ਮਨੋਰੰਜਨ ਡੈਸਕ - ਬਾਲੀਵੁੱਡ ਦੇ ਦਿੱਗਜ ਅਦਾਕਾਰ ਸੁਨੀਲ ਸ਼ੈੱਟੀ ਨੇ ਹਾਲ ਹੀ ’ਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਇਸ ਦੌਰਾਨ ਉਨ੍ਹਾਂ ਨੇ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਜੰਮ ਕੇ ਤਾਰੀਫ਼ ਕੀਤੀ। ਸੁਨੀਲ ਸ਼ੈੱਟੀ ਨੇ ਦਿਲਜੀਤ ਨੂੰ ਇਕ ਅੰਤਰਰਾਸ਼ਟਰੀ ਪੱਧਰ ਦਾ ਕਲਾਕਾਰ ਦੱਸਦਿਆਂ ਕਿਹਾ ਕਿ ਉਹ ਉਨ੍ਹਾਂ ਦੇ ਬਹੁਤ ਵੱਡੇ ਪ੍ਰਸ਼ੰਸਕ ਹਨ।

ਪੁੱਤਰ ਅਹਾਨ ਸ਼ੈੱਟੀ ਦੀ 'ਬਾਰਡਰ 2' ’ਚ ਐਂਟਰੀ 'ਤੇ ਜਤਾਈ ਖੁਸ਼ੀ
ਸੁਨੀਲ ਸ਼ੈੱਟੀ ਨੇ ਦੱਸਿਆ ਕਿ ਉਹ ਬਹੁਤ ਖੁਸ਼ ਹਨ ਕਿ ਉਨ੍ਹਾਂ ਦਾ ਪੁੱਤਰ ਅਹਾਨ ਸ਼ੈੱਟੀ ਆਉਣ ਵਾਲੀ ਫਿਲਮ 'ਬਾਰਡਰ 2' ’ਚ ਦਿਲਜੀਤ ਦੋਸਾਂਝ, ਸੰਨੀ ਦਿਓਲ ਅਤੇ ਵਰੁਣ ਧਵਨ ਵਰਗੇ ਦਿੱਗਜਾਂ ਨਾਲ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਦਿਲਜੀਤ ਵਰਗੇ ਕਲਾਕਾਰ ਨਾਲ ਕੰਮ ਕਰਨਾ ਉਨ੍ਹਾਂ ਦੇ ਪੁੱਤਰ ਲਈ ਮਾਣ ਵਾਲੀ ਗੱਲ ਹੈ।
ਦਿਲਜੀਤ ਨੇ ਭਾਰਤ ਦਾ ਨਾਂ ਕੀਤਾ ਰੌਸ਼ਨ
ਸੁਨੀਲ ਸ਼ੈੱਟੀ ਨੇ ਦਿਲਜੀਤ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਦਿਲਜੀਤ ਨੇ ਪੂਰੀ ਦੁਨੀਆ ’ਚ ਭਾਰਤ ਦਾ ਨਾਂ ਮਾਣ ਨਾਲ ਉੱਚਾ ਕੀਤਾ ਹੈ। ਉਨ੍ਹਾਂ ਦਿਲਜੀਤ ਦੀ ਹੋਰ ਸਫਲਤਾ ਲਈ ਦੁਆਵਾਂ ਵੀ ਮੰਗੀਆਂ।
'ਬਾਰਡਰ 2' ਅਤੇ ਹੋਰ ਪ੍ਰੋਜੈਕਟ
ਤੁਹਾਨੂੰ ਦੱਸ ਦੇਈਏ ਕਿ ਫਿਲਮ 'ਬਾਰਡਰ 2' ਦਾ ਨਿਰਮਾਣ ਅਨੁਰਾਗ ਸਿੰਘ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਇਹ ਫਿਲਮ 23 ਜਨਵਰੀ, 2026 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ, ਦਿਲਜੀਤ ਦੋਸਾਂਝ ਨੇ ਆਪਣੇ ਜਨਮਦਿਨ ਮੌਕੇ ਕੋਲੰਬੀਆਈ ਸੁਪਰਸਟਾਰ ਜੇ ਬਾਲਵਿਨ (J Balvin) ਨਾਲ ਆਪਣੇ ਅਗਲੇ ਗੀਤ "ਸੇਨੋਰਿਟਾ" ਦਾ ਐਲਾਨ ਕਰਕੇ ਪ੍ਰਸ਼ੰਸਕਾਂ ਨੂੰ ਇਕ ਹੋਰ ਤੋਹਫ਼ਾ ਦਿੱਤਾ ਹੈ।
Richa Chadha ਨੇ ਆਪਣੇ ਆਉਣ ਵਾਲੇ ਪ੍ਰਾਜੈਕਟ ਲਈ ਕਰਵਾਇਆ bob haircut ਸਟਾਇਲ
NEXT STORY