ਮੁੰਬਈ (ਬਿਊਰੋ) : ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਦੀ ਟੀਮ ਨੇ ਅਰਜੁਨ ਰਾਮਪਾਲ ਦੀ ਪ੍ਰੇਮਿਕਾ ਗੈਬਰੀਏਲਾ ਡੇਮੇਟ੍ਰੀਏਡਸ ਦੇ ਭਰਾ ਐਗਿਸਿਲਸ ਡੇਮੇਟ੍ਰੀਏਡਸ ਨੂੰ ਗੋਆ ਤੋਂ ਨਸ਼ੀਲੇ ਪਦਾਰਥ ਬਰਾਮਦ ਕਰਨ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਸਮਾਚਾਰ ਏਜੰਸੀ ਏ. ਐੱਨ. ਆਈ. ਤੋਂ ਪ੍ਰਾਪਤ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਐਗਿਸਿਲਸ ਕੋਲੋਂ ਚਰਸ ਵੀ ਬਰਾਮਦ ਕੀਤੀ ਗਈ ਹੈ।
ਐੱਨ. ਸੀ. ਬੀ. ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਨਸ਼ੀਲੇ ਪਦਾਰਥਾਂ ਦੇ ਸੌਦਾਗਰਾਂ ਅਤੇ ਗੈਰਕਨੂੰਨੀ ਪਦਾਰਥਾਂ ਦੀ ਖਪਤ ਅਤੇ ਵੰਡ 'ਚ ਸ਼ਾਮਲ ਲੋਕਾਂ ਨੂੰ ਨਿਸ਼ਾਨਾ ਬਣਾਉਣ ਅਤੇ ਉਨ੍ਹਾਂ ਨੂੰ ਫੜਨ ਲਈ ਸ਼ੁਰੂ ਕੀਤੀ ਗਈ ਕਾਰਵਾਈ ਦੀ ਅਗਵਾਈ ਕਰ ਰਹੇ ਸਨ। ਐੱਨ. ਸੀ. ਬੀ. ਦੇ ਨੇੜਲੇ ਸੂਤਰਾਂ ਨੇ ਖੁਲਾਸਾ ਕੀਤਾ ਹੈ ਕਿ ਇਹ ਤੀਜਾ ਮਾਮਲਾ ਹੈ, ਜਿਸ 'ਚ ਜਾਂਚ ਏਜੰਸੀ ਐਗਿਸਿਲਸ ਵਿਰੁੱਧ ਕਾਰਵਾਈ ਕਰ ਰਹੀ ਹੈ। ਇਸ ਤੋਂ ਪਹਿਲਾਂ ਉਸ ਦਾ ਨਾਂ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ 'ਚ ਵੀ ਸਾਹਮਣੇ ਆਇਆ ਸੀ।
ਇਸ ਤੋਂ ਪਹਿਲਾਂ ਐੱਨ. ਸੀ. ਬੀ. ਦੀ ਮੁੰਬਈ ਯੂਨਿਟ ਨੇ ਅਦਾਕਾਰ ਅਰਜੁਨ ਰਾਮਪਾਲ ਦੇ ਘਰ ਵੀ ਛਾਪੇਮਾਰੀ ਕੀਤੀ ਸੀ। ਇਸ ਛਾਪੇਮਾਰੀ ਦੇ ਦੌਰਾਨ ਐੱਨ. ਸੀ. ਬੀ. ਅਧਿਕਾਰੀਆਂ ਦੁਆਰਾ ਉਸ ਦੇ ਘਰ ਤੋਂ ਕੁਝ ਦਵਾਈਆਂ ਜ਼ਬਤ ਕੀਤੀਆਂ ਗਈਆਂ ਸਨ। ਐੱਨ. ਸੀ. ਬੀ. ਨੇ ਹਾਲ ਹੀ 'ਚ ਚਾਰਜਸ਼ੀਟ ਦਾਇਰ ਕੀਤੀ ਸੀ, ਜਿਸ 'ਚ ਉਹ ਹਾਲੇ ਵੀ ਅਰਜੁਨ ਰਾਮਪਾਲ ਨੂੰ ਸ਼ੱਕੀ ਮੰਨਦਾ ਹੈ।
ਚਾਰਜਸ਼ੀਟ ਅਨੁਸਾਰ, ਮੁੰਬਈ ਐੱਨ. ਸੀ. ਬੀ. ਨੇ 3 ਦਸੰਬਰ 2020 ਨੂੰ ਦੱਖਣੀ ਅਫਰੀਕਾ ਗਣਰਾਜ ਦੇ ਕੌਂਸਲੇਟ ਜਨਰਲ ਨੂੰ ਇੱਕ ਪੱਤਰ ਲਿਖਿਆ ਸੀ, ਜਿਸ 'ਚ ਕਿਹਾ ਗਿਆ ਸੀ ਕਿ ਐੱਨ. ਸੀ. ਬੀ. ਨੇ ਬਾਲੀਵੁੱਡ ਅਦਾਕਾਰਾ ਰਿਆ ਚੱਕਰਵਰਤੀ ਨੂੰ ਜਿਸ ਕੇਸ 'ਚ ਗ੍ਰਿਫ਼ਤਾਰ ਕੀਤਾ ਸੀ, ਅਰਜੁਨ ਰਾਮਪਾਲ ਵੀ ਉਸੇ ਮਾਮਲੇ 'ਚ ਸ਼ੱਕੀ ਹੈ ਅਤੇ ਐੱਨ. ਸੀ. ਬੀ. ਨੂੰ ਸ਼ੱਕ ਹੈ ਕਿ ਉਹ ਭਾਰਤ ਛੱਡ ਕੇ ਦੱਖਣੀ ਅਫਰੀਕਾ ਜਾ ਸਕਦਾ ਹੈ। ਹਾਲਾਂਕਿ, ਅਰਜੁਨ ਨੇ ਐੱਨ. ਸੀ. ਬੀ. ਨੂੰ ਆਪਣੇ ਬਿਆਨ 'ਚ ਕਿਹਾ ਸੀ ਕਿ ਐੱਨ. ਸੀ. ਬੀ. ਦੁਆਰਾ ਜ਼ਬਤ ਕੀਤੀਆਂ ਦਵਾਈਆਂ, ਉਸ ਦੇ ਕੁੱਤੇ ਦੇ ਦਰਦ ਦੀ ਦਵਾਈ ਅਤੇ ਐਨੇਕਸਿਟੀ ਲਈ ਉਸ ਦੀ ਭੈਣ ਦੀ ਦਵਾਈ ਸੀ।
ਸੋਨੂੰ ਸੂਦ ਨੇ IT ਦੀ ਰੇਡ ਤੋਂ ਬਾਅਦ ਸਫਾਈ ਦਿੰਦੇ ਹੋਏ ਆਖੀ ਇਹ ਗੱਲ
NEXT STORY