ਮੁੰਬਈ : ਬਾਲੀਵੁੱਡ ਇੰਡਸਟਰੀ ਜਿਥੇ ਹਰ ਛੋਟੀ-ਵੱਡੀ ਗੱਲ ਦੁਨੀਆਂ ਲਈ ਵੱਡੀ ਖ਼ਬਰ ਹੁੰਦੀ ਹੈ ਪਰ ਕਈ ਵਾਰ ਇਥੇ ਅਜਿਹੀਆਂ ਘਟਨਾਵਾਂ ਵੀ ਵਾਪਰੀਆਂ ਹਨ, ਜਿਨ੍ਹਾਂ ਨੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ। ਅੱਜ ਅਸੀਂ ਤੁਹਾਨੂੰ ਬਾਲੀਵੁੱਡ ਸਿਤਾਰਿਆਂ ਨਾਲ ਸੰਬੰਧਿਤ ਘਟਨਾਵਾਂ ਬਾਰੇ ਹੀ ਜਾਣੂ ਕਰਵਾਉਣ ਜਾ ਰਹੇ ਹਾਂ।
ਦਿਵਿਆ ਭਾਰਤੀ—ਬਾਲੀਵੁੱਡ ਅਦਾਕਾਰਾ ਦਿਵਿਆ ਭਾਰਤੀ ਇਕ ਅਜਿਹੀ ਅਦਾਕਾਰਾ ਸੀ, ਜਿਸ ਨੇ ਆਪਣੀ 19 ਸਾਲ ਦੀ ਉਮਰ 'ਚ ਬੁਲੰਦੀਆਂ ਨੂੰ ਛੂਹ ਲਿਆ ਸੀ। 90 ਦੇ ਦਹਾਕੇ ਦੀਆਂ ਅਭਿਨੇਤਰੀਆਂ 'ਚੋਂ ਦਿਵਿਆ ਲੋਕਾਂ ਦੀ ਪਹਿਲੀ ਪਸੰਦ ਹੁੰਦੀ ਸੀ ਪਰ ਇੰਨੀ ਛੋਟੀ ਉਮਰ 'ਚ ਉਸ ਦਾ ਦਿਹਾਂਤ ਸਾਰਿਆਂ ਲਈ ਹੈਰਾਨੀ ਵਾਲੀ ਗੱਲ ਸੀ। ਦਿਵਿਆ ਦਾ ਦਿਹਾਂਤ 5 ਅਪ੍ਰੈਲ 1993 'ਚ ਹੋਇਆ ਸੀ।
ਦਾਊਦ—ਦੂਜੀ ਘਟਨਾ ਸੀ 12 ਮਾਰਚ 1993 'ਚ ਮੁੰਬਈ 'ਚ ਹੋਏ ਸੀਰੀਅਲ ਬੰਬ ਧਮਾਕੇ, ਜਿਨ੍ਹਾਂ ਨੇ ਦੇਸ਼ ਦੇ ਨਾਲ-ਨਾਲ ਬਾਲੀਵੁੱਡ ਨੂੰ ਵੀ ਦਹਿਲਾ ਕੇ ਰੱਖ ਦਿੱਤਾ ਸੀ। ਇਨ੍ਹਾਂ ਧਮਾਕਿਆਂ 'ਚ ਦਾਊਦ ਦਾ ਨਾਂ ਆਇਆ, ਜੋ ਬਾਲੀਵੁੱਡ ਸਿਤਾਰਿਆਂ ਦੇ ਕਾਫੀ ਨੇੜੇ ਸੀ। ਇਸ ਕਾਰਨ ਹੀ ਬਾਲੀਵੁੱਡ ਸਿਤਾਰਿਆਂ ਨੇ ਦਾਊਦ ਤੋਂ ਦੂਰੀਆਂ ਬਣਾ ਲਈਆਂ ਸਨ।
ਸੰਜੇ ਦੱਤ—1993 ਦੇ ਬੰਬ ਧਮਾਕਿਆਂ ਤੋਂ ਬਾਅਦ ਹੀ ਅਭਿਨੇਤਾ ਸੰਜੇ ਦੱਤ 'ਏ. ਕੇ. 47' ਰਾਈਫਲ ਰੱਖਣ ਦਾ ਦੋਸ਼ੀ ਠਹਿਰਾਇਆ ਗਿਆ ਸੀ। ਸੰਜੇ ਦੱਤ ਦੀ ਗ੍ਰਿਫਤਾਰੀ ਨਾਲ ਬਾਲੀਵੁੱਡ 'ਚ ਖਲਬਲੀ ਪੈਦਾ ਕਰ ਦਿੱਤੀ ਸੀ।
