ਮੁੰਬਈ- ਤੇਲੰਗਾਨਾ ਹਾਈ ਕੋਰਟ ਨੇ ਸ਼ੁੱਕਰਵਾਰ (13 ਦਸੰਬਰ, 2024) ਨੂੰ ਪੁਸ਼ਪਾ 2 ਭਗਦੜ ਮਾਮਲੇ 'ਚ ਦੱਖਣੀ ਅਦਾਕਾਰ ਅੱਲੂ ਅਰਜੁਨ ਨੂੰ ਜ਼ਮਾਨਤ ਦੇ ਦਿੱਤੀ ਹੈ। ਪੁਸ਼ਪਾ 2 ਦੀ ਸਕਰੀਨਿੰਗ ਦੌਰਾਨ ਭਗਦੜ ਮੱਚ ਗਈ ਸੀ, ਜਿਸ 'ਚ ਇਕ ਔਰਤ ਦੀ ਮੌਤ ਹੋ ਗਈ ਸੀ, ਜਿਸ ਕਾਰਨ ਸੋਸ਼ਲ ਮੀਡੀਆ 'ਤੇ ਹੰਗਾਮਾ ਹੋ ਰਿਹਾ ਹੈ ਪਰ ਅੱਲੂ ਅਰਜੁਨ ਦੀ ਜ਼ਮਾਨਤ ਦਾ ਸ਼ਾਹਰੁਖ ਖਾਨ ਦੀ ਫਿਲਮ 'ਰਈਸ' ਨਾਲ ਸਬੰਧ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਕੀ ਕੁਨੈਕਸ਼ਨ ਹੈ… ਆਓ ਤੁਹਾਨੂੰ ਦੱਸਦੇ ਹਾਂ।ਅੱਲੂ ਅਰਜੁਨ ਦੀ ਫਿਲਮ ਪੁਸ਼ਪਾ 2 ਦੀ ਸਕ੍ਰੀਨਿੰਗ ਦੌਰਾਨ ਵਾਪਰੇ ਹਾਦਸੇ ਵਰਗਾ ਹੀ ਇਕ ਹੋਰ ਮਾਮਲਾ ਬਾਲੀਵੁੱਡ ਸਟਾਰ ਸ਼ਾਹਰੁਖ ਖਾਨ ਅਤੇ ਉਨ੍ਹਾਂ ਦੀ ਫਿਲਮ 'ਰਈਸ' ਦਾ ਹੈ। ਇਸ ਫਿਲਮ ਨਾਲ ਜੁੜੀ ਇੱਕ ਅਜਿਹੀ ਹੀ ਘਟਨਾ ਵੀ ਸਾਹਮਣੇ ਆਈ ਸੀ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ। ਅੱਲੂ ਅਰਜੁਨ ਦੇ ਵਕੀਲ ਨੇ ਸ਼ਾਹਰੁਖ ਖਾਨ ਦੀ ਫਿਲਮ 'ਰਈਸ' ਦੀ ਭਗਦੜ ਬਾਰੇ ਅਦਾਲਤ 'ਚ ਦੱਸਿਆ ਕਿ ਬਾਲੀਵੁੱਡ ਅਦਾਕਾਰ ਨੇ ਸਟੇਸ਼ਨ 'ਤੇ ਕੱਪੜੇ ਵੀ ਸੁੱਟੇ ਸਨ, ਜਿਸ ਤੋਂ ਬਾਅਦ ਭਗਦੜ ਮੱਚ ਗਈ ਸੀ। ਉਸ ਮਾਮਲੇ 'ਚ ਸ਼ਾਹਰੁਖ ਖਾਨ ਨੂੰ ਉਸ ਘਟਨਾ ਲਈ ਜ਼ਿੰਮੇਵਾਰ ਨਹੀਂ ਮੰਨਿਆ ਗਿਆ ਸੀ।
ਇਹ ਵੀ ਪੜ੍ਹੋ- ਅੱਲੂ ਅਰਜੁਨ ਨੇ ਜੇਲ੍ਹ 'ਚ ਇੰਝ ਕੱਟੀ ਰਾਤ, ਬਣੇ ਕੈਦੀ ਨੰਬਰ 7697
'ਅੱਲੂ ਅਰਜੁਨ ਪਹਿਲੀ ਮੰਜ਼ਿਲ 'ਤੇ ਸੀ'
ਅੱਲੂ ਅਰਜੁਨ ਦੇ ਵਕੀਲ ਨੇ ਇਹ ਵੀ ਦਲੀਲ ਦਿੱਤੀ ਕਿ ਅੱਲੂ ਅਰਜੁਨ ਹੈਦਰਾਬਾਦ ਦੇ ਸੰਧਿਆ ਥੀਏਟਰ ਦੀ ਪਹਿਲੀ ਮੰਜ਼ਿਲ 'ਤੇ ਸਨ, ਜਦੋਂ ਕਿ ਭਗਦੜ ਜ਼ਮੀਨੀ ਮੰਜ਼ਿਲ 'ਤੇ ਹੋਈ। ਇੰਨਾ ਹੀ ਨਹੀਂ, ਵਕੀਲ ਨੇ ਪੁਲਸ ਦੇ ਇਸ ਦਾਅਵੇ ਨੂੰ ਵੀ ਖਾਰਜ ਕਰ ਦਿੱਤਾ ਕਿ ਅੱਲੂ ਅਰਜੁਨ ਨੂੰ ਸਕ੍ਰੀਨਿੰਗ ਬਾਰੇ ਕੋਈ ਜਾਣਕਾਰੀ ਨਹੀਂ ਸੀ।
'ਇਹ ਗੱਲ ਪੁਲਸ ਵਾਲੇ ਸਭ ਨੂੰ ਪਤਾ ਸੀ'
