ਮੁੰਬਈ- ਬਾਲੀਵੁੱਡ ਦੇ ਸਿਤਾਰੇ ਆਪਣੀ ਲੁੱਕ 'ਤੇ ਬਹੁਤ ਧਿਆਨ ਦਿੰਦੇ ਹਨ ਪਰ ਇਸ ਮਾਮਲੇ 'ਚ ਅਦਾਕਾਰ ਸਿਧਾਰਥ ਦਾ ਕਹਿਣਾ ਹੈ ਕਿ ਜਿਹੜੇ ਫਿਲਮੀ ਸਿਤਾਰੇ ਪਹਿਲਾਂ ਤੋਂ ਹੀ ਮਸ਼ਹੂਰ ਹਨ, ਉਨ੍ਹਾਂ ਨੂੰ ਲੋਕਾਂ ਦਾ ਧਿਆਨ ਖਿੱਚਣ ਲਈ ਆਪਣੀ ਲੁੱਕ ਅਤੇ ਸਟਾਈਲ ਨੂੰ ਹਰ ਵਾਰ ਬਦਲਣ ਦੀ ਲੋੜ ਨਹੀਂ।
ਫਿਲਮ 'ਕਪੂਰ ਐਂਡ ਸਨਸ' ਦੇ 31 ਸਾਲਾ ਅਦਾਕਾਰ ਨੇ ਕਿਹਾ ਹੈ ਕਿ ਉਹ ਆਪਣੀ ਲੁੱਕ 'ਤੇ ਜ਼ਿਆਦਾ ਕੰਮ ਨਹੀਂ ਕਰਦੇ। ਉਨ੍ਹਾਂ ਨੂੰ ਸਾਧਾਰਨ ਰਹਿਣਾ ਜ਼ਿਆਦਾ ਪਸੰਦ ਹੈ। ਸਿਧਾਰਥ ਨੇ ਕਿਹਾ,'' ਮੇਰਾ ਮੰਨਣਾ ਹੈ ਕਿ ਇਕ ਅਦਾਕਾਰ ਦੇ ਤੌਰ 'ਤੇ ਸਾਨੂੰ ਫਿਲਮਾਂ 'ਚ ਆਪਣੀ ਲੁੱਕ 'ਤੇ ਕੰਮ ਕਰਨ ਦੇ ਕਈ ਮੌਕੇ ਮਿਲਦੇ ਹਨ। ਮੈਨੂੰ ਨਹੀਂ ਲੱਗਦਾ ਕਿ ਇਕ ਅਦਾਕਾਰ ਨੂੰ ਅਸਲ ਜ਼ਿੰਦਗੀ 'ਚ ਆਪਣੀ ਲੁੱਕ 'ਤੇ ਜ਼ਿਆਦਾ ਮਿਹਨਤ ਕਰਨ ਦੀ ਲੋੜ ਹੈ ਕਿਉਂਕਿ ਉਹ ਪਹਿਲਾਂ ਤੋਂ ਹੀ ਪ੍ਰਸਿੱਧ ਹੋ ਚੁੱਕੇ ਹੁੰਦੇ ਹਨ। ਸਿਧਾਰਥ ਨੇ ਲੈਕਮੇ ਫੈਸ਼ਨ ਵੀਕ 'ਚ ਇਹ ਗੱਲਾਂ ਕਹੀਆਂ। ਇੱਥੇ ਉਹ ਡਿਜ਼ਾਈਨਰ ਕੁਣਾਲ ਰਾਵਲ ਦੇ ਨਾਲ ਸ਼ੋਅਸਟਾਪਰ ਦੇ ਤੌਰ 'ਤੇ ਰੈਂਪ 'ਤੇ ਚੱਲੇ।
ਬਿਨਾਂ ਕਿਸੇ ਕਾਰਨ 'ਬਾਗ਼ੀ' ਬਣਨਾ ਪਸੰਦ ਨਹੀਂ: ਸ਼ਰਧਾ
NEXT STORY