾਲੇ ਬਿਹਤਰੀਨ ਨਿਦਰੇਸ਼ਕਾਂ 'ਚ ਸ਼ਾਮਲ ਕਰਨ ਜੌਹਰ ਦਾ ਨਾਮ ਕਈ ਬਲਾਕਬਸਟਰ ਫਿਲਮਾਂ 'ਚ ਹੈ। ਅਭਿਨੈ 'ਚ ਭਾਵੇਂ ਹੀ ਉਹ ਨਾ ਚਮਕੇ ਹੋਣ, ਪਰ ਨਿਰਦੇਸ਼ਕ ਦੇ ਹੁਨਰ ਨਾਲ ਉਨ੍ਹਾਂ ਨੇ ਵੱਡੇ ਪਰਦੇ 'ਤੇ ਜਾਦੂ ਦਿਖਾ ਦਿੱਤਾ ਹੈ। ਪ੍ਰੋਫੈਸ਼ਨਲ ਫਰੰਟ 'ਚ ਉਨ੍ਹਾਂ ਨੇ ਦੁਨੀਆ ਭਰ 'ਚ ਆਪਣੀ ਸਫਲਤਾ ਦਾ ਪਰਚਮ ਲਹਿਰਾਇਆ ਹੋਵੇ ਅਤੇ ਲੋਕ ਉਨ੍ਹਾਂ 'ਤੇ ਮਰਦੇ ਹਨ, ਪਰ ਨਿੱਜੀ ਜ਼ਿੰਦਗੀ 'ਚ ਕਰਨ ਜੌਹਰ ਦੇ ਦਿਲ 'ਚ ਕੌਣ ਹੈ, ਹੁਣ ਇਹ ਵੀ ਪਤਾ ਲੱਗ ਗਿਆ ਹੈ।
ਇਹ ਵੀ ਪੜ੍ਹੋ- ਯੁਜਵੇਂਦਰ ਨੂੰ ਆਪਣੀਆਂ ਉਂਗਲੀਆਂ 'ਤੇ ਨਚਾਉਂਦੀ ਸੀ ਧਨਸ਼੍ਰੀ, ਖੁਦ ਕੀਤਾ ਸੀ ਖੁਲਾਸਾ
ਇਸ ਵਾਰ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ ਅਤੇ ਦੱਸਿਆ ਹੈ ਕਿ ਉਹ ਕਿਸ ਨੂੰ ਡੇਟ ਕਰ ਰਹੇ ਹਨ। ਕਰਨ ਦੀ ਇਹ ਪੋਸਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਕਰਨ ਦੀ ਇਹ ਪੋਸਟ ਕਾਫ਼ੀ ਮਜ਼ਾਕੀਆ ਹੈ। ਇਹ ਦੇਖ ਕੇ ਲੋਕ ਬਹੁਤ ਹੱਸ ਰਹੇ ਹਨ। ਉਨ੍ਹਾਂ ਨੇ ਦੱਸਿਆ ਹੈ ਕਿ ਜਿਸ ਵਿਅਕਤੀ ਨੂੰ ਉਹ ਡੇਟ ਕਰ ਰਹੇ ਹਨ, ਉਹ ਉਨ੍ਹਾਂ ਦੇ ਬਿੱਲ ਵੀ ਭਰਦਾ ਹੈ। ਕਰਨ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਲਿਖਿਆ - ‘ਮੈਂ ਇੰਸਟਾਗ੍ਰਾਮ ਨੂੰ ਡੇਟ ਕਰ ਰਿਹਾ ਹਾਂ। ਉਹ ਮੇਰੀ ਗੱਲ ਸੁਣਦਾ ਹੈ… ਮੈਨੂੰ ਆਪਣੇ ਸੁਪਨਿਆਂ ਦਾ ਪਾਲਣ ਕਰਨ ਲਈ ਕਹਿੰਦਾ ਹੈ ਅਤੇ ਮੇਰੇ ਬਿੱਲ ਵੀ ਭਰਦਾ ਹੈ। ਪਿਆਰ ਕਰਨ ਵਾਲੀ ਕਿਹੜੀ ਚੀਜ਼ ਇਸ ਵਿੱਚ ਨਹੀਂ ਹੈ?’ ਕਰਨ ਜੌਹਰ ਦੀ ਇਹ ਪੋਸਟ ਵਾਇਰਲ ਹੋ ਰਹੀ ਹੈ। ਪਿਛਲੇ ਸਾਲ ਦੀਵਾਲੀ ਦੌਰਾਨ ਕਰਨ ਨੇ ਇਕੱਲੇ ਰਹਿਣ ਬਾਰੇ ਗੱਲ ਕੀਤੀ ਸੀ। ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਪੋਸਟ ‘ਤੇ ਲਿਖਿਆ ਸੀ - ‘ਦੀਵਾਲੀ ਦੀਆਂ ਰਾਤਾਂ, ਇੰਨੀਆਂ ਮੀਟਿੰਗਾਂ, ਇੰਨੀਆਂ ਗੱਲਾਂ, ਫਿਰ ਵੀ ਭੀੜ ਵਿੱਚ ਇਕੱਲੇ, ਮੈਂ ਆਪਣੇ ਸਿੰਗਲ ਸਟੇਟਸ ਤੋਂ ਕਦੋਂ ਵੱਖ ਹੋਵਾਂਗਾ।’
ਇਹ ਵੀ ਪੜ੍ਹੋ- ਲਾਸ ਏਂਜਲਸ ਦੀ ਅੱਗ 'ਚ ਮਸ਼ਹੂਰ TV ਅਦਾਕਾਰ ਦੀ ਮੌਤ
ਵਰਕ ਫਰੰਟ ਦੀ ਗੱਲ ਕਰੀਏ ਤਾਂ ਕਰਨ ਜੌਹਰ ਨੇ ਹਾਲ ਹੀ ਵਿੱਚ ਸਿਧਾਰਥ ਮਲਹੋਤਰਾ ਨਾਲ ਰੈਂਪ ਵਾਕ ਕੀਤਾ। ਇਸ ਦੌਰਾਨ ਕਰਨ ਚਿੱਟੇ ਰੰਗ ਦੇ ਪਹਿਰਾਵੇ ਵਿੱਚ ਨਜ਼ਰ ਆਏ। ਉਨ੍ਹਾਂ ਨੇ ਸਾਟਿਨ ਕਮੀਜ਼ ਦੇ ਨਾਲ ਪੈਂਟ ਅਤੇ ਟ੍ਰੈਂਚ ਕੋਟ ਪਾਇਆ ਹੋਇਆ ਸੀ। ਕਰਨ ਨੇ ਆਪਣੇ ਲੁੱਕ ਨੂੰ ਹੀਰੇ ਦੇ ਹਾਰ ਨਾਲ ਪੂਰਾ ਕੀਤਾ ਸੀ। ਉਨ੍ਹਾਂ ਨੇ ਇਸ ਲੁੱਕ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵੀ ਸ਼ੇਅਰ ਕੀਤੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਧਾਕੜ ਕ੍ਰਿਕਟਰ ਦੀ ਪਤਨੀ ਪੰਜਾਬੀ ਫ਼ਿਲਮ 'ਚ ਪਾਵੇਗੀ ਧੂੰਮਾਂ
NEXT STORY