ਅੱਲੂ ਅਰਜੁਨ ਦੇ ਵਕੀਲ ਨੇ ਦੱਸਿਆ ਕਿ ਸਭ ਨੂੰ ਪਤਾ ਸੀ ਕਿ ਅੱਲੂ ਅਰਜੁਨ ਉੱਥੇ ਜਾ ਰਿਹਾ ਹੈ। ਪੁਲਸ ਨੂੰ ਵੀ ਇਸ ਗੱਲ ਦਾ ਪਤਾ ਸੀ। ਇਸ ਮਾਮਲੇ 'ਚ ਅਦਾਕਾਰ ਨੇ ਵੀ ਕੁਝ ਨਹੀਂ ਕੀਤਾ, ਜਦਕਿ ਸ਼ਾਹਰੁਖ ਖਾਨ ਦੇ ਮਾਮਲੇ 'ਚ ਉਨ੍ਹਾਂ ਨੇ ਗੇਂਦ ਸੁੱਟ ਦਿੱਤੀ ਅਤੇ ਫੈਨਜ਼ ਨੇ ਉਸ ਨੂੰ ਫੜਨ ਲਈ ਭੱਜਣਾ ਸ਼ੁਰੂ ਕਰ ਦਿੱਤਾ ਸੀ। ਦੱਖਣ ਅਦਾਕਾਰ ਦੇ ਵਕੀਲ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਆਖਰਕਾਰ ਅਰਜੁਨ ਦੇ ਹੱਕ ਵਿੱਚ ਫੈਸਲਾ ਸੁਣਾਇਆ ਅਤੇ ਉਸ ਨੂੰ ਚਾਰ ਹਫ਼ਤਿਆਂ ਲਈ ਅੰਤਰਿਮ ਜ਼ਮਾਨਤ ਦੇ ਦਿੱਤੀ। ਅੰਤਰਿਮ ਜ਼ਮਾਨਤ ਦਿੰਦੇ ਹੋਏ ਅਦਾਲਤ ਨੇ ਕਿਹਾ ਕਿ ਅੱਲੂ ਅਰਜੁਨ ਬਹੁਤ ਮਸ਼ਹੂਰ ਅਦਾਕਾਰ ਹੈ ਅਤੇ ਅਜਿਹੀ ਸਥਿਤੀ ਵਿਚ ਉਨ੍ਹਾਂ ਦੀ ਆਜ਼ਾਦੀ ਦੇ ਅਧਿਕਾਰ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ।
ਇਹ ਵੀ ਪੜ੍ਹੋ- ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਅੱਲੂ ਦਾ ਪਹਿਲਾਂ ਰਿਐਕਸ਼ਨ ਆਇਆ ਸਾਹਮਣੇ
ਕੀ ਸੀ ਸ਼ਾਹਰੁਖ ਦੀ ਰਈਸ ਭਗਦੜ ਦਾ ਮਾਮਲਾ?
ਫਿਲਮ 'ਰਈਸ' ਦੀ ਗੱਲ ਕਰੀਏ ਤਾਂ 'ਰਈਸ ਸਟੈਂਪੀਡ' 2017 'ਚ ਗੁਜਰਾਤ ਦੇ ਵਡੋਦਰਾ ਦੇ ਰੇਲਵੇ ਸਟੇਸ਼ਨ 'ਤੇ ਹੋਈ ਸੀ। ਸ਼ਾਹਰੁਖ ਅਤੇ ਉਨ੍ਹਾਂ ਦੀ ਪ੍ਰੋਡਕਸ਼ਨ ਟੀਮ ਫਿਲਮ ਦੇ ਪ੍ਰਮੋਸ਼ਨ ਲਈ ਮੁੰਬਈ ਤੋਂ ਦਿੱਲੀ ਜਾ ਰਹੀ ਸੀ। ਜਦੋਂ ਟਰੇਨ ਵਡੋਦਰਾ 'ਚ ਰੁਕੀ ਤਾਂ ਸ਼ਾਹਰੁਖ ਨੇ ਆਪਣੇ ਪ੍ਰਸ਼ੰਸਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਉਸਨੇ ਆਪਣੀ ਟੀ-ਸ਼ਰਟ ਅਤੇ 'ਸਮਾਈਲੀ ਬਾਲ' ਭੀੜ ਵਿੱਚ ਸੁੱਟ ਦਿੱਤੀ। ਇਸ ਤੋਂ ਬਾਅਦ ਇਹ ਦਲੀਲ ਦਿੱਤੀ ਗਈ ਕਿ ਇਹ ਭਗਦੜ ਦਾ ਕਾਰਨ ਸੀ। ਇਸ ਤੋਂ ਬਾਅਦ ਸਾਲ 2022 'ਚ ਗੁਜਰਾਤ ਹਾਈ ਕੋਰਟ ਨੇ ਸ਼ਾਹਰੁਖ ਖਿਲਾਫ ਅਪਰਾਧਿਕ ਮਾਮਲਾ ਰੱਦ ਕਰਨ ਦਾ ਹੁਕਮ ਦਿੱਤਾ ਸੀ। ਸੁਪਰੀਮ ਕੋਰਟ ਨੇ ਵੀ ਇਸ ਫੈਸਲੇ ਨੂੰ ਬਰਕਰਾਰ ਰੱਖਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਅੱਲੂ ਦਾ ਪਹਿਲਾਂ ਰਿਐਕਸ਼ਨ ਆਇਆ ਸਾਹਮਣੇ
NEXT STORY