ਮੁੰਬਈ- ਸਾਊਥ ਦੇ ਸੁਪਰਸਟਾਰ ਅੱਲੂ ਅਰਜੁਨ ਦੀ ਬਹੁਤ ਉਡੀਕੀ ਜਾ ਰਹੀ ਫਿਲਮ 'ਪੁਸ਼ਪਾ: ਦਿ ਰੂਲ' ਅੱਜ ਸਿਨੇਮਾਘਰਾਂ ਦਾ ਸ਼ਿੰਗਾਰ ਬਣ ਚੁੱਕੀ ਹੈ। ਫਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਇਸ ਨੂੰ ਲੈ ਕੇ ਲੋਕਾਂ 'ਚ ਕਾਫੀ ਕ੍ਰੇਜ਼ ਸੀ। ਪੁਸ਼ਪਾ 2 ਦੀ ਐਡਵਾਂਸ ਬੁਕਿੰਗ ਕਈ ਦਿਨ ਪਹਿਲਾਂ ਸ਼ੁਰੂ ਹੋ ਗਈ ਸੀ। ਅੱਲੂ ਅਰਜੁਨ ਨੂੰ ਇਸ ਫਿਲਮ ਤੋਂ ਦਰਸ਼ਕਾਂ ਦਾ ਅਥਾਹ ਪਿਆਰ ਮਿਲਿਆ ਹੈ। ਕਾਬਿਲੇਗੌਰ ਹੈ ਕਿ ਅੱਲੂ ਪੁਸ਼ਪਾ ਦੇ ਪਹਿਲੇ ਭਾਗ ਤੋਂ ਹੀ ਪ੍ਰਸ਼ੰਸਕਾਂ ਵਿੱਚ ਪ੍ਰਸਿੱਧ ਹੋ ਗਏ ਸਨ। ਅਜਿਹੇ 'ਚ ਹੁਣ ਫਿਰ ਤੋਂ ਸੁਪਰਸਟਾਰ ਸੁਰਖੀਆਂ 'ਚ ਹਨ। ਇਸ ਦੌਰਾਨ ਅੱਲੂ ਅਰਜੁਨ ਨੂੰ ਆਪਣੇ ਪੁੱਤਰ ਦਾ ਇਕ ਖਾਸ ਨੋਟ ਮਿਲਿਆ, ਜਿਸ ਨੂੰ ਪੜ੍ਹ ਕੇ ਉਹ ਕਾਫੀ ਭਾਵੁਕ ਹੋ ਗਏ। ਅਦਾਕਾਰ ਨੇ ਇਸ ਦੀ ਝਲਕ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ।
'ਪੁਸ਼ਪਾ 2' ਦੀ ਰਿਲੀਜ਼ ਦੇ ਦੌਰਾਨ, ਅੱਲੂ ਅਰਜੁਨ ਦੇ ਪੁੱਤਰ ਅਯਾਨ ਨੇ ਉਨ੍ਹਾਂ ਨੂੰ ਇੱਕ ਖਾਸ ਨੋਟ ਲਿਖਿਆ ਅਤੇ ਆਪਣੇ ਆਪ ਨੂੰ ਆਪਣੇ ਪਿਤਾ ਦਾ ਨੰਬਰ ਵਨ ਫੈਨ ਦੱਸਿਆ। ਅਯਾਨ ਨੇ ਆਪਣੇ ਪਿਤਾ ਲਈ ਲਿਖਿਆ, 'ਪਿਆਰੇ ਪਾਪਾ, ਮੈਂ ਤੁਹਾਨੂੰ ਇਹ ਦੱਸਣ ਲਈ ਇਹ ਨੋਟ ਲਿਖ ਰਿਹਾ ਹਾਂ ਕਿ ਮੈਨੂੰ ਤੁਹਾਡੀ ਸਫਲਤਾ, ਮਿਹਨਤ, ਜਨੂੰਨ ਅਤੇ ਸਮਰਪਣ 'ਤੇ ਕਿੰਨਾ ਮਾਣ ਹੈ।'ਅੱਲੂ ਅਰਜੁਨ ਦੇ ਪੁੱਤਰ ਨੇ ਅੱਗੇ ਲਿਖਿਆ, 'ਜਦੋਂ ਮੈਂ ਤੁਹਾਨੂੰ ਦੇਖਦਾ ਹਾਂ, ਮੈਨੂੰ ਲੱਗਦਾ ਹੈ ਕਿ ਮੈਂ ਸਿਖਰ 'ਤੇ ਹਾਂ। ਅੱਜ ਦਾ ਦਿਨ ਖਾਸ ਹੈ ਕਿਉਂਕਿ ਅੱਜ ਇੱਕ ਮਹਾਨ ਅਦਾਕਾਰ ਦੀ ਫਿਲਮ ਆ ਰਹੀ ਹੈ। ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਤੁਹਾਡੇ ਵਿੱਚ ਮਿਸ਼ਰਤ ਭਾਵਨਾਵਾਂ ਹਨ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਪੁਸ਼ਪਾ ਸਿਰਫ ਇਕ ਫਿਲਮ ਨਹੀਂ ਹੈ, ਇਹ ਤੁਹਾਡੇ ਪਿਆਰ ਅਤੇ ਅਦਾਕਾਰੀ ਦੇ ਜਨੂੰਨ ਦਾ ਪ੍ਰਤੀਬਿੰਬ ਹੈ। ਮੈਂ ਤੁਹਾਨੂੰ ਅਤੇ ਤੁਹਾਡੇ ਪਿਆਰ ਨੂੰ ਸ਼ੁਭਕਾਮਨਾਵਾਂ ਦੇਣਾ ਚਾਹੁੰਦਾ ਹਾਂ।
ਇਹ ਵੀ ਪੜ੍ਹੋ- ਇਕ ਦੂਜੇ ਦੇ ਹੋਏ ਨਾਗਾ ਚੈਤੰਨਿਆ-ਸ਼ੋਭਿਤਾ ਧੂਲੀਪਾਲਾ, ਦੇਖੋ ਤਸਵੀਰਾਂ
ਅਯਾਨ ਨੇ ਅੱਗੇ ਲਿਖਿਆ, 'ਮੈਂ ਕਹਿਣਾ ਚਾਹੁੰਦਾ ਹਾਂ ਕਿ ਨਤੀਜਾ ਜੋ ਵੀ ਹੋਵੇ, ਤੁਸੀਂ ਹਮੇਸ਼ਾ ਮੇਰੇ ਹੀਰੋ ਅਤੇ ਆਈਡਲ ਰਹੋਗੇ। ਇਸ ਬ੍ਰਹਿਮੰਡ ਵਿੱਚ ਤੁਹਾਡੇ ਬਹੁਤ ਸਾਰੇ ਪ੍ਰਸ਼ੰਸਕ ਹਨ, ਪਰ ਮੈਂ ਹਮੇਸ਼ਾ ਤੁਹਾਡਾ ਨੰਬਰ ਇੱਕ ਪ੍ਰਸ਼ੰਸਕ ਰਹਾਂਗਾ। ਅੱਲੂ ਅਰਜੁਨ ਨੇ ਆਪਣੇ ਪੁੱਤਰ ਦਾ ਇਹ ਖਾਸ ਨੋਟ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਅਤੇ ਕੈਪਸ਼ਨ 'ਚ ਲਿਖਿਆ, 'ਮੇਰੇ ਪੁੱਤਰ ਅਯਾਨ ਨੇ ਮੇਰੇ ਦਿਲ ਨੂੰ ਛੂਹ ਲਿਆ ਹੈ। ਇਹ ਮੇਰੀ ਹੁਣ ਤੱਕ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ। ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਅਜਿਹਾ ਪਿਆਰ ਮਿਲਿਆ।ਜ਼ਿਕਰਯੋਗ ਹੈ ਕਿ ਅੱਲੂ ਅਰਜੁਨ ਦੀ ਫਿਲਮ ਪੁਸ਼ਪਾ 2 ਅੱਜ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਅਦਾਕਾਰ ਦੇ ਨਾਲ-ਨਾਲ ਫਿਲਮ 'ਚ ਅਦਾਕਾਰਾ ਰਸ਼ਮਿਕਾ ਮੰਡਾਨਾ ਵੀ ਅਹਿਮ ਭੂਮਿਕਾ 'ਚ ਨਜ਼ਰ ਆ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ।
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਇਕ ਦੂਜੇ ਦੇ ਹੋਏ ਨਾਗਾ ਚੈਤੰਨਿਆ-ਸ਼ੋਭਿਤਾ ਧੂਲੀਪਾਲਾ, ਦੇਖੋ ਤਸਵੀਰਾਂ
NEXT STORY