ਮੁੰਬਈ (ਬਿਊਰੋ)– ਬਾਲੀਵੁੱਡ ਫ਼ਿਲਮ ‘ਬ੍ਰਹਮਾਸਤਰ’ 9 ਸਤੰਬਰ ਯਾਨੀ ਇਸ ਸ਼ੁੱਕਰਵਾਰ ਨੂੰ ਦੁਨੀਆ ਭਰ ’ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਤੋਂ ਬਾਲੀਵੁੱਡ ਨੂੰ ਬੇਹੱਦ ਉਮੀਦਾਂ ਹਨ ਕਿਉਂਕਿ ਪਿਛਲੇ ਕੁਝ ਮਹੀਨਿਆਂ ’ਚ ਰਿਲੀਜ਼ ਹੋਈਆਂ ਬਾਲੀਵੁੱਡ ਫ਼ਿਲਮਾਂ ’ਤੇ ਨਜ਼ਰ ਮਾਰੀਏ ਤਾਂ ਵਧੇਰੇ ਫ਼ਿਲਮਾਂ ਦਰਸ਼ਕਾਂ ਨੂੰ ਸਿਨੇਮਾਘਰਾਂ ਤਕ ਖਿੱਚਣ ’ਚ ਨਾਕਾਮ ਰਹੀਆਂ ਹਨ।
ਹੁਣ ਸਭ ਦੀਆਂ ਨਜ਼ਰਾਂ ‘ਬ੍ਰਹਮਾਸਤਰ’ ਦੀ ਰਿਲੀਜ਼ ’ਤੇ ਟਿਕੀਆਂ ਹੋਈਆਂ ਹਨ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਸ਼ਾਇਦ ‘ਬ੍ਰਹਮਾਸਤਰ’ ਫ਼ਿਲਮ ਬਾਲੀਵੁੱਡ ਦੀ ਡੁੱਬਦੀ ਬੇੜੀ ਨੂੰ ਪਾਰ ਕਰਵਾ ਸਕਦੀ ਹੈ। ਦੱਸ ਦੇਈਏ ਕਿ ਐਡਵਾਂਸ ਬੁਕਿੰਗ ਦੇ ਮਾਮਲੇ ’ਚ ‘ਬ੍ਰਹਮਾਸਤਰ’ ਦੇ ਅੰਕੜੇ ਚੰਗੇ ਹਨ।
ਇਹ ਖ਼ਬਰ ਵੀ ਪੜ੍ਹੋ : ਤਿਰੂਪਤੀ ਬਾਲਾਜੀ ਮੰਦਰ ਸਟਾਫ ’ਤੇ ਅਦਾਕਾਰਾ ਨੇ ਲਾਏ ਗੰਭੀਰ ਦੋਸ਼, ਕਿਹਾ- ‘ਭਗਵਾਨ ਤੁਹਾਨੂੰ ਸਜ਼ਾ ਦੇਵੇਗਾ’
ਫ਼ਿਲਮ ਦੀਆਂ ਹੁਣ ਤਕ ਐਡਵਾਂਸ ਬੁਕਿੰਗ ’ਚ 1 ਲੱਖ ਟਿਕਟਾਂ ਵਿਕ ਚੁੱਕੀਆਂ ਹਨ। ਇਹ ਅੰਕੜਾ ਸਿਰਫ ਪੀ. ਵੀ. ਆਰ. ਦੀ ਸਿਨੇਮਾ ਚੇਨ ਦਾ ਹੈ। ਇਸ ਐਡਵਾਂਸ ਬੁਕਿੰਗ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਪਹਿਲੇ ਵੀਕੈਂਡ ’ਤੇ ‘ਬ੍ਰਹਮਾਸਤਰ’ ਫ਼ਿਲਮ ਕਮਾਈ ਦਾ ਵੱਡਾ ਅੰਕੜਾ ਛੂਹ ਸਕਦੀ ਹੈ।
ਉਥੇ ਦੱਸ ਦੇਈਏ ਕਿ ‘ਬ੍ਰਹਮਾਸਤਰ’ ਫ਼ਿਲਮ ਨੂੰ ਸੈਂਸਰ ਬੋਰਡ ਵਲੋਂ ਯੂ. ਏ. ਸਰਟੀਫਿਕੇਟ ਦਿੱਤਾ ਗਿਆ ਹੈ। ਇਹ ਫ਼ਿਲਮ 2 ਘੰਟੇ 46 ਮਿੰਟ ਤੇ 54 ਸੈਕਿੰਡ ਦੀ ਹੋਣ ਵਾਲੀ ਹੈ। ‘ਬ੍ਰਹਮਾਸਤਰ’ ਫ਼ਿਲਮ ਨੂੰ ਤਿੰਨ ਭਾਗਾਂ ’ਚ ਬਣਾਇਆ ਗਿਆ ਹੈ ਤੇ ‘ਬ੍ਰਹਮਾਸਤਰ ਪਾਰਟ ਵਨ ਸ਼ਿਵਾ’ ਇਸ 3 ਫ਼ਿਲਮਾਂ ਦੀ ਸੀਰੀਜ਼ ਦਾ ਪਹਿਲਾ ਭਾਗ ਹੈ। ਫ਼ਿਲਮ ਨੂੰ ਲਿਖਿਆ ਤੇ ਡਾਇਰੈਕਟ ਅਯਾਨ ਮੁਖਰਜੀ ਨੇ ਕੀਤਾ ਹੈ। ਫ਼ਿਲਮ ’ਚ ਰਣਬੀਰ ਕਪੂਰ, ਆਲੀਆ ਭੱਟ, ਅਮਿਤਾਭ ਬੱਚਨ, ਨਾਗਾਅਰਜੁਨ ਤੇ ਮੌਨੀ ਰਾਏ ਮੁੱਖ ਭੂਮਿਕਾ ’ਚ ਹਨ।
ਨੋਟ– ਤੁਸੀਂ ‘ਬ੍ਰਹਮਾਸਤਰ’ ਫ਼ਿਲਮ ਨੂੰ ਲੈ ਕੇ ਕਿੰਨੇ ਉਤਸ਼ਾਹਿਤ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।
ਮਾਪਿਆਂ ਦੀ ਮੌਤ ਤੋਂ ਬਾਅਦ ਕਰਨ ਔਜਲਾ ਨੂੰ ਪਾਲਿਆ ਭੈਣਾਂ ਤੇ ਚਾਚੇ ਨੇ, ਅੱਜ ਹੈ 30 ਕਰੋੜ ਦੀ ਜਾਇਦਾਦ ਦਾ ਮਾਲਕ
NEXT STORY