ਮੁੰਬਈ- ਬਾਲੀਵੁੱਡ ਦੇ 'ਮਿਸਟਰ ਪਰਫੈਕਸ਼ਨਿਸਟ' ਕਹੇ ਜਾਣ ਵਾਲੇ ਅਦਾਕਾਰ ਆਮਿਰ ਖਾਨ ਇੱਕ ਵਾਰ ਫਿਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਵਿੱਚ ਆ ਗਏ ਹਨ। ਹਾਲ ਹੀ ਵਿੱਚ ਇੱਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਆਪਣੀ ਗਰਲਫ੍ਰੈਂਡ ਗੌਰੀ ਸਪ੍ਰੈਟ (Gauri Spratt) ਨੂੰ ਲੈ ਕੇ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕੀਤੇ ਹਨ, ਜਿਸ ਨੂੰ ਸੁਣ ਕੇ ਪ੍ਰਸ਼ੰਸਕ ਵੀ ਹੈਰਾਨ ਰਹਿ ਗਏ।
"ਦਿਲ ਤੋਂ ਹੋ ਚੁੱਕਾ ਹੈ ਵਿਆਹ"
ਸਰੋਤਾਂ ਅਨੁਸਾਰ ਆਮਿਰ ਖਾਨ ਨੇ ਆਪਣੇ ਰਿਸ਼ਤੇ ਬਾਰੇ ਗੱਲ ਕਰਦਿਆਂ ਕਿਹਾ ਕਿ ਉਹ ਦਿਲ ਤੋਂ ਗੌਰੀ ਨਾਲ ਪਹਿਲਾਂ ਹੀ ਵਿਆਹ ਕਰ ਚੁੱਕੇ ਹਨ। ਜਦੋਂ ਉਨ੍ਹਾਂ ਨੂੰ ਕਾਨੂੰਨੀ ਤੌਰ 'ਤੇ ਵਿਆਹ ਕਰਨ ਬਾਰੇ ਪੁੱਛਿਆ ਗਿਆ, ਤਾਂ ਅਦਾਕਾਰ ਨੇ ਕਿਹਾ ਕਿ ਇਹ ਆਉਣ ਵਾਲਾ ਸਮਾਂ ਹੀ ਤੈਅ ਕਰੇਗਾ। ਉਨ੍ਹਾਂ ਅਨੁਸਾਰ ਉਨ੍ਹਾਂ ਦਾ ਰਿਸ਼ਤਾ ਬਹੁਤ ਮਜ਼ਬੂਤ ਹੈ ਅਤੇ ਉਹ ਦੋਵੇਂ ਇੱਕ-ਦੂਜੇ ਨੂੰ ਬਹੁਤ ਪਿਆਰ ਕਰਦੇ ਹਨ।

ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਹੈ ਜੋੜਾ
ਆਮਿਰ ਅਤੇ ਗੌਰੀ ਪਿਛਲੇ ਕਾਫੀ ਸਮੇਂ ਤੋਂ ਇੱਕ-ਦੂਜੇ ਦੇ ਨਾਲ ਹਨ। ਇਹ ਜੋੜਾ ਇਸ ਸਮੇਂ ਮੁੰਬਈ ਦੇ ਇੱਕ ਬਹੁਤ ਹੀ ਖੂਬਸੂਰਤ ਅਪਾਰਟਮੈਂਟ ਵਿੱਚ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿ ਰਿਹਾ ਹੈ।
ਆਮਿਰ ਨੇ ਸਾਲ 2025 ਵਿੱਚ ਆਪਣੇ 60ਵੇਂ ਜਨਮਦਿਨ ਦੇ ਮੌਕੇ 'ਤੇ ਗੌਰੀ ਨੂੰ ਜਨਤਕ ਤੌਰ 'ਤੇ ਆਪਣੀ ਗਰਲਫ੍ਰੈਂਡ ਵਜੋਂ ਸਭ ਦੇ ਸਾਹਮਣੇ ਪੇਸ਼ ਕੀਤਾ ਸੀ। ਕਿਰਨ ਰਾਓ ਤੋਂ ਵੱਖ ਹੋਣ ਤੋਂ ਬਾਅਦ ਆਮਿਰ ਦੀ ਜ਼ਿੰਦਗੀ ਵਿੱਚ ਗੌਰੀ ਦੀ ਆਮਦ ਹੋਈ ਅਤੇ ਹੁਣ ਇਹ ਜੋੜਾ ਇੱਕ-ਦੂਜੇ ਲਈ ਕਾਫੀ ਸੀਰਸੀਅਸ ਨਜ਼ਰ ਆ ਰਿਹਾ ਹੈ।
ਤੀਜੀ ਵਾਰ ਬਣਨਗੇ ਲਾੜਾ?
ਜੇਕਰ ਆਮਿਰ ਅਤੇ ਗੌਰੀ ਵਿਆਹ ਦੇ ਬੰਧਨ ਵਿੱਚ ਬੱਝਦੇ ਹਨ, ਤਾਂ ਇਹ ਆਮਿਰ ਖਾਨ ਦਾ ਤੀਜਾ ਵਿਆਹ ਹੋਵੇਗਾ। ਦੱਸਣਯੋਗ ਹੈ ਕਿ ਉਨ੍ਹਾਂ ਦੀ ਪਹਿਲੀ ਪਤਨੀ ਰੀਨਾ ਦੱਤ ਸੀ, ਜਿਨ੍ਹਾਂ ਤੋਂ ਉਨ੍ਹਾਂ ਦੇ ਦੋ ਬੱਚੇ ਹਨ। ਦੂਜੀ ਪਤਨੀ ਕਿਰਨ ਰਾਓ ਸੀ, ਜਿਨ੍ਹਾਂ ਤੋਂ ਉਨ੍ਹਾਂ ਦਾ ਇੱਕ ਬੇਟਾ ਹੈ।
ਬੇਟੇ ਕਾਜੂ ਨੂੰ ਲਾਫਟਰ ਸ਼ੈਫਸ ਦੇ ਸੈੱਟ 'ਤੇ ਲੈ ਕੇ ਪੁੱਜੀ Bharti, ਸਾਰਿਆਂ ਨੂੰ ਦਿੱਤਾ Surprise
NEXT STORY