ਗੁਲਸ਼ਨ ਕੁਮਾਰ—ਗੁਲਸ਼ਨ ਕੁਮਾਰ ਫਿਲਮ ਜਗਤ ਦਾ ਉਹ ਨਾਂ ਸੀ, ਜਿਸ ਨੇ ਸੰਗੀਤ ਵਪਾਰ ਨੂੰ ਹੀ ਬਦਲ ਕੇ ਰੱਖ ਦਿੱਤਾ ਸੀ। ਸਾਲ 1997 'ਚ ਉਨ੍ਹਾਂ ਨੂੰ ਅੰਡਰਵਰਲਡ ਡਾਨ ਅੱਬੂ ਸਲੇਮ ਅਤੇ ਦਾਊਦ ਵਲੋਂ ਧਮਕੀ ਦਿੱਤੀ ਗਈ ਅਤੇ 10 ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ, ਜਿਸ ਨੂੰ ਦੇਣ ਤੋਂ ਉਨ੍ਹਾਂ ਨੇ ਇਨਕਾਰ ਕਰ ਦਿੱਤਾ ਸੀ। 10 ਦਿਨ ਬਾਅਦ ਹੀ ਮੁੰਬਈ ਦੇ ਅੰਧੇਰੀ 'ਚ ਗੁਲਸ਼ਨ ਕੁਮਾਰ ਦੀ ਹੱਤਿਆ ਕਰ ਦਿੱਤੀ ਗਈ ਸੀ।
ਸਲਮਾਨ ਖਾਨ—ਇਨ੍ਹਾਂ ਤੋਂ ਇਲਾਵਾ 28 ਦਸੰਬਰ, 2002 ਦੇ 'ਹਿੱਟ ਐਂਡ ਰਨ ਕੇਸ' 'ਚ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੀ ਗ੍ਰਿਫਤਾਰੀ ਫਿਲਮ ਜਗਤ ਲਈ ਬਹੁਤ ਬੁਰੀ ਖ਼ਬਰ ਸੀ।
ਫਰਦੀਨ ਖਾਨ—ਅਦਾਕਾਰ ਫਰਦੀਨ ਖਾਨ ਵੀ ਡਰੱਗਸ ਵੇਚਣ ਵਾਲਿਆਂ ਤੋਂ ਕੋਕੀਨ (ਨਸ਼ੀਲਾ ਪਦਾਰਥ) ਖਰੀਦਣ ਦੌਰਾਨ ਗ੍ਰਿਫਤਾਰ ਹੋ ਗਏ ਸਨ।
ਸਾਈਨੀ ਆਹੂਜਾ—ਸਾਲ 2009 'ਚ ਨੌਕਰਾਣੀ ਨਾਲ ਬਲਾਤਕਾਰ ਦੇ ਦੋਸ਼ 'ਚ ਸਾਈਨੀ ਆਹੂਜਾ ਦੀ ਗ੍ਰਿਫਤਾਰੀ ਵੀ ਬਾਲੀਵੁੱਡ ਲਈ ਹੈਰਾਨ ਕਰਨ ਵਾਲੀ ਖ਼ਬਰ ਸੀ।
ਜੀਆ ਖਾਨ—ਇਸ ਤੋਂ ਇਲਾਵਾ ਬਾਲੀਵੁੱਡ ਅਦਾਕਾਰਾ-ਮਾਡਲ ਜੀਆ ਖਾਨ ਨੂੰ ਵੀ ਬਹੁਤ ਬੇਰਹਿਮੀ ਨਾਲ ਆਤਮ-ਹੱਤਿਆ ਲਈ ਉਕਸਾਇਆ ਗਿਆ ਸੀ। ਜੀਆ ਨੂੰ ਆਤਮ-ਹੱਤਿਆ ਲਈ ਉਕਸਾਉਣ ਲਈ ਬਾਲੀਵੁੱਡ ਅਭਿਨੇਤਾ ਸੂਰਜ ਪੰਚੋਲੀ ਨੂੰ ਦੋਸ਼ੀ ਦੱੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਸੂਰਜ ਪੰਚੋਲੀ ਨਾਲ ਜੀਆ ਦੇ ਪ੍ਰੇਮ ਸੰਬੰਧ ਸਨ।
ਇਕ ਕਰੋੜ 90 ਲੱਖ ਪ੍ਰਸ਼ੰਸਕਾਂ ਦੇ ਨਾਲ ਟਵਿੱਟਰ ਦੇ ਵੀ ਸ਼ਹਿਨਸ਼ਾਹ ਬਣੇ ਅਮਿਤਾਭ
NEXT STORY