ਹੈਦਰਾਬਾਦ- ਨਾਗਾ ਚੈਤੰਨਿਆ ਅਤੇ ਸ਼ੋਭਿਤਾ ਧੂਲੀਪਾਲਾ ਇੱਕ-ਦੂਜੇ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਇਸ ਪਿਆਰੇ ਜੋੜੇ ਦੇ ਵਿਆਹ ਦੀਆਂ ਪਹਿਲੀਆਂ ਤਸਵੀਰਾਂ ਇੰਟਰਨੈੱਟ 'ਤੇ ਵਾਇਰਲ ਹੋ ਰਹੀਆਂ ਹਨ।
ਵਿਆਹ ਦੀਆਂ ਵਾਇਰਲ ਤਸਵੀਰਾਂ
ਵਾਇਰਲ ਤਸਵੀਰਾਂ 'ਚ ਨਾਗਾ ਚੈਤੰਨਿਆ ਅਤੇ ਸੋਭਿਤਾ ਧੂਲੀਪਾਲਾ ਬੇਹੱਦ ਖੂਬਸੂਰਤ ਲੱਗ ਰਹੇ ਹਨ। ਵਿਆਹ ਦੇ ਦੌਰਾਨ, ਸ਼ੋਭਿਤਾ ਨੇ ਕਾਂਜੀਵਰਮ ਸਿਲਕ ਸਾੜ੍ਹੀ ਅਤੇ ਭਾਰੀ ਸੋਨੇ ਦੇ ਗਹਿਣੇ ਪਹਿਨੇ ਹੋਏ ਹਨ। ਅਦਾਕਾਰਾ ਵਿਆਹ ਦੀ ਡਰੈੱਸ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।
ਨਾਗਾ ਚੈਤੰਨਿਆ ਨੇ ਆਪਣੇ ਦਾਦਾ ਅੱਕੀਨੇਨੀ ਨਾਗੇਸ਼ਵਰ ਰਾਓ ਦਾ ਚਿੱਟਾ ਪੰਚਾ ਪਹਿਨਿਆ ਹੋਇਆ ਹੈ। ਚਿਹਰੇ 'ਤੇ ਮੁਸਕਰਾਹਟ ਦੇ ਨਾਲ ਆਪਣੇ ਪਿਆਰ ਨਾਲ ਅਦਾਕਾਰ ਕਾਫੀ ਖੂਬਸੂਰਤ ਲੱਗ ਰਿਹਾ ਹੈ।
ਸੋਸ਼ਲ ਮੀਡੀਆ 'ਤੇ ਜੋੜੇ ਦੀਆਂ ਤਸਵੀਰਾਂ 'ਤੇ ਪ੍ਰਸ਼ੰਸਕ ਪਿਆਰ ਦੀ ਵਰਖਾ ਕਰ ਰਹੇ ਹਨ।
ਕਰੀਬੀ ਲੋਕਾਂ ਨੇ ਜੋੜੇ ਨੂੰ ਦਿੱਤਾ ਆਸ਼ੀਰਵਾਦ
ਨਾਗਾ ਚੈਤੰਨਿਆ ਅਤੇ ਸ਼ੋਭਿਤਾ ਧੂਲੀਪਾਲਾ ਦਾ ਵਿਆਹ ਹੈਦਰਾਬਾਦ ਦੇ ਅੰਨਪੂਰਨਾ ਸਟੂਡੀਓ ਵਿੱਚ ਹੋਇਆ ਸੀ। ਚਿਰੰਜੀਵੀ ਅਤੇ ਉਨ੍ਹਾਂ ਦੇ ਪੁੱਤਰ ਰਾਮ ਚਰਨ ਨੂੰ ਵੀ ਅੰਨਪੂਰਨਾ ਸਟੂਡੀਓ ਦੇ ਬਾਹਰ ਦੇਖਿਆ ਗਿਆ ਹੈ।
ਪੁਸ਼ਪਾ 2 ਫੇਮ ਅੱਲੂ ਅਰਜੁਨ ਵੀ ਫਿਲਮ ਰਿਲੀਜ਼ ਦੇ ਵਿਅਸਤ ਸ਼ੈਡਿਊਲ ਦੇ ਦੌਰਾਨ ਨਾਗਾ ਚੈਤੰਨਿਆ ਅਤੇ ਸ਼ੋਭਿਤਾ ਨੂੰ ਵਧਾਈ ਦੇਣ ਲਈ ਪਹੁੰਚੇ।
ਜੋੜਾ ਆਸ਼ੀਰਵਾਦ ਲੈਣ ਲਈ ਜਾਵੇਗਾ ਮੰਦਰ
ਗੰਢ ਬੰਨ੍ਹਣ ਅਤੇ ਸਾਰੀਆਂ ਰਸਮਾਂ ਪੂਰੀਆਂ ਕਰਨ ਤੋਂ ਬਾਅਦ, ਨਾਗਾ ਚੈਤੰਨਿਆ ਅਤੇ ਸ਼ੋਭਿਤਾ ਆਸ਼ੀਰਵਾਦ ਲੈਣ ਲਈ ਧੂਲੀਪਾਲ ਮੰਦਰ ਜਾਣਗੇ।
ਪਰਿਵਾਰ ਦੇ ਅਨੁਸਾਰ, ਰਵਾਇਤੀ ਰੀਤੀ-ਰਿਵਾਜਾਂ ਅਨੁਸਾਰ, ਜੋੜਾ ਪਹਿਲਾਂ ਮੰਦਰ ਜਾਂਦਾ ਹੈ। ਭਗਵਾਨ ਦਾ ਆਸ਼ੀਰਵਾਦ ਲੈਣ ਤੋਂ ਬਾਅਦ, ਜੋੜਾ ਤਿਰੂਪਤੀ ਬਾਲਾਜੀ ਮੰਦਿਰ ਜਾਂ ਸ੍ਰੀਸੈਲਮ ਮੰਦਿਰ ਜਾਵੇਗਾ ਅਤੇ ਆਸ਼ੀਰਵਾਦ ਲੈਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ।
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਰੀਕਾ 'ਚ ਭਾਰਤੀ ਮੂਲ ਦੀ ਹੰਸਿਕਾ ਨਸਾਲਾਨੀ ਨੇ ਜਿੱਤਿਆ ਮਿਸ ਜੂਨੀਅਰ ਟੀਨ ਦਾ ਖ਼ਿਤਾਬ
NEXT STORY